spot_img
Homeਮਾਝਾਗੁਰਦਾਸਪੁਰਝੁੱਠੇ ਪਰਚੇ ਦੀ ਜਾਂਚ ਐਸ ਐਸ ਪੀ ਬਟਾਲਾ ਨੂੰ ਸੋਂਪੀ

ਝੁੱਠੇ ਪਰਚੇ ਦੀ ਜਾਂਚ ਐਸ ਐਸ ਪੀ ਬਟਾਲਾ ਨੂੰ ਸੋਂਪੀ

 

ਕਾਦੀਆਂ/5 ਮਾਰਚ. (ਮੁਨੀਰਾ ਸਲਾਮ ਤਾਰੀ)
ਆਮ ਆਦਮੀ ਪਾਰਟੀ ਪੰਜਾਬ ਦੀ ਜਾਇੰਟ ਸਕੱਤਰ ਬਬਿਤਾ ਖੋਸਲਾ ਨੇ ਕਾਦੀਆਂ ਚ ਪੈ੍ਰਸ ਕਰਕੇ ਕਿਹਾ ਹੈ ਕਿ ਉਸਦੇ ਉਤੇ ਕਾਂਗਰਸ ਦੀ ਸ਼ਹਿ ਤੇ ਝੂਠਾ ਪਰਚਾ ਦਰਜ ਕੀਤਾ ਗਿਆ ਹੈ। ਇੱਸ ਸਬੰਧ ਚ ਉਨ੍ਹਾਂ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ਼੍ਰੀ ਮੁਹੰਮਦ ਇਸ਼ਫ਼ਾਕ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ ਕਿ ਕਾਦੀਆਂ ਪੁਲੀਸ ਨੇ ਸਿਆਸੀ ਕਿੜ ਕੱਢਣ ਲਈ ਕਾਂਗਰਸ ਦੀ ਸ਼ਹਿ ਤੇ ਝੂਠਾ ਪਰਚਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ 20 ਫ਼ਰਵਰੀ ਨੁੰ ਉਹ ਕਾਦੀਆਂ ਦੀ ਵਾਰਡ ਨੰਬਰ 149 ਚ ਆਪਣੀ ਪਾਰਟੀ ਦੇ ਬੂਥ ਚ ਸਨ। ਉਨ੍ਹਾਂ ਮੰਗ ਕੀਤੀ ਹੈ ਕਿ ਸੀਸੀ ਟੀਵੀ ਅਤੇ ਉਨ੍ਹਾਂ ਦੀ ਮੋਬਾਇਲ ਲੋਕਸੇLਨ ਦਾ ਪਤਾ ਲਗਾਇਆ ਜਾਵੇ ਕਿ ਉਹ ਉਸ ਦਿੱਨ ਕਿਧਰ ਸਨ। ਇੱਸ ਮੋਕੇ ਤੇ ਪਿੰ੍ਰਸ, ਹੈਪੀ, ਸੋਨੂੰ,ਹੀਰਾਵੰਸ਼ੀ, ਹੈਪੀ ਮਸੀਹ, ਸਿਮੋਨਸ, ਰਾਜੂ ਮਸੀਹ ਆਦਿ ਮੋਜੂਦ ਸਨ। ਦੂਜੇ ਪਾਸੇ ਜ਼ਿਲਾ ਚੋਣ ਅਧਿਕਾਰੀ ਸ਼੍ਰੀ ਮੁਹੰਮਦ ਇਸ਼ਫ਼ਾਕ ਨੇ ਮਾਮਲੇ ਦੀ ਜਾਂਚ ਐਸ ਐਸ ਪੀ ਬਟਾਲਾ ਨੂੰ ਸੋਂਪ ਦਿੱਤੀ ਹੈ। ਅਤੇ ਨਿਰਦੇਸ਼ ਦਿੱਤਾ ਹੈ ਕਿ 10 ਮਾਰਚ ਤੱਕ ਇੱਸ ਮਾਮਲੇ ਦੀ ਇੰਕਵਾਇਰੀ ਕਰਕੇ ਰਿਪੋਰਟ ਭੇਜੀ ਜਾਵੇ। ਇੱਸ ਮਾਮਲੇ ਸਬੰਧੀ ਐਸ ਐਸ ਪੀ ਬਟਾਲਾ ਸ਼੍ਰੀ ਗੋਰਵ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਪੂਰੀ ਗਹਿਰਾਈ ਨਾਲ ਕੀਤੀ ਜਾਵੇਗੀ ਅਤੇ ਜੋ ਵੀ ਕਸੂਰਵਾਰ ਹੋਵੇਗਾ ਉਸਦੇ ਵਿਰੁੱਧ ਕਾਰਵਾਈ ਹੋਵੇਗੀ।
ਫ਼ੋਟੋ: ਬਬਿਤਾ ਖੋਸਲਾ ਪ੍ਰੈਸ ਕਾਂਨਫ਼ਰੰਸ ਚ ਜਾਣਕਾਰੀ ਦਿੰਦੇ ਹੋਏ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments