Home ਗੁਰਦਾਸਪੁਰ ਮਾਹਿਰਾਂ ਦੀ ਸਲਾਹ ਤੋ ਬਿਨਾਂ ਕਿਸਾਨ ਖੇਤੀ ਜਹਿਰਾਂ ਦੀ ਵਰਤੋ ਕਰਨ ਤੋ...

ਮਾਹਿਰਾਂ ਦੀ ਸਲਾਹ ਤੋ ਬਿਨਾਂ ਕਿਸਾਨ ਖੇਤੀ ਜਹਿਰਾਂ ਦੀ ਵਰਤੋ ਕਰਨ ਤੋ ਗੁਰੇਜ਼ ਕੀਤਾ ਜਾਵੇ : ਡਾ: ਸਰਬਜੀਤ ਸਿੰਘ ਔਲਖ

162
0

ਗੁਰਦਾਸਪੁਰ  18 ਜੂਲ  ( ਸਲਾਮ ਤਾਰੀ ) :- ਸਹਿਯੋਗੀ ਨਿਰਦੇਸਕ ( ਸਿਖਲਾਈ ) , ਕ੍ਰਿਸ਼ੀ ਵਿਗਿਆਨ ਕੈਦਜ਼ਦਰ , ਗੁਰਦਾਸਪੁਰ ਡਾਸਰਬਜੀਤ  ਸਿੰਘ ਔਲਖ ਦੀ ਅਗਵਾਈ ਹੇਠ ਕੇਵੀਦੀ ਟੀਮ ਵਲੋ ਵੱਖ ਵੱਖ ਪਿੰਡਾਂ ਦਾ ਦੌਰਾਂ ਕੀਤਾ ਗਿਆ  ਇਸ ਮੌਕੇ ਤੇ ਕਿਸਾਨਾ ਨਾਲ ਗੱਲਬਾਤ ਕਰਦਿਆ ਡਾਔਲਖ ਨੇ ਦੱਸਿਆ ਕਿ ਬਾਸਮਤੀ ਦੀ ਫਸਲ ਤੇ ਸਰਕਾਰ ਵਲੋ ਬੈਨ ਕੀਤੀਆ ਵੱਖ ਵੱਖ ਜਹਿਰਾਂ ਜਿੰਨਾਂ ਵਿੱਚ ਐਸੀਫੇਟਟ੍ਰਾਈਜੋਫਾਸ , ਬਾਇਆਮਿਥੋਕਸਮਕਾਰਬੈਡਾਜਿੰਮਟ੍ਰਾਈਸਾਈਕਲਾਜੋਲ , ਬੁਪਰੋਫੇਜਿਨ , ਕਾਰਬੋਫਿਊਰੋਨਪ੍ਰੋਪੀਕੋਨਾਜੋਲਥਾਇੳਫਿਨੇਟ ਮੀਥਾਇਲ ਆਦਿ ਖੇਤੀ ਜਹਿਰਾਂ ਦੀ ਵਰਤੋ  ਬਿਲਕੁਲ ਨਾ ਕਰਨ  ੳਨ੍ਹਾ ਕਿਹਾ ਕਿ ਬਾਸਮਤੀ ਦੇ ਪੈਰ ਗਾਲੇ ਰੋਗ ਦੀ ਰੋਕਥਾਮ ਲਈ ਕਿਸਾਨ ਵੀਰਾਂ ਨੂੰ ਟਰਾਈਕੋਡਰਮਾਂ ਨਾਮ ਦੇ ਪਾਊਡਰ ਨਾਲ ਬੀਜ ਅਤੇ ਪਨੀਰੀ ਦੀਆਂ ਜੜ੍ਹਾਂ ਸੋਧਣ ਤੋ ਬਾਅਦ ਖੇਤ ਵਿੱਚ ਲਾਉਣਾ ਚਾਹੀਦਾ ਹੈ  ਉਨ੍ਹਾਂ ਨੇ ਕਿਸਾਨਾਂ ਨੂੰ ਮਿੱਤਰ ਕੀੜਿਆ ਸਬੰਧੀ ਜਾਣੂ ਵੀ ਕਰਵਾਇਆ ਅਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਵੀਰ ਝੋਨੇ ਦੀ ਪੱਤਾ ਲਪੇਟ ਸੁੰਡੀ , ਬੂਟੇ ਦੇ ਟਿੱਡਿਆਂ ਦੇ ਹਮਲੇ ਪ੍ਰਤੀ ਸੁਚੇਤ ਰਹਿਣ ਅਤੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਕੀਟਨਾਸਕ ਦਵਾਈ ਦੀ ਸਪਰੇਅ ਤਾਂ ਕੀਤੀ ਜਾਵੇ ਜੇਕਰ ਕੀਟ ਦਾ ਹਮਲਾ ਇਕਨਾਮਿਕ ਥ੍ਰੈਸ਼ਹੋਲਡ ਵੈਲਵਲ ਤੋ ਵੱਧ ਜਾਵੇ ਜਿਵੇ ਕਿ ਪੱਤਾ ਲਪੇਟ ਸੁੰਡੀ ਲਈ 10 ਪ੍ਰਤੀ ਸਤ ਨੁਕਸਾਨੇ ਪੱਤੇ , ਬੂਟਿਆਂ ਦੇ ਟਿੱਡਿਆ ਲਈ 5 ਜਾਂ ਵੱਧ ਟਿਡੇ ਪ੍ਰਤੀ ਬੂਟਾ ਹੋਣ  ਜੇਕਰ ਕਿਸੇ ਕੀਟ ਦਾ ਹਮਲਾ ਟੀਐਲ ਲੈਵਲ ਤੋ ਘੱਟ ਹੋਵੇ ਅਤੇ ਮਿੱਤਰ ਕੀਤੇ ਖੇਤ ਵਿੱਚ “ ਮੌਜੂਦ ਹੋਣ ਤਾ ਕੀਟਨਾਸਕ ਦੀ ਸਪਰੇਅ  ਨਾ ਕੀਤੀ ਜਾਵੇ  ਵੁਨ੍ਹਾ ਕਿਸਾਨਾਂ  ਨੂੰ ਅਪੀਲ ਕੀਤੀ ਕਿ ਜਰੂਰਤ ਤੋ ਬਗੈਰ ਕਿਸੇ ਦੇ ਕਹੇ ਤੇ ਜਾਂ ਦੇਖਾ ਦੇਖੀ ਕਿਸੇ ਕੀਟਨਾਸ਼ਕ /ਉਲੀਨਾਸ਼ਕ ਦਾ ਛਿੜਕਾਅ ਨਾ ਕਰਨ  

Previous articleਗੇਟ ਰੈਲੀ ਕਰ ਕੀਤਾ ਸਰਕਾਰ ਦਾ ਪਿਟ ਸਿਆਪਾ -ਪੀ.ਐੱਸ.ਐੱਮ.ਐੱਸ.ਯੂ ਸ਼ੁਰੂ ਕਰੇਗੀ ਕਲਮ ਛੋੜ ਹੜਤਾਲ
Next articleਮਿਲਕਫੈਡ ਨੇ ਕੋਰੋਨਾ ਮਹਾਂਮਾਰੀ ਦੇ ਔਖੇ ਦੌਰ ਵਿੱਚ ਦੁੱਧ ਉਤਪਾਦਕਾਂ ਦੀ ਬਾਂਹ ਫੜ੍ਹੀ-ਸਹਿਕਾਰਤਾ ਮੰਤਰੀ ਰੰਧਾਵਾ
Editor at Salam News Punjab

LEAVE A REPLY

Please enter your comment!
Please enter your name here