ਗੇਟ ਰੈਲੀ ਕਰ ਕੀਤਾ ਸਰਕਾਰ ਦਾ ਪਿਟ ਸਿਆਪਾ -ਪੀ.ਐੱਸ.ਐੱਮ.ਐੱਸ.ਯੂ ਸ਼ੁਰੂ ਕਰੇਗੀ ਕਲਮ ਛੋੜ ਹੜਤਾਲ

0
239

ਕਪੂਰਥਲਾ : 17 ਜੂਨ ( ਅਸ਼ੋਕ ਸਡਾਨਾ / ਯੁਗੇਸ਼ ਕੁਮਾਰ )

ਪੰਜਾਬ ਸਰਕਾਰ ਦੀ ਵਾਦਾਖਿਲਾਫੀ ਤੋਂ ਨਾਰਾਜ ਮਿਨਿਸਟਰੀਅਲ ਕਾਮਿਆਂ ਨੇ ਸ਼ੁਕਰਵਾਰ ਨੂੰ ਗੇਟ ਰੈਲੀ ਕਰ ਸਰਕਾਰ ਦਾ ਪਿਟ ਸਿਆਪਾ ਕੀਤਾ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਮੁਲਾਜਮਾਂ ਦੀਆਂ ਮੰਗਾ ਨੂੰ ਅਣਗੋਲਿਆਂ ਕੀਤਾ ਗਿਆ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ.
ਪੀ.ਡਬਲਿਊ.ਡੀ ਦਫਤਰ ਦੇ ਬਾਹਰ ਪੀ.ਐੱਸ.ਐੱਮ.ਐੱਸ.ਯੂ ਦੇ ਜਿਲਾ ਸਰਪ੍ਰਸਤ ਸਤਬੀਰ ਸਿੰਘ ਅਤੇ ਜਿਲਾ ਪ੍ਰਧਾਨ ਸੰਗਤ ਰਾਮ ਦੀ ਅਗਵਾਈ ਵਿਚ ਕੀਤੀ ਗਈ ਗੇਟ ਰੈਲੀ ਵਿਚ ਜਿਲੇ ਦੇ ਅਲੱਗ ਅਲੱਗ ਵਿਭਾਗਾਂ ਦੇ ਕਲੇਰਿਕੈਲ ਸਾਥੀਆਂ ਨੇ ਸ਼ਿਰਕਤ ਕਰਦੇ ਹੋਏ ਸਰਕਾਰ ਖਿਲਾਫ ਨਾਰੇਬਾਜੀ ਕੀਤੀ. ਸਤਬੀਰ ਸਿੰਘ ਨੇ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਕਰਮਚਾਰੀਆਂ ਦਾ ਲੰਬੇ ਸਮੇਂ ਤੋਂ ਡੀ.ਏ ਜਾਰੀ ਨਹੀਂ ਕੀਤਾ ਹੈ ਅਤੇ ਨਾ ਹੀ ਪੇ ਕਮਿਸ਼ਨ ਨੂੰ ਲਾਗੂ ਕਰ ਰਹੀ ਹੈ. ਸੰਗਤ ਰਾਮ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਰਕਾਰ ਦੀਆਂ ਮੁਲਾਜਮ ਵਿਰੋਧੀ ਵਧੀਕੀਆਂ ਖਿਲਾਫ 23 ਜੂਨ ਤੋਂ ਕਲਮ ਛੋੜ ਹੜਤਾਲ ਸ਼ੁਰੂ ਕੀਤੀ ਜਾ ਰਹੀ ਹੈ, ਅਗਰ ਫਿਰ ਵੀ ਸਰਕਾਰ ਨੇ ਮੁਲਾਜਮਾਂ ਦੀਆਂ ਮੰਗਾ ਨੂੰ ਅੱਖੋਂ ਪਰੋਖੇ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ. ਇਸ ਮੌਕੇ ਪੀ.ਡਬਲਿਊ.ਡੀ ਦੇ ਡਿਪਲੋਮਾ ਇੰਜੀਨੀਅਰਸ ਨੇ ਵੀ ਸੰਘਰਸ਼ ਵਿਚ ਸਾਥ ਦੇਣ ਦਾ ਐਲਾਨ ਕੀਤਾ.
ਇਸ ਮੌਕੇ ਸੁਪਰਡੰਟ ਸਵਰਨਜੀਤ, ਹਰਮਿੰਦਰ ਕੁਮਾਰ, ਜਨਰਲ ਸਕੱਤਰ ਮਨਦੀਪ ਸਿੰਘ, ਮੀਤ ਪ੍ਰਧਾਨ ਵਿਨੋਦ ਬਾਵਾ, ਸੁਖਵਿੰਦਰ ਸਿੰਘ, ਪ੍ਰੈਸ ਸਕੱਤਰ ਸਚਿਨ ਅਰੋੜਾ, ਗੁਲਸ਼ਨ ਕੁਮਾਰ, ਨਿਸ਼ਾਨ ਸਿੰਘ, ਚਰਨਜੀਤ ਸਿੰਘ, ਜਸਮੀਤ ਕੌਰ, ਰਾਜਪਾਲ ਕੌਰ ਅਤੇ ਸੰਦੀਪ ਸਿੰਘ ਹਾਜਰ ਸਨ.

Previous articleਸਾਫ਼ ਸੁਥਰੇ ਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ- ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ
Next articleਮਾਹਿਰਾਂ ਦੀ ਸਲਾਹ ਤੋ ਬਿਨਾਂ ਕਿਸਾਨ ਖੇਤੀ ਜਹਿਰਾਂ ਦੀ ਵਰਤੋ ਕਰਨ ਤੋ ਗੁਰੇਜ਼ ਕੀਤਾ ਜਾਵੇ : ਡਾ: ਸਰਬਜੀਤ ਸਿੰਘ ਔਲਖ

LEAVE A REPLY

Please enter your comment!
Please enter your name here