spot_img
Homeਮਾਝਾਗੁਰਦਾਸਪੁਰਦੋ ਬੂੰਦ ਹਰ ਵਾਰ ਪੋਲੀਓ ਤੋਂ ਜਿੱਤ ਰਹੇ ਬਰਕਰਾਰ' ਅਧੀਨ ਬਲਾਕ ਭਾਮ...

ਦੋ ਬੂੰਦ ਹਰ ਵਾਰ ਪੋਲੀਓ ਤੋਂ ਜਿੱਤ ਰਹੇ ਬਰਕਰਾਰ’ ਅਧੀਨ ਬਲਾਕ ਭਾਮ ਵਿਖੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਪਿਲਾਈਆਂ ਗਈਆਂ ਪੋਲੀਓ ਰੋਧਕ ਬੂੰਦਾਂ

ਕਾਦੀਆ 27 ਫਰਵਰੀ (ਸੁਰਿੰਦਰ ਕੌਰ)

ਸਿਵਲ ਸਰਜਨ ਗੁਰਦਾਸਪੁਰ ਡਾਕਟਰ ਵਿਜੈ ਕੁਮਾਰ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਸੀਐਚਸੀ ਭਾਮ ਦੇ ਸੀਨੀਅਰ ਮੈਡੀਕਲ ਅਫਸਰ ਡਾ.ਗੁਰਦਿਆਲ ਸਿੰਘ ਦੀ ਅਗੁਵਾਈ ਹੇਠ ਤਿੰਨ ਦਿਨਾ ਪਲਸ ਪੋਲੀਓ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਪਲਸ ਪੋਲੀਓ ਮੁਹਿੰਮ ਬਾਰੇ ਅਹਿਮ ਜਾਣਕਾਰੀ ਦਿੰਦਿਆਂ ਨੋਡਲ ਅਫਸਰ ਡਾਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਇਹ ਮੁਹਿੰਮ 27 ਫਰਵਰੀ ਤੋਂ ਸ਼ੁਰੂ ਹੋ ਕੇ 1 ਮਾਰਚ ਤੱਕ ਮੁਕੰਮਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਿਹਤ ਕਰਮਚਾਰੀਆਂ ਵੱਲੋਂ 0 ਤੋਂ 5 ਸਾਲ ਤੱਕ ਦੇ ਲਗਭਗ 18970 ਨੌਨਿਹਾਲਾਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਮੌਕੇ ਤੇ ਜਿਲਾ ਟੀਕਾਕਰਨ ਅਧਿਕਾਰੀ ਡਾਕਟਰ ਅਰਵਿੰਦ ਵੱਲੋਂ ਬਲਾਕ ਭਾਮ ਅਧੀਨ ਸ਼੍ਰੀ ਹਰਗੋਬਿੰਦ ਪੁਰ ਦੇ ਵੱਖੋ ਵੱਖਰੇ ਬੂਥ ਦਾ ਦੌਰਾ ਕੀਤਾ ਗਿਆ। ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਮੁਹਿੰਮ ਦੇ ਪਹਿਲੇ ਦਿਨ 140 ਪੋਲੀਓ ਬੂਥ ਲਗਾ ਕੇ ਬੱਚਿਆਂ ਨੂੰ ਬੂੰਦਾਂ ਪਿਲਾਈਆਂ ਜਾਣਗੀਆਂ ਅਤੇ ਦੂਜੇ ਦਿਨ 132 ਟੀਮਾਂ ਵੱਲੋਂ ਘਰ-ਘਰ ਜਾ ਕੇ ਬੱਚਿਆਂ ਨੂੰ ਇਹ ਬੂੰਦਾਂ ਪਿਲਾਉਣ ਦੀ ਜ਼ਿੰਮੇਵਾਰੀ ਲਗਾਈ ਗਈ ਹੈ।
ਇਸ ਤੋਂ ਇਲਾਵਾ 3 ਮੋਬਾਇਲ ਟੀਮਾਂ ਅਤੇ 1ਟਰਾਂਜ਼ਿਟ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਹਾਈ ਰਿਸਕ ਏਰੀਆ ‘ਚ ਰਹਿ ਰਹੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੁਹਿੰਮ ਦੋਰਾਨ ਏ.ਐਨ.ਐਮ, ਮ.ਪ.ਹ.ਵ ਮੇਲ, ਆਸ਼ਾ ਵਰਕਰਜ਼, ਆਂਗਣਵਾੜੀ ਵਰਕਰ ਤੇ ਵਾਲੰਟੀਅਰਜ਼ ਸਹਿਯੋਗ ਕਰ ਰਹੇ ਹਨ ਅਤੇ ਇਨ੍ਹਾਂ ਦੀ ਨਿਗਰਾਨੀ ਲਈ 28 ਸੁਪਰਵਾਈਜ਼ਰ ਤਾਇਨਾਤ ਕੀਤੇ ਗਏ ਹਨ। ਹਰਭਜਨ ਕੌਰ ਐਲ ਐਚ ਵੀ ਅਤੇ ਰਾਜਵਿੰਦਰ ਕੌਰ ਐਲ ਐੱਚ ਵੀ ਨੇ ਦੱਸਿਆ ਕਿ ਮੁਹਿੰਮ ਦੇ ਪਹਿਲੇ ਦਿਨ ਲਗਭਗ 14560 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਆਈਆਂ ਗਈਆਂ। ਇਸ ਮੌਕੇ ਤੇ ਜਿਲਾ ਟੀਕਾਕਰਨ ਅਫਸਰ ਡਾਕਟਰ ਅਰਵਿੰਦ ਮਨਚੰਦਾ ,ਡਾਕਟਰ ਰਮਨੀਤ ਕੌਰ ,ਬੀ ਈ ਈ ਰਾਕੇਸ਼ ਕੁਮਾਰ,ਬੀ ਈ ਈ ਸੁਰਿੰਦਰ ਕੌਰ,ਹਰਭਜਨ ਕੌਰ ਐਲ ਐੱਚ ਵੀ, ਰਾਜਵਿੰਦਰ ਕੌਰ ਐਲ ਐਚ ਵੀ,ਮਨਿੰਦਰ ਸਿੰਘ ਐੱਚ ਆਈ ਆਦਿ ਮੌਜੂਦ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments