Home ਗੁਰਦਾਸਪੁਰ ਸਿਆਸੀ ਸਹਿ ਤੇ 70 ਸਾਲ ਪੁਰਾਣੇ ਚੱਲਦੇ ਸਰਕਾਰੀ ਰਸਤੇ ਢਾਓੁਣ ਦੇ ਸਬੰਧ...

ਸਿਆਸੀ ਸਹਿ ਤੇ 70 ਸਾਲ ਪੁਰਾਣੇ ਚੱਲਦੇ ਸਰਕਾਰੀ ਰਸਤੇ ਢਾਓੁਣ ਦੇ ਸਬੰਧ ਵਿੱਚ ਨਾਇਬ ਤਹਿਸੀਲਦਾਰ ਸ਼੍ਰੀ ਹਰਗੋਬਿੰਦਪੁਰ ਦਾ ਘਿਰਾਓੁ ਕੀਤਾ ਗਿਆ ।

165
0

ਸ੍ਰੀ ਹਰਗੋਬਿੰਦਪੁਰ ਸਾਹਿਬ 18 ਜੂਨ (ਜਸਪਾਲ ਚੰਦਨ)
ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ , ਜ਼ਿਲਾ ਗੁਰਦਾਸਪੁਰ , ਜ਼ੋਨ ਦਮਦਮਾ ਸਾਹਿਬ ਦੇ ਕਿਸਾਨ ਆਗੂਆਂ ਵਲੋਂ ਸਬ ਤਹਿਸੀਲ ਸ਼੍ਰੀ ਹਰਗੋਬਿੰਦਪੁਰ ਦੇ ਨਾਇਬ ਤਹਿਸੀਲਦਾਰ ਅਮਰਜੀਤ ਸਿੰਘ ਦਾ ਘਿਰਾਓੁੁ ਕੀਤਾ ਗਿਆ । ਜ਼ਿਲਾ ਪ੍ਰਧਾਨ , ਗੁਰਪ੍ਰੀਤ ਸਿੰਘ ਖਾਨਪੁਰ , ਜ਼ੋਨ ਹਰਦੀਪ ਸਿੰਘ ਫੌਜੀ , ਦੀ ਅਗਵਾਈ ਵਿੱਚ ਧਰਨਾ ਲਗਾਇਆ ਗਿਆ । ਕਿਸਾਨ ਆਗੂਆਂ ਵਲੋਂ ਦੱਸਿਆ ਗਿਆ ਕਿ ਪਿੰਡ ਮਾੜੀ ਬੁੱਚੀਆਂ ਦੇ ਨਿਧੱੜਕ ਕਿਸਾਨ ਆਗੂ ਕੁਲਬੀਰ ਸਿੰਘ ਕਾਹਲੋਂ ਦੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਖੇਤਾਂ ਨੂੰ ਸਰਕਾਰੀ ਰਸਤਾ 2 ਕਰਮਾ ਲੱਗਦਾ ਸੀ ਪਰ ਪਿੰਡ ਕੁਝ ਸ਼ਰਾਰਤੀ ਅਨਸਰਾਂ ਵਲੋਂ ਸਰਕਾਰੀ ਰਸਤੇ ਨੂੰ ਢਾਹ ਕੇ ਆਪਣੀ ਜ਼ਮੀਨ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ । ਪਰ ਨਾਇਬ ਤਹਿਸੀਲਦਾਰ ਅਮਰਜੀਤ ਸਿੰਘ ਇਸ ਮਸਲੇ ਦੇ ਸਬੰਧ ਵਿੱਚ ਕਿਸਾਨ ਆਗੂਆਂ ਵਲੋਂ 2 ਵਾਰ ਤਹਿਸੀਲਦਾਰ ਸਾਹਿਬ ਨੂੰ ਮਿਲਿਆ ਗਿਆ ਪਰ ਉਨ੍ਹਾਂ ਵਲੋਂ ਮਸਲੇ ਨੂੰ ਹੱਲ ਕਰਵਾਉਣ ਦੇ ਬਜਾਏ ਮਸਲੇ ਲਮਕਾਇਆ ਗਿਆ । ਅੱਜ ਮਜ਼ਬੂਰਨ ਜ਼ੋਨ ਦਮਦਮਾ ਸਾਹਿਬ ਦੇ ਆਗੂਆਂ ਵਲੋਂ ਨਾਇਬ ਤਹਿਸੀਲਦਾਰ ਸ਼੍ਰੀ ਹਰਗੋਬਿੰਦਪੁਰ ਦੇ ਦਫਤਰ ਅੱਗੇ ਧਰਨਾ ਖੋਲ ਦਿੱਤਾ ਗਿਆ । ਜਿੰਨਾ ਸਮਾਂ ਮਸਲੇ ਦਾ ਹੱਲ ਨਹੀਂ ਹੁੰਦਾ ਧਰਨਾ ਨਿਰੰਤਰ ਜਾਰੀ ਰਹੇਗਾ । ਇਸ ਮੌਕੇ ਹੋਰਨਾਂ ਤੋਂ ਇਲਾਵਾ , ਜਨਰਲ ਸਕੱਤਰ , ਪਰਮਿੰਦਰ ਸਿੰਘ , ਕੁਲਬੀਰ ਸਿੰਘ ਕਾਹਲੋਂ , ਅਸ਼ੋਕ ਵਰਧਨ , ਗੁਰਵਿੰਦਰ ਸਿੰਘ ਬਾਜਵਾ , ਸਤਨਾਮ ਸਿੰਘ ਮਧਰੇ , ਹਰਪ੍ਰੀਤ ਸਿੰਘ ਮਧਰੇ , ਸੁਰਜੀਤ ਸਿੰਘ ਕਾਂਗੜਾ , ਨਿਰਵੈਰ ਸਿੰਘ , ਮਨਿੰਦਰ ਸਿੰਘ ਸਮਸ਼ਾਂ, ਲਖਵਿੰਦਰ ਸਿੰਘ ਮਾੜੀ ਪੰਨਵਾਂ , ਗੁਲਜ਼ਾਰ ਸਿੰਘ , ਆਦਿ ਆਗੂ ਹਾਜ਼ਿਰ ਸਨ

Previous articleਪੇਂਡੂ ਖੇਤਰ ਦੇ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਦੀ ਵੱਡੀ ਜਿੰਮੇਵਾਰੀ ਨਿਭਾ ਰਿਹੇ ਹਨ ਹੈਲਥ ਵਰਕਰ ਵਰਿੰਦਰਜੀਤ ਸਿੰਘ ਤੇ ਗੁਰਬਿੰਦਰ ਸਿੰਘ
Next articleਸਾਫ਼ ਸੁਥਰੇ ਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ- ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ

LEAVE A REPLY

Please enter your comment!
Please enter your name here