spot_img
Homeਮਾਝਾਗੁਰਦਾਸਪੁਰਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਤੇ ਕਾਲਜ ਵੱਲੋਂ ਸਾਹਿਤਕ ਸਮਾਗਮ

ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਤੇ ਕਾਲਜ ਵੱਲੋਂ ਸਾਹਿਤਕ ਸਮਾਗਮ

ਕਾਦੀਆਂ 21 ਫਰਵਰੀ (ਮੁਨੀਰਾ ਸਲਾਮ ਤਾਰੀ)
ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਤੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਭਾਸ਼ਾ ਮੰਚ ਵੱਲੋਂ ਕਾਲਜ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਇਕ ਸਾਹਿਤਕ ਸਮਾਗਮ ਕਾਲਜ ਸੈਮੀਨਾਰ ਹਾਲ ਵਿਚ ਆਯੋਜਿਤ ਕੀਤਾ। ਇਸ ਸਾਹਤਿਕ ਸਮਾਗਮ ਦੀ ਪ੍ਰਧਾਨਗੀ ਮੰਚ ਦੇ ਸਰਪ੍ਰਸਤ ਪ੍ਰੋ ਹਰਜਿੰਦਰ ਸਿੰਘ ਵੱਲੋਂ ਕੀਤੀ ਗਈ । ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਤੇ ਵਿਸ਼ੇਸ਼ ਬੁਲਾਰੇ ਵਜੋਂ ਪੰਜਾਬੀ ਵਿਭਾਗ ਦੇ ਅਧਿਆਪਕ ਡਾ ਸਤਿੰਦਰ ਕੌਰ ਪ੍ਰੋ ਰਜਵੰਤ ਕੌਰ ਪ੍ਰੋ ਕੁਲਵਿੰਦਰ ਸਿੰਘ ਨੇ ਸ਼ਿਰਕਤ ਕੀਤੀ । ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਕਵਿਤਾਵਾਂ ਭਾਸ਼ਣ ਗੀਤ ਆਦਿ ਵੰਨਗੀਆਂ ਪੇਸ਼ ਕੀਤੀਆਂ। ਮੁੱਖ ਬੁਲਾਰੇ ਡਾ ਸਤਿੰਦਰ ਕੌਰ ਵੱਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਤੇ ਇਤਿਹਾਸਕ ਪਿਛਕੋੜ ਤੇ ਚਾਨਣਾ ਪਾਉਂਦਿਆਂ ਮਾਂ ਬੋਲੀ ਦੇ ਮਹੱਤਵ ਬਾਰੇ ਵਿਦਿਆਰਥੀ ਵਰਗ ਨੂੰ ਜਾਗਰੂਕ ਕੀਤਾ। ਪ੍ਰਧਾਨਗੀ ਭਾਸ਼ਣ ਦਿੰਦਿਆਂ ਮੰਚ ਦੇ ਸਰਪ੍ਰਸਤ ਪ੍ਰੋ ਹਰਜਿੰਦਰ ਸਿੰਘ ਨੇ ਵਿਦਿਆਰਥੀ ਵਰਗ ਨੂੰ ਮਾਂ ਬੋਲੀ ਪੰਜਾਬੀ ਦੇ ਸਤਿਕਾਰ ਤੇ ਇਸ ਦੀ ਸਦੀਵੀਂ ਲੋੜ ਤੇ ਹਰ ਮਨੁੱਖ ਦੀ ਸ਼ਖ਼ਸੀਅਤ ਦੀ ਉਸਾਰੀ ਵਿਚ ਮਾਂ ਬੋਲੀ ਦੇ ਯੋਗਦਾਨ ਬਾਰੇ ਚਾਨਣਾ ਪਾਇਆ। ਕਾਲਜ ਦੇ ਸਥਾਨਕ ਸਕੱਤਰ ਡਾ ਬਲਚਰਨਜੀਤ ਸਿੰਘ ਭਾਟੀਆ ਤੇ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਵੱਲੋਂ ਇਸ ਦਿਹਾਡ਼ੇ ਦੀਆਂ ਵਿਦਿਆਰਥੀ ਵਰਗ ਤੇ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ। ਵਿਦਿਆਰਥੀਆਂ ਚ ਸਟੇਜ ਸਕੱਤਰ ਵਜੋਂ ਐਮ ਏ ਪੰਜਾਬੀ ਤੇ ਬੀਕਾਮ ਦੀਆਂ ਵਿਦਿਆਰਥਣਾਂ ਸ਼ਬਨਮ ਅਕਤਾਰਾ ਅਮਨਪ੍ਰੀਤ ਕੌਰ ਵੱਲੋਂ ਆਪਣੀ ਭੂਮਿਕਾ ਬਾਖੂਬੀ ਨਿਭਾਈ ਗਈ। ਸੁਖਪ੍ਰੀਤ ਕੌਰ ਮਿਹਰਦੀਪ ਕੌਰ ਸਮਰੱਥ ਸਿੰਘ ਵੱਲੋਂ ਕਵਿਤਾਵਾਂ ਅਮਨ ਪ੍ਰਨੀਤ ਕੌਰ ਤੇ ਸ਼ਬਨਮ ਅਕਤਾਰਾ ਵੱਲੋਂ ਭਾਸ਼ਣ ਪੇਸ਼ ਕੀਤੇ ਗਏ। ਵਿਦਿਆਰਥੀਆਂ ਵੱਲੋਂ ਸਾਰੇ ਮਹਿਮਾਨ ਅਧਿਆਪਕਾਂ ਦਾ ਸੁਆਗਤ ਕੀਤਾ ਗਿਆ । ਸਮਾਗਮ ਚ ਮਾਂ ਬੋਲੀ ਪੰਜਾਬੀ ਦਾ ਹਮੇਸ਼ਾ ਮਾਣ ਸਤਿਕਾਰ ਕਰਦਿਆਂ ਉਸ ਦਾ ਉੱਚਾ ਰੁਤਬਾ ਕਾਇਮ ਰੱਖਣ ਦਾ ਸਾਰਿਆਂ ਅਹਿਦ ਕੀਤਾ । ਸਮਾਗਮ ਚ ਕਾਲਜ ਅਧਿਆਪਕਾਂ ਚ ਪ੍ਰੋ ਮਨਪ੍ਰੀਤ ਕੌਰ ਪ੍ਰੋ ਲਵਪ੍ਰੀਤ ਕੌਰ ,ਪ੍ਰੋ ਰਜਵੰਤ ਕੌਰ , ਪ੍ਰੋ ਸਿਮਰਨਜੀਤ ਕੌਰ , ਪ੍ਰੋ ਬਲਬੀਰ ਕੌਰ, ਪ੍ਰੋ ਸ਼ਵੇਤਾ ਸ਼੍ਰੇਆ , ਪ੍ਰੋਫ਼ੈਸਰ ਹਰਮਨਜੀਤ ਕੌਰ ,ਪ੍ਰੋ ਨੀਰੂ ਬਾਲਾ , ਪ੍ਰੋ ਕੁਲਵਿੰਦਰ ਸਿੰਘ ਸਮੇਤ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments