spot_img
Homeਮਾਝਾਗੁਰਦਾਸਪੁਰਬਲਾਕ ਭਾਮ ਵਿਖੇ ਵੱਖੋ ਵੱਖਰੇ ਸੇਸ਼ਨਾਂ ਦੌਰਾਨ 32 ਬੱਚਿਆਂ ਦਾ ਟੀਕਾਕਰਨ ਕਰਕੇ...

ਬਲਾਕ ਭਾਮ ਵਿਖੇ ਵੱਖੋ ਵੱਖਰੇ ਸੇਸ਼ਨਾਂ ਦੌਰਾਨ 32 ਬੱਚਿਆਂ ਦਾ ਟੀਕਾਕਰਨ ਕਰਕੇ ਕੀਤਾ ਗਿਆ ਮਿਸ਼ਨ ਇੰਦਰਧਾਨੁਸ਼ ਦਾ ਆਗਾਜ਼

ਕਾਦੀਆ 7 ਮਾਰਚ (ਸੁਰਿੰਦਰ ਕੌਰ)

ਸਿਹਤ ਵਿਭਾਗ ਵੱਲੋਂ 7 ਤੋਂ 13 ਮਾਰਚ ਤੱਕ ਮਿਸ਼ਨ ਇੰਦਰਧਨੁਸ਼ ਦਾ ਆਗਾਜ਼ ਕੀਤਾ ਗਿਆ। ਜਿਸ ਵਿਚ ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਜਿਨ੍ਹਾਂ ਨੂੰ ਵੱਖ-ਵੱਖ ਬਿਮਾਰੀਆਂ ਦੇ ਵਿਰੁੱਧ ਪੂਰੀ ਤਰ੍ਹਾਂ ਟੀਕਾਕਰਨ ਨਹੀਂ ਕੀਤਾ ਗਿਆ ਹੋਵੇ ੳੁਨ੍ਹਾਂ ਦਾ ਟੀਕਾਕਰਨ ਕੀਤਾ ਜਾਵੇਗਾ ਅਤੇ ਗਰਭਵਤੀ ਜਿਸਦਾ ਟੀਕਾ ਨਾ ਲੱਗਾ ਹੋਵੇ ਉਹਨਾਂ ਤੱਕ ਪਹੁੰਚ ਕਿੱਤੀ ਜਾਵੇਗੀ।
ਸਿਵਲ ਸਰਜਨ ਗੁਰਦਾਸੁਰ ਡਾ ਵਿਜੇ ਕੁਮਾਰ, ਜ਼ਿਲ੍ਹਾ ਟੀਕਾਕਰਨ ਅਫਸਰ ਡਾ ਅਰਵਿੰਦ ਮਨਚੰਦਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਗੁਰਦਿਆਲ ਸਿੰਘ ਦੀ ਅਗਵਾਈ ਹੇਠ ਬਲਾਕ ਭਾਮ ਦੇ ਲੈਫਟ ਆਊਟ ਅਤੇ ਡ੍ਰੌਪ ਆਊਟ ਬੱਚਿਆਂ ਦਾ ਟੀਕਾਕਰਨ ਕਰਕੇ ਮਿਸ਼ਨ ਇੰਦਰਧਨੁਸ਼ ਦਾ ਆਗਾਜ਼ ਕੀਤਾ ਗਿਆ। ਐਸ ਐਮ ਓ ਡਾਕਟਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਬੱਚਿਆਂ ਲਈ ਟੀਕਾਕਰਨ ਪ੍ਰੋਗਰਾਮ ਲਗਾਤਾਰ ਚਲਾਇਆ ਜਾਂਦਾ ਹੈ ਪਰ ਫੇਰ ਵੀ ਕੁਝ ਬੱਚੇ ਨਿਯਮਤ ਟੀਕਾਕਰਨ ਪ੍ਰੋਗਰਾਮ ਤੋਂ ਬਾਹਰ ਰਹਿ ਜਾਂਦੇ ਹਨ। ਅਜਿਹੇ ਬੱਚਿਆਂ ਦੀ ਭਾਲ ਕਰਕੇ ਹਫ਼ਤੇ ਭਰ ਦੀ ਮੁਹਿੰਮ ਦੌਰਾਨ ਇਨ੍ਹਾਂ ਬੱਚਿਆਂ ਦਾ ਟੀਕਾਕਰਨ ਕੀਤਾ ਜਾਣਾ ਹੈ।
ਨੋਡਲ ਅਫਸਰ ਡਾਕਟਰ ਸੰਦੀਪ ਤਬਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਸਾਰੇ ਕਮਜ਼ੋਰ ਖੇਤਰਾਂ ਜਿਵੇਂ ਕਿ ਪਿੰਡਾਂ, ਇਲਾਕਾ ਜਿੱਥੇ ਮਜ਼ਦੂਰ ਰਹਿੰਦੇ ਹਨ, ਝੁੱਗੀਆਂ, ਝੁੱਗੀ-ਝੌਂਪੜੀਆਂ, ਪ੍ਰਵਾਸੀ ਮਜ਼ਦੂਰਾਂ, ਇੱਟਾਂ ਦੇ ਭੱਠਿਆਂ, ਪਥੇਰ ਵਿੱਚ ਕੰਮ ਕਰਨ ਵਾਲੇ ਲੋਕਾਂ ਅਤੇ ਹੋਰ ਖਿੱਲਰੀਆਂ ਥਾਵਾਂ ਦੇ ਬੱਚਿਆਂ ਦਾ ਸਰਵੇਖਣ ਕੀਤਾ ਗਿਆ ਹੈ ਅਤੇ ਯੋਜਨਾਵਾਂ ਉਲੀਕੀਆਂ ਗਈਆਂ ਹਨ। ਇਸ ਇੰਦਰਧਨੁਸ਼ ਅਭਿਆਨ ਦੇ ਤਹਿਤ ਅਜਿਹੇ ਇਲਾਕਿਆਂ ਵਿੱਚ ਬੱਚਿਆਂ ਨੂੰ ਟੀਕਾਕਰਨ ਕਰਨ ਲਈ ਸਾਰੇ ਪ੍ਰਾਇਮਰੀ ਹੈਲਥ ਸੈਂਟਰ, ਕਮਿਊਨਿਟੀ ਹੈਲਥ ਸੈਂਟਰ ਅਤੇ ਸਬ-ਸੈਂਟਰ ਇਸ ਮੈਗਾ ਡਰਾਈਵ ਲਈ ਤਿਆਰ ਹਨ। ਇਹ ਪ੍ਰੋਗਰਾਮ ਪੰਜਾਬ ਦੀ ਛੇ ਜ਼ਿਲ੍ਹਿਆਂ ਵਿੱਚ ਚਲਾਇਆ ਜਾ ਰਿਹਾ ਹੈ ਤਾਂ ਕਿ ਕੋਈ ਵੀ ਬੱਚਾ ਜਾਂ ਗਰਭਵਤੀ ਅੌਰਤਾਂ ਟੀਕੇ ਤੋਂ ਵਾਂਝੇ ਨਾ ਰਹਿ ਸਕਣ। ਬਲਾਕ ਭਾਮ ਵਿਖੇ 32 ਸੈਸ਼ਨ ਲਗਾਉਣ ਦਾ ਟੀਚਾ ਉਲੀਕਿਆ ਗਯਾ ਹੈ ਜਿਸ ਵਿਚ 158 ਬੱਚੇ ਅਤੇ15 ਗਰਭਵਤੀਆਂ ਨੂੰ 7 ਦਿਨਾਂ ਵਿਚ ਸੰਪੂਰਨ ਟੀਕਾਕਰਨ ਕੀਤਾ ਜਾਵੇਗਾ। ਇਸ ਮੌਕੇ ਤੇ ਐਸ ਐਮ ਓ ਡਾਕਟਰ ਗੁਰਦਿਆਲ ਸਿੰਘ, ਡਾਕਟਰ ਸੰਦੀਪ, ਬੀ ਈ ਈ ਸੁਰਿੰਦਰ ਕੌਰ, ਹਰਭਜਨ ਕੌਰ ਐਲ ਐਚ ਵੀ, ਰਾਜਵਿੰਦਰ ਕੌਰ ਐਲ ਐੱਚ ਵੀ, ਸਰਬਜੀਤ ਕੌਰ ,ਰੀਨਾ ਆਸ਼ਾ, ਪਰਮਜੀਤ ਕੌਰ, ਸਰਬਜੀਤ ਸਿੰਘ ਵਰਕਰ ਆਦਿ ਹਾਜਰ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments