spot_img
Homeਮਾਝਾਗੁਰਦਾਸਪੁਰਕਾਦੀਆਂ ਪੁਲੀਸ ਨੇ ਸਿਆਸੀ ਆਗੁਆ ਅਤੇ ਵਰਕਰਾਂ ਤੇ ਪਰਚਾ ਦਰਜ ਕੀਤਾ

ਕਾਦੀਆਂ ਪੁਲੀਸ ਨੇ ਸਿਆਸੀ ਆਗੁਆ ਅਤੇ ਵਰਕਰਾਂ ਤੇ ਪਰਚਾ ਦਰਜ ਕੀਤਾ

ਕਾਦੀਆ 4 ਮਾਰਚ (ਮੁਨੀਰਾ ਸਲਾਮ ਤਾਰੀ)

ਕਾਦੀਆਂ ਪੁਲੀਸ ਨੇ ਸ਼ਹਿਰ ਦੇ ਕੁੱਝ ਸਿਆਸੀ ਆਗੂਆਂ ਅਤੇ ਵਰਕਰਾਂ ਉਤੇ ਪਰਚਾ ਦਰਜ ਕੀਤਾ ਹੈ। ਇੱਹ ਪਰਚਾ ਹਰਪ੍ਰੀਤ ਸਿੰਘ ਪੁੱਤਰ ਪਾਲ ਸਿੰਘ ਵਾਸੀ ਕਾਦੀਆਂ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਹੈ ਜਿਸ ਵਿੱਚ ਉਸਨੇ ਆਰੋਪ ਲਗਾਇਆ ਹੈ ਕਿ 20 ਫ਼ਰਵਰੀ ਨੂੰ ਵੋਟ ਪਾਉਣ ਲਈ ਉਹ ਜਦੋਂ ਖ਼ਾਲਸਾ ਸਕੂਲ ਨੇੜੇ ਪਹੁੰਚਿਆਂ ਤਾਂ ਉਸਨੇ ਵੇਖਿਆ ਹਰਪ੍ਰੀਤ ਸਿੰਘ ਪੁੱਤਰ ਜਾਗੀਰ ਸਿੰਘ ਵਾਸੀ ਮੁੱਹਲਾ ਧਰਮਪੁਰਾ ਕਾਦੀਆਂ, ਰਾਜੂ ਅਤੇ ਉਸਦੀ ਭੇਣ ਵਾਸੀਆਨ ਭਗਤੁਪੁਰ, ਮਨਜੀਤ ਕੌਰ ਪਤਨੀ ਗੁਰਸੇਵਕ ਸਿੰਘ ਵਾਸੀ ਮੁੱਹਲਾ ਕ੍ਰਿਸ਼ਨ ਨਗਰ ਕਾਦੀਆਂ, ਬਬਿਤਾ ਖੋਸਲਾ ਪਤਨੀ ਰਾਜੇਸ਼ ਖੋਸਲਾ ਅਤੇ ਰਾਜੇਸ਼ ਖੋਸਲਾ ਪੁੱਤਰ ਗਾਮਾ ਵਾਸੀਆਨ ਮੁੱਹਲਾ ਬਾਲਮੀਕਿ ਵੋਟਰਾਂ ਨੂੰ ਪੈਸ ਵੰਡ ਰਹੇ ਸਨ। ਬਬਿਤਾ ਖੋਸਲਾ ਨੇ ਉਸਨੂੰ ਵੇਖਦੀਆਂ ਹੀ ਲਲਕਾਰੇ ਮਾਰਦਿਆਂ ਆਪਣੇ ਸਾਥੀਆਂ ਨੂੰ ਉਸਨੂੰ ਫ਼ੜਨ ਲਈ ਕਿਹਾ ਤਾਕਿ ਉਹ ਦੂਜੇ ਉਮੀਦਵਾਰ ਜਾਂ ਪੁਲੀਸ ਨੂੰ ਨਾ ਦੱਸ ਸਕੇ। ਮੁੱਦਈ ਨੇ ਆਪਣੀ ਸ਼ਿਕਾਇਤ ਚ ਇਨ੍ਹਾਂ ਵਿਅਕਤੀਆਂ ਤੋਂ ਇਲਾਵਾ 5/6 ਨਾਮਾਲੂਮ ਵਿਅਕਤੀਆਂ ਵੱਲੋਂ ਉਸਨੂੰ ਆਪਣੇ ਆਪਣੇ ਹਥਿਆਰਾਂ ਤੋਂ ਸੱਟਾਂ ਲਗਾਉਣ ਦੀ ਸ਼ਿਕਾਇਤ ਕੀਤੀ ਹੈ। ਮੁੱਦਈ ਨੇ ਇੱਹ ਵੀ ਦੋਸ਼ ਲਾਇਆ ਹੈ ਕਿ ਉਸਦੀ ਦਾੜੀ ਫ਼ੜਕੇ ਉਸਦੀ ਪੱਗ ਵੀ ਲਾਹ ਦਿੱਤੀ ਗਈ। ਅਤੇ ਜਾਂਦੇ ਸਮੇਂ ਉਸਦੀ ਜੈਕਟ ਵੀ ਕਥਿਤ ਦੋਸ਼ੀ ਆਪਣੇ ਨਾਲ ਲੈ ਗਏ ਹਨ। ਜਿਸ ਵਿੱਚ ਉਸਦਾ ਪਾਸਪੋਰਟ ਅਤੇ ਟੱਚ ਮੋਬਾਈਲ ਵੀ ਸੀ। ਪੁਲੀਸ ਵੱਲੋਂ ਦੋਂਵੇ ਪਾਰਟੀਆਂ ਨਾਲ ਰਾਜ਼ੀਨਾਮਾ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਿਰੇ ਨਾ ਚੜ ਸਕੀ। ਜਿਸਤੇ ਕਾਦੀਆਂ ਪੁਲੀਸ ਨੇ ਥਾਣਾ ਕਾਦੀਆਂ ਚ ਉਪਰੋਕਤ ਵਿਅਕਤੀਆਂ ਤੋਂ ਇਲਾਵਾ 5/6 ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਵੀ ਐਫ਼ ਆਈ ਆਰ ਨੰਬਰ 1 ਧਾਰਾ 308, 323,341,295,384,171 ਈ,148 ਅਤੇ 149 ਤਹਿਤ ਮਾਮਲਾ ਦਰਜ ਕਰ ਲਿਆ ਹੈ। ਅਤੇ ਇੱਸ ਮਾਮਲੇ ਦੀ ਜਾਂਚ ਗੁਰਨਾਮ ਸਿੰਘ ਏ ਐਸ ਆਈ ਨੂੰ ਸੋਂਪ ਦਿੱਤੀ ਹੈ। ਐਸ ਐਚ ਉ ਕਾਦੀਆਂ ਸ਼੍ਰੀ ਰਛਪਾਲ ਸਿੰਘ ਨੇ ਦੱਸਿਆ ਕਿ ਅਜੇ ਇੱਸ ਮਾਮਲੇ ਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਉਧਰ ਅਕਾਲੀ ਦਲ (ਬਾਦਲ) ਦੇ ਆਗੂ ਅਤੇ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਪਾਰਟੀ ਉਮੀਦਵਾਰ ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਹੈ ਕਿ ਉਨ੍ਹਾਂ ਦੇ ਭਰਾ ਹਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਵਰਕਰਾਂ ਤੇ ਕਾਂਗਰਸ ਨੇ ਰਾਜਨੀਤਿ ਤੋਂ ਪ੍ਰੇਰਿਤ ਹੋਕੇ ਬੋਖਲਾਹਟ ਚ ਆਕੇ ਝੁੱਠਾ ਪਰਚਾ ਦਰਜ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਜੇ ਸੋਮਵਾਰ ਤੱਕ ਝੁੱਠਾ ਪਰਚਾ ਰੱਦ ਨਾ ਕੀਤਾ ਗਿਆ ਤਾਂ ਅਕਾਲੀ ਦਲ (ਬਾਦਲ) 8 ਮਾਰਚ ਮੰਗਲਵਾਰ ਨੂੰ ਕਾਦੀਆਂ ਥਾਣੇ ਦਾ ਘੇਰਾਉ ਕਰੇਗਾ। ਇੱਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਸੂਬਾ ਸਕੱਤਰ ਬਬਿਤਾ ਖੋਸਲਾ ਨੇ ਕਿਹਾ ਹੈ ਕਿ ਉਨ੍ਹਾਂ ਤੇ ਅਤੇ ਉਨ੍ਹਾਂ ਦੇ ਪਤਿ ਤੇ ਜੋ ਕਾਂਗਰਸ ਨੇ ਬੋਖਲਾਹਟ ਚ ਆਕੇ ਝੁੱਠਾ ਪਰਚਾ ਦਰਜ ਕਰਵਇਆ ਹੈ। ਪੁਲੀਸ ਨੇ ਪਰਚੇ ਚ ਜੋ ਥਾਂ ਦਰਸਾਈ ਹੈ ਉਹ ਉਸ ਸਮੇਂ ਉਥੇ ਗਏ ਹੀ ਨਹੀਂ ਸਨ। ਉਨ੍ਹਾਂ ਕਿਹਾ ਕਿ ਪੁਲੀਸ ਉਸ ਸਮੇਂ ਦੀ ਸੀਸੀ ਟੀਵੀ ਫ਼ੁਟੇਜ ਕੱਢਵਾਏ ਤਾਕਿ ਸੱਚਾਈ ਦਾ ਪਤਾ ਲਗ ਸਕੇ। ਉਨ੍ਹਾਂ ਕਿਹਾ ਕਿ ਜੇ ਤੁਰੰਤ ਪਰਚਾ ਰੱਦ ਨਾ ਕੀਤਾ ਗਿਆ ਤਾਂ ਉਹ ਥਾਣਾ ਕਾਦੀਆਂ ਦਾ ਘੇਰਾਉ ਕਰਣਗੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments