spot_img
Homeਮਾਝਾਗੁਰਦਾਸਪੁਰਸਾਬਕਾ ਐਮ ਐਲ ਏ ਅਤੇ ਸਾਬਕਾ ਕੈਬਨਿਟ ਮੰਤਰੀਆਂ ਦੀ ਸਿਕਉਰਿਟੀ ਵਾਪਸ ਲੈਣਾ...

ਸਾਬਕਾ ਐਮ ਐਲ ਏ ਅਤੇ ਸਾਬਕਾ ਕੈਬਨਿਟ ਮੰਤਰੀਆਂ ਦੀ ਸਿਕਉਰਿਟੀ ਵਾਪਸ ਲੈਣਾ ਛੇਤੀ ਚ ਚੁੱਕਿਆ ਕਦਮ: ਚਰਨਜੀਤ ਕੌਰ ਬਾਜਵਾ

 

ਕਾਦੀਆਂ/12 ਮਾਰਚ (ਮੁਨੀਰਾ ਸਲਾਮ ਤਾਰੀ)
ਹਲਕਾ ਕਾਦੀਆਂ ਦੀ ਸਾਬਕਾ ਵਿਧਾਇਕਾ ਸ਼੍ਰੀਮਤਿ ਚਰਨਜੀਤ ਕੌਰ ਬਾਜਵਾ ਜਿਨ੍ਹਾਂ ਦੀ ਪੰਜਾਬ ਪੁਲੀਸ ਨੇ ਸਿਕਉਰਿਟੀ ਵਾਪਸ ਲੈ ਲਈ ਹੈ ਤੇ ਆਪਣੀ ਪ੍ਰੀਤਿਕਿਰਆ ਦਿੰਦੇ ਹੋਏ ਕਿਹਾ ਹੈ ਕਿ ਇੱਹ ਛੇਤੀ ਚ ਚੁੱਕਿਆ ਗਿਆ ਕਦਮ ਹੈ। ਆਪ ਸਰਕਾਰ ਦੇ ਗਠਨ ਤੋਂ ਬਾਅਦ ਸਹੀ ਸਮੇਂ ਚ ਇੱਸ ਬਾਰੇ ਵਿਚਾਰ ਹੋਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਮੈਨੂੰ ਸਿਕਉਰਿਟੀ ਮਿਲਣ ਜਾਂ ਨਾ ਮਿਲਣ ਨਾਲ ਕੋਈ ਫ਼ਰਕ ਨਹੀਂ ਪੈਂਦਾ ਹੈ। ਉਹ ਵਾਹੇਗੁਰੂ ਦੇ ਭਰੋਸੇ ਲੋਕਾਂ ਨਾਲ ਮਿਲਦੇ ਜੁਲਦੇ ਹਨ। ਇੱਹ ਗੱਲ ਕਾਬਲੇਜ਼ਿਕਰ ਹੈ ਕਿ ਸ਼੍ਰੀਮਤਿ ਚਰਨਜੀਤ ਕੌਰ ਬਾਜਵਾ ਨੂੰ ਪੰਜਾਬ ਸਰਕਾਰ ਵੱਲੋਂ ਦੋ ਸੁਰਖਿਆ ਕਰਮੀ ਦਿੱਤੇ ਗਏ ਸਨ। ਉਹ ਪ੍ਰਤਾਪ ਸਿੰਘ ਬਾਜਵਾ ਹਲਕਾ ਵਿਧਾਇਕ ਦੀ ਧਰਮਪਤਨੀ ਹਨ। ਉਧਰ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਵੀ ਸਿਕਉਰਿਟੀ ਵਾਪਸ ਲੈ ਲਈ ਗਈ ਹੈ।
ਫ਼ੋਟੋ: ਚਰਨਜੀਤ ਕੌਰ ਬਾਜਵਾ ਦੀ ਫ਼ੋਟੋ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments