spot_img
Homeਮਾਝਾਗੁਰਦਾਸਪੁਰਰਾਜ ਭਰ ਵਿੱਚ ਤੁਲਨਾਤਮਕ ਅਧਿਐਨ ਤੇ ਗੁਣਾਤਮਿਕ ਵਿਕਾਸ ਲਈ ਅੰਗਰੇਜ਼ੀ ਅਤੇ ਸਮਾਜਿਕ...

ਰਾਜ ਭਰ ਵਿੱਚ ਤੁਲਨਾਤਮਕ ਅਧਿਐਨ ਤੇ ਗੁਣਾਤਮਿਕ ਵਿਕਾਸ ਲਈ ਅੰਗਰੇਜ਼ੀ ਅਤੇ ਸਮਾਜਿਕ ਵਿਸ਼ੇ ਦਾ ਮੇਲਾ ਲਗਾਇਆ

ਕਾਦੀਆ 10 ਮਾਰਚ (ਮੁਨੀਰਾ ਸਲਾਮ ਤਾਰੀ)

ਰਾਜ ਭਰ ਵਿੱਚ ਤੁਲਨਾਤਮਕ ਅਧਿਐਨ ਤੇ ਗੁਣਾਤਮਿਕ ਵਿਕਾਸ ਲਈ ਅੰਗਰੇਜ਼ੀ ਅਤੇ ਸਮਾਜਿਕ ਵਿਸ਼ੇ ਦਾ ਮੇਲਾ ਲਗਾਇ
ਜਿਲ੍ਹਾ ਸਿੱਖਿਆ ਅਫਸਰ (ਸੈ. ਸਿ.) ਹਰਪਾਲ ਸਿੰਘ ਸੰਧਾਵਾਲੀਆ ਦੀ ਅਗਵਾਈ ਹੇਠ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਦਾ 5 ਰੋਜ਼ਾ ਮੇਲਾ ਲਗਾਇਆ ਗਿਆ। ਮੇਲੇ ਦੇ ਅਖ਼ੀਰਲੇ ਦਿਨ ਬਲਾਕ ਨੋਡਲ ਅਫ਼ਸਰ ਵਿਜੈ ਕੁਮਾਰ ਅਤੇ ਬਲਾਕ ਮੈਂਟਰ ਰਾਕੇਸ਼ ਕੁਮਾਰ ਵੱਲੋਂ ਵਿਸ਼ੇਸ਼ ਤੌਰ ਤੇ ਸਸਸਸ ਕਾਦੀਆਂ, ਡੱਲਾ, ਸਹਸ ਤੁਗਲਵਾਲ, ਬਸਰਾਵਾਂ,ਕੰਡੀਲਾ ਅਤੇ ਮਿਡਲ ਸਕੂਲ ਪੁਰਾਣਾ ਪਿੰਡ, ਦੀਵਾਨੀਵਾਲ, ਨੱਤ ਮੋਕਲ, ਢੱਪਈ ਅਤੇ ਸੋਹੀਆ ਦੇ ਵਿਦਿਆਰਥੀਆਂ ਵਿੱਚ ਇਨ੍ਹਾਂ ਵਿਸ਼ਿਆਂ ਵਿੱਚ ਰੁਚੀ ਵਧਾਉਣ ਲਈ ਉਤਸਾਹਿਤ ਕੀਤਾ। ਵਿਦਿਆਰਥੀਆਂ ਵਲੋਂ ਬਣਾਈਆਂ ਕਲਾਕ੍ਰਿਤੀਆਂ ਬਾਰੇ ਸਵਾਲ ਜਵਾਬ ਵੀ ਕੀਤੇ ਗਏ। ਬਲਾਕ ਨੋਡਲ ਅਫ਼ਸਰ ਵਲੋਂ ਵਧੀਆ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments