ਜਗਰਾਉਂ 17 ਜੂਨ (ਰਛਪਾਲ ਸਿੰਘ ਸ਼ੇਰਪੁਰੀ) ਪੰਜਾਬ ਰਿਟਾਇਰਡ ਮਿਉਂਸਪਲ ਵਰਕਰਜ ਯੂਨੀਅਨ ਦੀ ਇੱਕ ਜਰੂਰੀ ਮੀਟਿੰਗ ਸੂਬਾ ਕਾਰਜਕਾਰੀ ਪ੍ਰਧਾਨ ਸ੍ਰੀ ਜਸਪਾਲ ਮਾਨਖੇੜਾ ਬਠਿੰਡਾ ਦੀ ਪ੍ਰਧਾਨਗੀ ਹੇਠ ਜਗਰਾਉਂ ਵਿਖੇ ਹੋਈ ਜਿਸ ਵਿੱਚ ਵੱਖ-ਵੱਖ ਰੀਜਨਾਂ ਦੇ ਸੀਨੀਅਰ ਆਗੂ ਸ਼ਾਮਲ ਹੋਏ । ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਯੂਨੀਅਨ ਨੂੰ ਪੰਜਾਬ ਪੱਧਰ ਤੇ ਜਥੇਬੰਦ ਕੀਤਾ ਜਾਵੇਗਾ ਅਤੇ ਪੰਜਾਬ ਪੱਧਰ ਤੇ ਮੈਂਬਰਸ਼ਿਪ ਭਰਤੀ ਕਰਕੇ ਅਗਸਤ-ਸਤੰਬਰ ਵਿੱਚ ਸੂਬਾ ਪੱਧਰੀ ਚੋਣ ਕਰਵਾਈ ਜਾਵੇਗੀ । ਇਸ ਮੀਟਿੰਗ ਦੌਰਾਨ ਜਿੱਥੇ ਸਰਕਾਰ ਨੂੰ ਪੰਜਾਬ ਦੇ ਰਿਟਾਇਰਡ ਮਿਉਂਸਪਲ ਕਰਮਚਾਰੀਆਂ ਦੀਆਂ ਮੰਗਾਂ ਪ੍ਰਵਾਨ ਕਰਕੇ ਲਾਗੂ ਕਰਨ ਦੀ ਮੰਗ ਕੀਤੀ ਗਈ ਉਥੇ ਨਾਲ ਹੀ ਪੰਜਾਬ ਦੇ ਮਨਿਸਟ੍ਰੀਅਲ ਮੁਲਾਜ਼ਮਾਂ ਵਲੋਂ ਸ਼ੁਰੂ ਕੀਤੇ ਸੰਘਰਸ਼ ਦੀ ਡਟਵੀਂ ਹਮਾਇਤ ਵੀ ਕੀਤੀ ਗਈ । ਇਸ ਮੀਟਿੰਗ ਵਿੱਚ ਜਲੰਧਰ ਰੀਜ਼ਨ ਤੋਂ ਸ੍ਰੀ ਧਰਮਪਾਲ ਆਦਮਪੁਰ, ਲੁਧਿਆਣਾ ਰੀਜ਼ਨ ਚੋਂ ਸ੍ਰੀ ਧਰਮਿੰਦਰ ਬਾਂਡਾ ਸਰਹੰਦ, ਫਿਰੋਜ਼ਪੁਰ ਰੀਜ਼ਨ ਚੋਂ ਸ੍ਰੀ ਪਰਮਜੀਤ ਸਿੰਘ ਬਾਘਾਪੁਰਾਣਾ ਤੋਂ ਇਲਾਵਾ ਪੰਜਾਬ ਮਿਉਂਸਪਲ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰੀ ਜਨਕ ਰਾਜ ਮਾਨਸਾ, ਸੂਬਾ ਜਨਰਲ ਸਕੱਤਰ ਸ੍ਰੀ ਭੋਲਾ ਸਿੰਘ ਬਠਿੰਡਾ, ਰੀਜ਼ਨ ਲੁਧਿਆਣਾ ਦੇ ਪ੍ਰਧਾਨ ਸ੍ਰੀ ਜਗਸੀਰ ਸਿੰਘ ਜਗਰਾਉਂ, ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਸ੍ਰੀ ਵਿਜੇ ਕੁਮਾਰ ਸੈਣੀ ਜਗਰਾਉਂ, ਸੂਬਾ ਪ੍ਰਚਾਰ ਸਕੱਤਰ ਸ੍ਰੀ ਨਾਇਬ ਸਿੰਘ ਹੰਡਿਆਇਆ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ । ਇਹ ਪ੍ਰੈਸ ਨੋਟ ਸ੍ਰੀ ਦਵਿੰਦਰ ਸਿੰਘ ਜਗਰਾਉਂ ਸੂਬਾ ਪ੍ਰੈੱਸ ਸਕੱਤਰ ਵਲੋਂ ਜਾਰੀ ਕੀਤਾ ਗਿਆ
*ਮਨਿਸਟਰੀਅਲ ਮੁਲਾਜ਼ਮਾਂ ਦੀ ਡਟਵੀਂ ਹਮਾਇਤ* :-ਯੂਨੀਅਨ ਨੂੰ ਪੰਜਾਬ ਪੱਧਰ ਤੇ ਜਥੇਬੰਦ ਕੀਤਾ ਜਾਵੇਗਾ
RELATED ARTICLES