spot_img
Homeਮਾਝਾਗੁਰਦਾਸਪੁਰਕਿਸ਼ੋਰ ਸਿੱਖਿਆ ਪ੍ਰੋਗਰਾਮ ਅਧੀਨ ਅਧਿਆਪਕਾਂ ਦੀ ਇੱਕ ਰੋਜਾ ਵਰਕਸ਼ਾਪ ਦਾ ਆਯੋਜਨ

ਕਿਸ਼ੋਰ ਸਿੱਖਿਆ ਪ੍ਰੋਗਰਾਮ ਅਧੀਨ ਅਧਿਆਪਕਾਂ ਦੀ ਇੱਕ ਰੋਜਾ ਵਰਕਸ਼ਾਪ ਦਾ ਆਯੋਜਨ

 

*ਬਟਾਲਾ (ਮੁਨੀਰਾ ਸਲਾਮ ਤਾਰੀ ) ਸਿੱਖਿਆ ਵਿਭਾਗ ਦੀਆਂ ਹਦਾਇਤਾਂ, ਜ਼ਿਲਾ ਸਿਖਿਆ ਅਫਸਰ ਅਤੇ ਉਪ ਜ਼ਿਲਾ ਸਿਖਿਆ ਅਫਸਰ ਜੀ ਦੇ ਆਦੇਸ਼ ਤਹਿਤ ਬਲਾਕ ਨੋਡਲ ਅਫਸਰ ਬਟਾਲਾ -1 ਸ੍ਰੀ ਜਸਵਿੰਦਰ ਸਿੰਘ ਭੁੱਲਰ ਦੀ ਰਹਿਨੁਮਾਈ ਹੇਠ ਬਟਾਲਾ -1 ਦੇ ਸਕੂਲ ਮੁਖੀਆਂ ਤੇ ਅਧਿਆਪਕਾਂ ਦਾ ਕਿਸ਼ੋਰ ਸਿੱਖਿਆ ਪਰੋਗਰਾਮ ਅਧੀਨ ਇੱਕ ਰੋਜਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅਧਿਆਪਕਾਂ ਨੂੰ ਸਕੂਲਾਂ ਅੰਦਰ ਵਿਦਿਆਰਥੀਆਂ ਵਿੱਚ ਕਿਸ਼ੋਰ ਅਵਸਥਾ ਦੌਰਾਨ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਤੇ ਰਿਸੋਰਸ ਪਰਸਨ ਸ੍ਰੀ ਹਰਪ੍ਰੀਤ ਸਿੰਘ ਅਤੇ ਮੈਡਮ ਜਸਮੀਤ ਕੋਰ ਨੇ ਸਕੂਲੀ ਵਿਦਿਆਰਥੀਆਂ ਅੰਦਰ ਕਿਸ਼ੋਰ ਅਵਸਥਾ ਦੌਰਾਨ ਆਉਂਦੀਆਂ ਮੁਸ਼ਕਲਾਂ ਅਤੇ ਉਹਨਾਂ ਦੇ ਹਲ ਲਈ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ । ਇਸ ਮੌਕੇ ਤੇ ਪ੍ਰਿੰਸੀਪਲ ਅਨਿਲ ਸ਼ਰਮਾ, ਪ੍ਰਿੰਸੀਪਲ ਬਲਵਿੰਦਰ ਕੌਰ, ਪ੍ਰਿੰਸੀਪਲ ਜਤਿੰਦਰ ਮਹਾਜਨ ,ਹੈੱਡਮਾਸਟਰ ਵਿਜੇ ਕੁਮਾਰ ,ਹੈੱਡਮਿਸਟ੍ਰੈਸ ਚਰਨਜੀਤ ਕੌਰ ,ਏਬੀਐੱਨੳ ਨਰਿੰਦਰ ਸਿੰਘ ਪੱਡਾ , ਇੰਚਾਰਜ ਜਗਜੀਤ ਸਿੰਘ ,ਪੱਡਾ ਮੈਡਮ ਸੰਦੀਪ ਕੌਰ ਰੰਧਾਵਾ ,ਨਵਤੇਜ ਸਿੰਘ , ਮੈਡਮ ਕਮਲੇਸ਼ ਕੁਮਾਰੀ , ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ , ਸੁਰੇਸ਼ ਕੁਮਾਰ ,ਸਮੇਤ ਸੈਕੰਡਰੀ ਹਾਈ ਅਤੇ ਮਿਡਲ ਸਕੂਲਾਂ ਦੇ ਮੁਖੀਆਂ ਤੋਂ ਇਲਾਵਾ ਅਧਿਆਪਕ ਵੀ ਹਾਜਰ ਸਨ। ਅੰਤ ਵਿੱਚ ਬਲਾਕ ਨੋਡਲ ਅਫਸਰ ਜਸਵਿੰਦਰ ਸਿੰਘ ਭੁੱਲਰ ਨੇ ਵਰਕਸ਼ਾਪ ਦੇ ਆਯੋਜਨ ਲਈ ਸਕੰਸਸਸ ਬਟਾਲਾ ਦੇ ਪ੍ਰਿੰਸੀਪਲ ਬਲਵਿੰਦਰ ਕੌਰ ਜੀ ਦਾ ਅਤੇ ਬਟਾਲਾ 1 ਦੇ ਸਮੂਹ ਅਧਿਆਪਕਾਂ ਦਾ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਅਧਿਆਪਕ ਆਪਣੇ ਸਕੂਲਾਂ ਵਿੱਚ ਜਾ ਕੇ ਕਿਸ਼ੋਰ ਅਵਸਥਾ ਦੌਰਾਨ ਸਮਸਿਆਵਾਂ ਨੂੰ ਹਲ ਕਰਨ ਲਈ ਯਤਨਸ਼ੀਲ ਹੋਣਗੇ।*

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments