spot_img
Homeਮਾਝਾਗੁਰਦਾਸਪੁਰਰਾਹਤ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਪ੍ਰਿੰਸੀਪਲ ਰਾਮ ਲਾਲ ਜੀ ਦੇ ਪਿਤਾ ਕਰਤਾਰ...

ਰਾਹਤ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਪ੍ਰਿੰਸੀਪਲ ਰਾਮ ਲਾਲ ਜੀ ਦੇ ਪਿਤਾ ਕਰਤਾਰ ਚੰਦ ਨਹੀਂ ਰਹੇ ।

* ਰਾਹਤ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਪ੍ਰਿੰਸੀਪਲ ਰਾਮ ਲਾਲ ਜੀ ਦੇ ਪਿਤਾ ਕਰਤਾਰ ਚੰਦ ਨਹੀਂ ਰਹੇ ।

ਕਾਦੀਆਂ 8 ਮਾਰਚ (ਮੁਨੀਰਾ ਸਲਾਮ ਤਾਰੀ)
ਉੱਘੇ ਸਮਾਜਸੇਵੀ ਸੰਸਥਾ ਰਾਹਤ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਪ੍ਰਿੰਸੀਪਲ ਰਾਮ ਲਾਲ ਜੀ ਦੇ ਪਿਤਾ ਸ੍ਰੀ ਕਰਤਾਰ ਚੰਦ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਜ਼ਿਕਰਯੋਗ ਹੈ ਕਿ ਆਪਣੀ ਕੜੀ ਮਿਹਨਤ ਅਤੇ ਇਮਾਨਦਾਰੀ ਨਾਲ ਉਨ੍ਹਾਂ ਨੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਅਤੇ ਆਪਣੇ ਬੱਚਿਆਂ ਨੂੰ ਸਿੱਖਿਆ ਦਿੱਤੀ ।ਜਿਸ ਦੇ ਨਤੀਜੇ ਅੱਜ ਉਨ੍ਹਾਂ ਦਾ ਬੇਟਾ ਕਸਤੂਰੀ ਲਾਲ ਪੰਜਾਬ ਪੁਲੀਸ ਵਿਚ ਇੰਸਪੈਕਟਰ ਦੇ ਅਹੁਦੇ ਤੇ ਤੈਨਾਤ ਹੈ। ਛੋਟਾ ਬੇਟਾ ਰਾਮਲਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਾਦਰਪੁਰ ਰਜੋਆ ਵਿਖੇ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਿਹਾ ਹੈ । ਜਦੋਂ ਕਿ ਉਨ੍ਹਾਂ ਦੀ ਬਹੂ ਸ਼ਸ਼ੀ ਕਿਰਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਜਾਲਾ ਵਿਖੇ ਪ੍ਰਿੰਸੀਪਲ ਹੈ । ਤੀਸਰਾ ਬੇਟਾ ਗੁਲਸ਼ਨ ਕੁਮਾਰ ਆਪਣਾ ਕਲੀਨਿਕ ਚਲਾ ਰਿਹਾ ਹੈ ।ਚੌਥਾ ਬੇਟਾ ਸੁਭਾਸ਼ ਚੰਦਰ ਵਿਦੇਸ਼ ਵਿਚ ਆਪਣੇ ਪਿਤਾ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਆਪਣੀ ਵੱਖਰੀ ਪਹਿਚਾਣ ਬਣਾ ਰਿਹਾ ਹੈ। ਅੱਜ ਉਨ੍ਹਾਂ ਦੇ ਅੰਤਮ ਸੰਸਕਾਰ ਮੌਕੇ ਵੱਖ ਵੱਖ ਰਾਜਨੀਤਕ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਨੇਤਾਵਾਂ ਤੋਂ ਇਲਾਵਾ ਸਿੱਖਿਆ ਵਾਦੀ ਜਿਨ੍ਹਾਂ ਵਿਚ ਪ੍ਰਿੰਸੀਪਲ ਅਮਰਜੀਤ ਸਿੰਘ ਭਾਟੀਆ, ਪ੍ਰਿੰਸੀਪਲ ਸੁਨੀਤਾ ਕੌਸ਼ਲ ,ਪ੍ਰਿੰਸੀਪਲ ਕਮਲਜੀਤ ਕੌਰ, ਪ੍ਰਿੰਸੀਪਲ ਲਖਵਿੰਦਰ ਸਿੰਘ , ਪ੍ਰਿੰਸੀਪਲ ਕੁਲਵੰਤ ਸਿੰਘ, ਰਾਕੇਸ਼ ਕੌਸ਼ਲ ,ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਮੁਕੇਸ਼ ਵਰਮਾ, ਸਕੱਤਰ ਪਵਨ ਭਾਰਦਵਾਜ ,ਵਿਪਨ ਕੁਮਾਰ , ਕਾਦੀਆਂ ਵੈੱਲਫੇਅਰ ਕਲੱਬ ਦੇ ਚੇਅਰਮੈਨ ਤਾਰਿਕ ਅਹਿਮਦ , ਪ੍ਰਦੀਪ ਕੁਮਾਰ ਨੇ ਉਨ੍ਹਾਂ ਨਾਲ ਦੁੱਖ ਪ੍ਰਗਟ ਕੀਤਾ ਹੈ
ਫੋਟੋ :—–ਕਰਤਾਰ ਚੰਦ ਦੀ ਫਾਈਲ ਫੋਟੋ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments