spot_img
Homeਮਾਝਾਗੁਰਦਾਸਪੁਰਸਿਗਰਟਨੋਸ਼ੀ ਛੱਡਣ ਨਾਲ ਬਲੱਡ ਪ੍ਰੈਸ਼ਰ ਨਾਰਮਲ ਹੁੰਦਾ ਹੈ ਅਤੇ ਦਿਲ ਦਾ ਦੌਰਾ...

ਸਿਗਰਟਨੋਸ਼ੀ ਛੱਡਣ ਨਾਲ ਬਲੱਡ ਪ੍ਰੈਸ਼ਰ ਨਾਰਮਲ ਹੁੰਦਾ ਹੈ ਅਤੇ ਦਿਲ ਦਾ ਦੌਰਾ ਪੈਣ ਦੇ ਮੌਕੇ ਘੱਟਦੇ ਹਨ – ਡਾ. ਹਰਪਾਲ ਸਿੰਘ

ਬਟਾਲਾ, 25 ਫਰਵਰੀ (ਮੁਨੀਰਾ ਸਲਾਮ ਤਾਰੀ) – ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਮਾਹਿਰ ਡਾਕਟਰ ਹਰਪਾਲ ਸਿੰਘ ਨੇ ਲੋਕਾਂ ਨੂੰ ਤੰਬਾਕੂਨੋਸ਼ੀ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਹੈ ਕਿ ਤੰਬਾਕੂਨੋਸ਼ੀ ਨਾਲ ਕੈਂਸਰ ਤੋਂ ਇਲਾਵਾ ਹੋਰ ਵੀ ਕਈ ਤਰਾਂ ਦੀਆਂ ਭਿਆਨਕ ਬਿਮਾਰੀਆਂ ਵਿਅਕਤੀ ਨੂੰ ਆਪਣੀ ਚਪੇਟ ਵਿੱਚ ਲੈ ਲੈਂਦੀਆਂ ਹਨ। ਉਨ੍ਹਾਂ ਦੱਸਿਆ ਕਿ ਤੰਬਾਕੂ ਪਦਾਰਥਾਂ ਵਿੱਚ 3095 ਦੇ ਲਗਭਗ ਰਸਾਇਣ ਪਦਾਰਥ ਅਤੇ ਜ਼ਹਿਰੀਲੇ ਤੱਤ ਹੁੰਦੇ ਹਨ, ਜਿਨਾਂ ਵਿੱਚੋਂ 28 ਤੱਤ ਕੈਂਸਰ ਰੋਗ ਪੈਦਾ ਕਰਨ ਵਾਲੇ ਹਨ ਅਤੇ ਇੱਕ ਪੀਤੀ ਗਈ ਸਿਗਰਟ ਮਨੁੱਖ ਦੀ ਜ਼ਿੰਦਗੀ ਦੇ 5 ਮਿੰਟ ਲੈ ਜਾਂਦੀ ਹੈ। ਉਨਾਂ ਦੱਸਿਆ ਕਿ ਸਿਗਰਟਨੋਸ਼ੀ ਕਾਰਨ ਇਨਸਾਨੀ ਸਰੀਰ ਨੂੰ ਕਈ ਭਿਆਨਕ ਰੋਗ ਆਪਣੀ ਚਪੇਟ ਵਿੱਚ ਲੈ ਲੈਂਦੇ ਹਨ।

ਸਿਗਰਟਨੋਸ਼ੀ ਛੱਡਣ ਦੇ ਫਾਇਦਿਆਂ ਬਾਰੇ ਗੱਲ ਕਰਦਿਆਂ ਡਾ. ਹਰਪਾਲ ਸਿੰਘ ਨੇ ਦੱਸਿਆ ਕਿ ਸ਼ਿਗਰਟਨੋਸ਼ੀ ਬੰਦ ਕਰਨ ਦੇ 20 ਮਿੰਟ ਬਾਅਦ ਵਧਿਆ ਹੋਇਆ ਬਲੱਡ ਪ੍ਰੈਸ਼ਰ ਨਾਰਮਲ ਹੋ ਜਾਂਦਾ ਹੈ ਅਤੇ 8 ਘੰਟੇ ਬਾਅਦ ਖੂਨ ’ਚ ਵਧੀ ਹੋਈ ਕਾਰਬਨਡਾਈਆਕਸਾਈਡ ਨਾਰਮਲ ਹੋ ਜਾਵੇਗੀ ਅਤੇ ਸਾਹ ਦੀਆਂ ਬਿਮਾਰੀਆਂ ਵੀ ਠੀਕ ਹੋ ਜਾਂਦੀਆਂ ਹਨ। ਉਨਾਂ ਦੱਸਿਆ ਕਿ ਸਿਗਰਟਨੋਸ਼ੀ  ਛੱਡਣ ਦੇ 24 ਘੰਟੇ ਬਾਅਦ ਦਿਲ ਦੇ ਦੌਰਾ ਪੈਣ ਦੇ ਮੌਕੇ ਘੱਟ ਜਾਣਗੇ ਅਤੇ 7 ਤੋਂ 10 ਦਿਨ ਬਾਅਦ ਸਰੀਰ ਵਿੱਚੋਂ ਨਿਕੋਟਿਨ ਖ਼ਤਮ ਹੋ ਜਾਵੇਗੀ। ਡਾ. ਹਰਪਾਲ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ 2 ਹਫ਼ਤਿਆਂ ਤੋਂ 3 ਹਫ਼ਤਿਆਂ ਵਿੱਚ ਸਰੀਰ ਵਿੱਚ ਖੂਨ ਕਿਰਿਆ ਵਧੀਆ ਹੋ ਜਾਵੇਗੀ ਅਤੇ ਫੇਫੜੇ ਤੰਦਰੁਸਤ ਫੇਫੜਿਆਂ ਵਾਂਗ ਕੰਮ ਕਰਨ ਲੱਗ ਜਾਣਗੇ। ਉਨਾਂ ਦੱਸਿਆ ਕਿ 1 ਸਾਲ ਸਿਗਰਟਨੋਸ਼ੀ ਬੰਦ ਕਰਨ ਦੇ ਨਾਲ ਦਿਲ ਦਾ ਦੌਰਾ ਪੈਣ ਅਤੇ ਕਾਰਨਰੀ ਹਾਰਟ ਅਟੈਕ ਦੇ ਚਾਂਸ ਅੱਧੇ ਰਹਿ ਜਾਂਦੇ ਹਨ। ਉਨਾਂ ਦੱਸਿਆ ਕਿ ਸਿਗਰਟ ਬੀੜੀ ਛੱਡਣ ਦੇ 10 ਸਾਲ ਬਾਅਦ ਫੇਫੜਿਆਂ ਦੇ ਕੈਂਸਰ ਦੀ ਮੌਤ ਹੋਣ ਦੀ ਦਰ ਅੱਧੀ ਹੋ ਜਾਂਦੀ ਹੈ ਅਤੇ ਮੂੰਹ, ਗਲੇ, ਫੂਡ ਪਾਇਪ, ਪਿਸ਼ਾਬ ਦੀ ਥੈਲੀ, ਗੁਰਦਿਆਂ, ਪੈਨਕਰੀਜ਼ ਦੇ ਕੈਂਸਰ ਦੇ ਚਾਂਸ ਘੱਟ ਹੋ ਜਾਂਦੇ ਹਨ ਅਤੇ ਬੱਲਡ ਕਲੈਸਟਰੋਲ ਲੈਵਲ ਵੀ ਘੱਟ ਜਾਂਦਾ ਹੈ।

ਡਾ. ਹਰਪਾਲ ਸਿੰਘ ਨੇ ਅਪੀਲ ਕਰਦਿਆਂ ਕਿਹਾ ਕਿ ਸਿਗਰਟਨੋਸ਼ੀ ਜਾਂ ਤੰਬਾਕੂ ਦੇ ਆਦੀ ਵਿਅਕਤੀ ਨੂੰ ਇਸ ਦਾ ਸੇਵਨ ਛੱਡ ਕੇ ਤੰਦਰੂਸਤ ਜ਼ਿੰਦਗੀ ਜਿਉਣ ਵੱਲ ਆਪਣੇ ਕਦਮ ਵਧਾਉਣੇ ਚਾਹੀਦੇ ਹਨ। ਉਨਾਂ ਕਿਹਾ ਕਿ ਦਿ੍ਰੜ ਇੱਛਾ ਸ਼ਕਤੀ ਨਾਲ ਕੋਈ ਵੀ ਮਨੁੱਖ ਨਸ਼ੇੇ ਛੱਡ ਸਕਦਾ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments