spot_img
Homeਮਾਝਾਗੁਰਦਾਸਪੁਰਚੋਣ ਲੜ ਰਹੇ ਉਮੀਦਵਾਰ/ਨੁਮਾਇੰਦੇ, ਈ.ਵੀ.ਐਮ ਸਟਰਾਂਗ ਰੂਮ ਦੀ ਫੁੱਟਜ਼ (ਵਿਯੂ) ਸੁਖਜਿੰਦਰ ਗਰੁੱਪ...

ਚੋਣ ਲੜ ਰਹੇ ਉਮੀਦਵਾਰ/ਨੁਮਾਇੰਦੇ, ਈ.ਵੀ.ਐਮ ਸਟਰਾਂਗ ਰੂਮ ਦੀ ਫੁੱਟਜ਼ (ਵਿਯੂ) ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ ਤੋਂ ਇਲਾਵਾ ਜ਼ਿਲਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਸਥਾਪਤ ਕੰਟਰੋਲ ਰੂਮ ਵਿਚ ਜਾ ਕੇ ਵੀ ਵੇਖ ਸਕਦੇ ਹਨ

ਗੁਰਦਾਸਪੁਰ, 23 ਫਰਵਰੀ (ਮੁਨੀਰਾ ਸਲਾਮ ਤਾਰੀ) ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲੇ ਦੇ ਸਾਰੇ 7 ਵਿਧਾਨ ਸਭਾ ਹਲਕਿਆਂ ਲਈ ਈ.ਵੀ.ਐਮ ਸਟਰਾਂਗ ਰੂਮ, ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ ਵਿਖੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰੱਖੀਆਂ ਗਈਆਂ ਹਨ। ਵੋਟਿੰਗ ਮਸ਼ੀਨਾਂ ਦੀ ਸੁਰੱਖਿਆ/ਮੋਨੀਟਰਿੰਗ ਲਈ ਸਟਰਾਂਗ ਰੂਮਾਂ ਵਿਖੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਕੈਮਰਿਆਂ ਦੀ ਫੀਡਿੰਗ ਸਟਰਾਂਗ ਰੂਮ ਦੇ ਸਾਹਮਣੇ ਬਣਾਏ ਗਏ ਮੋਨੀਟਰਿੰਗ ਸੈਂਟਰ ’ਤੇ ਐਲ.ਈ.ਡੀ ਲਗਾਈਆਂ ਗਈਆਂ ਹਨ, ਜਿਥੇ ਕੋਈ ਵੀ ਉਮੀਦਵਾਰ/ਨੁਮਾਇੰਦੇ ਜਾ ਕੇ ਵੇਖ ਸਕਦੇ ਹਨ

ਉਨਾਂ ਅੱਗੇ ਦੱਸਿਆ ਕਿ ਜੇਕਰ ਕੋਈ ਉਮੀਦਵਾਰ/ਨੁਮਾਇੰਦੇ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ ਵਿਖੇ ਨਹੀਂ ਜਾ ਸਕਦੇ, ਉਹ ਜ਼ਿਲਾ ਪ੍ਰਬੰਧਕੀ ਕੰਪਲੈਕਸ ਗੁਰਦਾਸੁਪਰ ਵਿਚ ਕਮਰਾ ਨੰਬਰ 323, ਬਲਾਕ ਬੀ ਵਿਖੇ ਬਣਾਏ ਗਏ ਕੰਟਰੋਲ ਰੂਮ ਵਿਚ ਆ ਕੇ ਸਟਰਾਂਗ ਰੂਮ ਦੀ ਫੁੱਟਜ਼ (ਵਿਯੂ) ਵੇਖ ਸਕਦੇ ਹਨ। ਕਿਉਂਕਿ ਇਥੇ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ ਦੇ ਕੰਟਰੋਲ ਰੂਮ ਦਾ ਵਿਯੂ ਦਿੱਤਾ ਗਿਆ ਹੈ, ਜੋ 24 ਘੰਟੇ ਚੱਲ ਰਿਹਾ ਹੈ। ਉਮੀਦਵਾਰਾਂ/ ਨੁਮਾਇੰਦਿਆਂ ਤੋਂ ਇਲਾਵਾ ਪੱਤਰਕਾਰ ਸਾਥੀ ਵੀ ਜ਼ਿਲਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ ਸਥਾਪਤ ਕੰਟਰੋਲ ਰੂਮ ਆ ਕੇ ਵੇਖ ਸਕਦੇ ਹਨ। ਕੰਟਰੋਲ ਰੂਮ ਦੇ ਇੰਚਾਰਜ ਸ੍ਰੀ ਸੁਰਿੰਦਰ ਕੁਮਾਰ, ਜ਼ਿਲਾ ਟਾਊਨ ਪਲਾਨਰ (88377-82375) ਹਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments