spot_img
Homeਮਾਝਾਗੁਰਦਾਸਪੁਰਨਾਬਾਲਗ਼ ਲੜਕੀ ਨੂੰ ਭਜਾਉਣ ਅਤੇ ਬਲਾਤਕਾਰ ਕਰਨ ਦੇ ਦੋਸ਼ ਚ ਪਰਚਾ ਦਰਜ

ਨਾਬਾਲਗ਼ ਲੜਕੀ ਨੂੰ ਭਜਾਉਣ ਅਤੇ ਬਲਾਤਕਾਰ ਕਰਨ ਦੇ ਦੋਸ਼ ਚ ਪਰਚਾ ਦਰਜ

 

ਕਾਦੀਆਂ 6 ਮਾਰਚ ( ਮੁਨੀਰਾ ਸਲਾਮ ਤਾਰੀ)
ਨਾਬਾਲਗ਼ ਲੜਕੀ ਨੂੰ ਭਜਾਉਣ ਅਤੇ ਉਸਦੇ ਨਾਲ ਬਲਾਤਕਾਰ ਕਰਨ ਦੇ ਸਬੰਧ ਚ ਕਾਦੀਆਂ ਪੁਲੀਸ ਨੇ ਕੇਸ ਦਰਜ ਕੀਤਾ ਹੈ। ਪੁਲੀਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਸ਼ਾਂਤਿ ਦੇਵੀ ਪਤਨੀ ਸਵਰਗਵਾਸੀ ਨਰੇਸ਼ ਪਸਵਾਨ ਵਾਸੀ ਹਾਵੀਦੀਵ ਜ਼ਿਲਾ ਦਰਬੰਗਾ ਹਾਲ ਵਾਸੀ ਖੇਮ ਸਿੰਘ ਬੇਦੀ ਐਂਡ ਸੰਜ਼ ਮੂਗਫ਼ਲੀ ਫ਼ੈਕਟਰੀ ਨਾਥਪੁਰ ਕਾਦੀਆਂ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸਦੀ ਬੇਟੀ ਸੰਜੂ ਕੁਮਾਰੀ (14) ਜੋਕਿ ਅਨਪੜ ਹੈ ਨੂੰ ਲੋਹੜੀ ਦੇ ਬਾਅਦ ਸ਼ਿਵਾ ਪੁੱਤਰ ਸਰੋਜ ਵਾਸੀ ਪਿੰਡ ਸੇਵਾਪਰਵਾਂ ਜ਼ਿਲਾ ਉਨਾਵ ਜੋਕਿ ਉਸਦੇ ਨਾਲ ਫ਼ੈਕਟਰੀ ਚ ਕੰਮ ਕਰਦਾ ਸੀ ਵਿਆਹ ਦਾ ਲਾਲਚ ਦੇਕੇ 22 ਫ਼ਰਵਰੀ ਨੂੰ ਵਰਗ਼ਲਾ ਕੇ ਆਪਣੇ ਨਾਲ ਲੈ ਗਿਆ। ਉਥੇ ਜਾਕੇ ਉਸਨੇ ਉਸਦੀ ਬੇਟੀ ਦੀ ਮਰਜ਼ੀ ਦੇ ਖ਼ਿਲਾਫ਼ ਬਲਾਤਕਾਰ ਕਰਦਾ ਰਿਹਾ। 28 ਫ਼ਰਵਰੀ ਨੂੰ ਸ਼ਿਵਾ ਦਾ ਪਿਤਾ ਸਰੋਜ ਉਸਦੀ ਲੜਕੀ ਨੂੰ ਬਟਾਲਾ ਬਸ ਸਟੈਂਡ ਛੱਡ ਗਿਆ। ਘਰ ਵਾਪਸ ਪਰਤਨ ਤੇ ਸੰਜੂ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ। ਜਿਸਤੇ ਫ਼ੈਕਟਰੀ ਮਾਲਕ ਦੇ ਨਾਲ ਪੀੜਿਤਾਂ ਦੀ ਮਾਂ ਸ਼ਾਂਤਿ ਦੇਵੀ ਨੇ ਥਾਣਾ ਕਾਦੀਆਂ ਚ ਦਰਖ਼ਾਸਤ ਦਿੱਤੀ। ਪੁਲੀਸ ਨੇ ਐਫ਼ ਆਈ ਆਰ ਨੰਬਰ 20 ਮਿਤੀ 05-03-2022 ਨੂੰ ਧਾਰਾ 363,366,376,120 ਬੀ ਆਈ ਪੀਸੀ,4 ਪਾਕਸੋ ਐਕਟ 2012/2019 ਦੇ ਤਹਿਤ ਸ਼ਿਵਾ, ਕਾਜਲ ਪਤਨੀ ਸੰਦੀਪ ਵਾਸੀ ਜੁਵਰਾਜਪੁਰ ਜ਼ਿਲਾ ਉਨਾਵ ਅਤੇ ਸਰੋਜ ਦੇ ਵਿਰੁੱਧ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਮਨਦੀਪ ਕੌਰ ਏ ਐਸ ਆਈ ਨੂੰ ਸੋਂਪ ਦਿੱਤੀ ਗਈ ਹੈ। ਅਜੇ ਤੱਕ ਕਥਿਤ ਦੋਸ਼ਿਆਂ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments