spot_img
Homeਮਾਝਾਗੁਰਦਾਸਪੁਰਭਾਸ਼ਾ ਵਿਭਾਗ ਗੁਰਦਾਸਪੁਰ ਵੱਲੋਂ ਅੰਤਰਰਾਸ਼ਟਰੀ ਨਾਰੀ ਦਿਵਸ ਨਾਲ ਸਬੰਧਤ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ...

ਭਾਸ਼ਾ ਵਿਭਾਗ ਗੁਰਦਾਸਪੁਰ ਵੱਲੋਂ ਅੰਤਰਰਾਸ਼ਟਰੀ ਨਾਰੀ ਦਿਵਸ ਨਾਲ ਸਬੰਧਤ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ – ਨਾਮੀ ਹਸਤੀਆਂ ਦੀ ਆਮਦ, ਵਿਸ਼ੇਸ਼ ਕਵਿਤਰੀਆਂ ਦੀ ਪੇਸ਼ਕਾਰੀ ਅਤੇ ਸੱਭਿਆਚਾਰਕ ਪ੍ਰੋਗਰਾਮ ਦੀਆਂ ਝਲਕੀਆਂ ਖਿੱਚ ਦਾ ਕੇੰਦਰ ਬਣੀਆਂ

ਬਟਾਲਾ/ਗੁਰਦਾਸਪੁਰ 08 ਮਾਰਚ (ਮੁਨੀਰਾ ਸਲਾਮ ਤਾਰੀ )
* ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀਆਂ ਹਦਾਇਤਾਂ ‘ਤੇ ਅਮਲ ਕਰਦਿਆਂ ਭਾਸ਼ਾ ਵਿਭਾਗ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਭਾਸ਼ਾ ਅਫ਼ਸਰ, ਗੁਰਦਾਸਪੁਰ ਡਾ. ਪਰਮਜੀਤ ਸਿੰਘ ਕਲਸੀ ਵੱਲੋਂ ਸਥਾਨਕ ਆਰ. ਆਰ. ਬਾਵਾ ਡੀ. ਏ. ਵੀ. ਕਾਲਜ ਫ਼ਾਰ ਗਰਲਜ਼ ਬਟਾਲਾ ਅਤੇ ਐੱਸ. ਐੱਲ. ਬਾਵਾ ਡੀ. ਏ. ਵੀ. ਕਾਲਜ ਬਟਾਲਾ ਵਿਖੇ ਦੋ ਸੈਸ਼ਨਾਂ ਵਿੱਚ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਆਰ. ਆਰ. ਬਾਵਾ ਡੀ.ਏ.ਵੀ. ਕਾਲਜ ਫ਼ਾਰ ਗਰਲਜ਼ ਬਟਾਲਾ ਵਿਖੇ ਦੂਸਰੇ ਸੈਸ਼ਨ ਵਿਚ ਨਾਰੀ ਦਿਵਸ ਦੇ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਮਿਸ ਵਨੀਤਾ ਲੁਥਰਾ, ਸਿਵਲ ਜੱਜ ਸਬ ਡਿਵੀਜ਼ਨਲ ਜੁਡੀਸ਼ੀਅਲ ਮਜਿਸਟਰੇਟ ਬਟਾਲਾ ਸ਼ਾਮਿਲ ਹੋਏ, ਜਿਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਆਜ਼ਾਦ ਫ਼ਿਜ਼ਾ ਵਿੱਚ ਬਰਾਬਰ ਦੇ ਮੌਕੇ ਦੇ ਕੇ ਅਗਾਂਹਵਧੂ ਸੋਚ ਦੇ ਨਾਲ ਹੀ ਔਰਤ ਤਰੱਕੀ ਕਰ ਸਕਦੀ ਅਤੇ ਆਤਮ-ਵਿਸ਼ਵਾਸ ਨਾਲ ਕਿਸੇ ਵੀ ਪੱਧਰ ‘ਤੇ ਔਰਤ ਲਈ ਕੋਈ ਵੀ ਤਰੱਕੀ ਕਰਨਾ ਨਾਮੁਮਕਿਨ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇਸ ਉੱਚ ਰੁਤਬੇ ਤੱਕ ਪਹੁੰਚਣ ਵਿੱਚ ਉਨ੍ਹਾਂ ਦੇ ਮਾਂ-ਬਾਪ ਵੱਲੋਂ ਵਿਸ਼ੇਸ਼ ਰੂਪ ਵਿੱਚ ਆਜ਼ਾਦ ਫ਼ਿਜ਼ਾ ਦੇਣ ਅਤੇ ਤਰੱਕੀ ਲਈ ਸਹਿਯੋਗ ਦੇਣ ਦਾ ਵੱਡਾ ਰੋਲ ਰਿਹਾ। ਇਸ ਸਮਾਰੋਹ ਵਿੱਚ ਪ੍ਰਸਿੱਧ ਭਾਰਤੀ ਕਾਮੇਡੀਅਨ ਤੇ ਫ਼ਿਲਮੀ ਅਦਾਕਾਰਾ ਰਾਜਬੀਰ ਕੌਰ ਮਹਿਮਾਨ-ਏ-ਖ਼ਾਸ ਨੇ ਮਜ਼ਾਕੀਆ ਅੰਦਾਜ਼ ਵਿੱਚ ਇੱਕ ਪਾਸੇ ਵੱਡੇ ਪੱਧਰ ‘ਤੇ ਹਾਜ਼ਰੀਨ ਸਰੋਤਿਆਂ/ਦਰਸ਼ਕਾਂ ਦਾ ਮਨੋਰੰਜਨ ਕੀਤਾ ਅਤੇ ਦੂਸਰੇ ਪਾਸੇ ਆਪਣੇ ਨਿੱਜੀ ਅਨੁਭਵ ਦੱਸ ਕੇ ਔਰਤ ਦੇ ਹੱਕ ਵਿੱਚ ਆਵਾਜ਼ ਉਠਾਈ। ਇਸ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਡਾ. ਅਨੂਪ ਸਿੰਘ, ਡਾ.ਪਰਮਜੀਤ ਕੌਰ (ਸਿਵਲ , ਜੁਵੇਨਾਇਲ ਜਸਟਿਸ ਬੋਰਡ ਗੁਰਦਾਸਪੁਰ ) ਅਤੇ ਪ੍ਰਿੰ. ਪਰਮਜੀਤ ਕੌਰ ਸ.ਸ.ਸ.ਸ. ਧੁੱਪਸੜੀ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ, ਜਦੋਂ ਕਿ ਸਮਾਰੋਹ ਦੀ ਪ੍ਰਧਾਨਗੀ
ਪ੍ਰਿੰ. ਡਾ. ਏਕਤਾ ਖੋਸਲਾ ਵੱਲੋਂ ਕੀਤੀ ਗਈ। ਇਸ ਵਿੱਚ ਵਿਸ਼ੇਸ਼ ਵੈੱਬ ਰੂ-ਬ-ਰੂ ਡਾ. ਵੰਦਨਾ ਭੱਲਾ (ਖੋਜ ਦੇ ਖੇਤਰ ਵਿੱਚ ਇੰਡੀਅਨ ‘ਸਾਈਟੇਸ਼ਨ ਐਵਾਰਡ’ ਜੇਤੂ ਪਹਿਲੀ ਭਾਰਤੀ ਵਿਗਿਆਨੀ) ਨਾਲ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੇ ਨਾਰੀ ਨੂੰ ਆਤਮ-ਨਿਰਭਰ ਹੋਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਪ੍ਰਭਾਵਸ਼ਾਲੀ ਵਿਚਾਰ-ਗੋਸ਼ਟੀ (ਮੌਜੂਦਾ ਨਾਰੀ : ਮਹਾਨਤਾ, ਸਥਿਤੀ ਤੇ ਸੰਭਾਵਨਾ) ਕਰਵਾਈ ਗਈ ,ਜਿਸ ਵਿੱਚ ਡਾ. ਅਨੂਪ ਸਿੰਘ , ਡਾ. ਇੰਦਰਾ ਵਿਰਕ ਨੇ ਆਪਣੇ ਪੇਪਰ ਪੜ੍ਹੇ ਅਤੇ ਔਰਤ ਦੇ ਹੱਕ ਵਿਚ ਆਵਾਜ਼ ਉਠਾਈ। ਇਸ ਉਪਰੰਤ ਕਵਿਤਰੀ ਦਰਬਾਰ ਵੀ ਕਰਵਾਇਆ ਗਿਆ, ਜਿਸ ਵਿੱਚ ਹਰਮੀਤ ਕੌਰ ਮੀਤ , ਕੰਵਲਜੀਤ ਕੌਰ, ਰਾਜਬੀਰ ਰੰਧਾਵਾ, ਮੁਕਤਾ ਸ਼ਰਮਾ ਤੇ ਪ੍ਰੀਤ ਰਿਆੜ ਵੱਲੋਂ ਆਪਣੀਆਂ ਔਰਤ ਸੰਵੇਦਨਾ ਨਾਲ ਸਬੰਧਤ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਔਰਤਾਂ ਲਈ ਅਗਾਂਹਵਧੂ ਸੋਚ ਵਾਲੇ ਗੀਤਾਂ ਦਾ ਖ਼ੂਬਸੂਰਤ ਅੰਦਾਜ਼ ਵਿੱਚ ਗਾਇਨ ਵੀ ਕੀਤਾ ਗਿਆ।
ਇਸ ਸਮਾਗਮ ਪਹਿਲੇ ਸੈਸ਼ਨ ਅਧੀਨ ਸਥਾਨਕ ਐਸ.ਐਲ.ਬਾਵਾ ਕਾਲਜ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਅਤੇ ਸ਼੍ਰੋਮਣੀ ਪੰਜਾਬੀ ਕਵੀ ਡਾ. ਰਵਿੰਦਰ ਸ਼ਾਮਿਲ ਹੋਏ ਅਤੇ ਔਰਤ ਸੰਵੇਦਨਾ ਦੇ ਹੱਕ ਵਿਚ ਆਪਣੀਆਂ ਨਜ਼ਮਾਂ ਦੀ ਪੇਸ਼ਕਾਰੀ ਕਰਕੇ ਹਾਜ਼ਰ ਸਰੋਤਿਆਂ ਨੂੰ ਕੀਲਿਆ। ਕੰਚਨ ਚੌਹਾਨ ( ਕੌਮੀ ਸਮਾਜ ਸੇਵੀ ਨਾਰੀ ), ਦੇਵਿੰਦਰ ਦੀਦਾਰ (ਨਾਮੀ ਕਹਾਣੀਕਾਰ ) ਅਤੇ ਪ੍ਰਿੰ. ਬਲਵਿੰਦਰ ਕੌਰ ( ਸਟੇਟ ਐਵਾਰਡੀ ) ਸ.ਸ.ਸ.ਸ. ਦਰਮਪੁਰਾ ਕਲੋਨੀ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕਰਕੇ ਆਪਣੀ ਸੋਚ ਨੂੰ ਬਦਲਦਿਆਂ ਅਜਿਹਾ ਸਿਸਟਮ ਪ੍ਰਦਾਨ ਕਰਨ ਦੀ ਪ੍ਰੇਰਨਾ ਦਿੱਤੀ, ਜਿਸ ਵਿਚ ਔਰਤ ਵੀ ਮਰਦ ਦੇ ਬਰਾਬਰ ਖ਼ੁਸ਼ਹਾਲ ਹੋਵੇ। ਇਸ ਦੌਰਾਨ ਨਾਰੀ ਮਹਾਨਤਾ, ਅਜੋਕੀ ਸਥਿਤੀ ਤੇ ਸੰਭਾਵਨਾ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਡਾ. ਰਾਜਵਿੰਦਰ ਕੌਰ, ਡਾ. ਸਤਿੰਦਰਜੀਤ ਕੌਰ ਬੁੱਟਰ ( ਸਟੇਟ ਐਵਾਰਡੀ ) ਤੇ ਰਜਿੰਦਰਪਾਲ ਕੌਰ ( ਸਟੇਟ ਐਵਾਰਡੀ ) ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ। ਸਮਾਗਮ ਦਾ ਆਰੰਭ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਕਾਲੋਨੀ ਦੀਆਂ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਨਾਲ ਕੀਤਾ ਗਿਆ। ‘ਦਾ ਮਨਜਿੰਦਰਾ ਆਰਟਿਸਟ ਵੈੱਲਫੇਅਰ ਸੋਸਾਇਟੀ ਬਟਾਲਾ’ ਵੱਲੋਂ ਪੇਸ਼ ਕੀਤੀ ਗਈ ਵਿਰਾਸਤੀ ਨਾਟ-ਝਾਕੀ `ਝਾਂਸੀ ਦੀ ਰਾਣੀ‘ ਦੀ ਕਲਾਤਮਕ ਪੇਸ਼ਕਾਰੀ ਰਾਹੀਂ ਦਰਸ਼ਕਾਂ ਨੂੰ ਅਤਿ ਭਾਵੁਕ ਕਰ ਦਿੱਤਾ। ਸਬੰਧਤ ਕਾਲਜ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ ਰਾਜਸਥਾਨੀ ਲੋਕ-ਨਾਚ ਵੀ ਵਿਸ਼ੇਸ਼ ਆਕਰਸ਼ਨ ਦਾ ਕਾਰਨ ਰਿਹਾ। ਮੰਚ ਸੰਚਾਲਨ ਸਤਿੰਦਰ ਕੌਰ ਕਾਹਲੋਂ ਸਟੇਟ ਐਵਾਰਡੀ ਅਤੇ ਡਾ. ਗੁਰਵੰਤ ਸਿੰਘ ਵੱਲੋਂ ਕੀਤਾ ਗਿਆ। ਰਜਵੰਤ ਕੌਰ ਸੈਣੀ ਜ਼ਿਲ੍ਹਾ ਖੋਜ ਅਫਸਰ ਗੁਰਦਾਸਪੁਰ ਵੱਲੋਂ ਵਿਸ਼ੇਸ਼ ਰੂਪ ਵਿੱਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੌਕੇ ‘ਤੇ ਭਾਸ਼ਾ ਵਿਭਾਗ ਗੁਰਦਾਸਪੁਰ ਵੱਲੋਂ ਇੰਚਾਰਜ ਸ਼ਾਮ ਸਿੰਘ ਅਤੇ ਹਰਦੇਵ ਸਿੰਘ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਓਮ ਪ੍ਰਕਾਸ਼ ਭਗਤ, ਵਿਜੇ ਅਗਨੀਹੋਤਰੀ, ਪ੍ਰੋ. ਲੱਕੀ, ਪ੍ਰੋ. ਇੰਦਰਾ ਵਿਰਕ, ਮਿਊਜ਼ਿਕ ਡਾਇਰੈਕਟਰ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਗਾਇਕ ਮਨਦੀਪ ਗੋਲਡੀ, ਹਰਜਿੰਦਰ ਕੌਰ ਅਵਾਣ, ਡਾ. ਰਾਜਵਿੰਦਰ ਕੌਰ, ਰਮਨਦੀਪ ਕੌਰ ਧਰਮਪੁਰਾ ਕਾਲੋਨੀ, ਸ਼ਿਵਾਨੀ, ਜ਼ਿਲ੍ਹਾ ਖੋਜ ਅਫ਼ਸਰ ਰਜਵੰਤ ਕੌਰ , ਸੁਖਦੇਵ ਸਿੰਘ , ਸ਼ਾਮ ਸਿੰਘ,ਪਵਨ ਕੁਮਾਰ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਸਕੱਤਰ ਵਰਗਿਸ ਸਲਾਮਤ ਆਦਿ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments