spot_img
Homeਮਾਝਾਗੁਰਦਾਸਪੁਰਜ਼ਿਲ੍ਹੇ ਅੰਦਰ ਚੋਣ ਜਾਬਤੇ ਦੀ ਉਲੰਘਣਾ ਰੋਕਣ ਲਈ ਹਲਕੇ ਵਾਈਜ ਐਡੀਸ਼ਨਲ ਫਲਾਇੰਗ...

ਜ਼ਿਲ੍ਹੇ ਅੰਦਰ ਚੋਣ ਜਾਬਤੇ ਦੀ ਉਲੰਘਣਾ ਰੋਕਣ ਲਈ ਹਲਕੇ ਵਾਈਜ ਐਡੀਸ਼ਨਲ ਫਲਾਇੰਗ ਸਕੈਅਡ ਟੀਮਾਂ ਤਾਇਨਾਤ

ਕਾਦੀਆ , 17 ਫਰਵਰੀ ( ਮੁਨੀਰਾ ਸਲਾਮ ਤਾਰੀ ) – ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਚੋਣਾਂ 2022 ਲਈ 20 ਫਰਵਰੀ 2022 ਨੂੰ ਪੈਣ ਵਾਲੀਆਂ ਵੋਟਾਂ ਤੋਂ ਪਹਿਲਾਂ ਦੇ 72 ਘੰਟੇ ਦਾ ਸਮਾਂ ਬਹੁਤ ਸੰਵੇਦਨਸ਼ੀਲ ਅਤੇ ਮਹੱਤਵਪੂਰਨ ਹੈ। ਇਸ ਸਮੇਂ ਦੋਰਾਨ ਆਦਰਸ਼ ਚੋਣ ਜ਼ਾਬਤੇ ਅਧੀਨ ਲਾਗੂ ਕੀਤੀਆਂ ਜਾਣ ਵਾਲੀਆਂ ਪਾਬੰਦੀਆਂ/ਹਦਾਇਤਾਂ ਨੂੰ ਇੰਨ-ਬਿੰਨ ਲਾਗੂ ਕਰਵਾਉਣ ਲਈ ਹਲਕੇਵਾਰ ਐਡੀਸ਼ਨਲ ਫਲਾਇੰਗ ਸਕੈਅਡ ਟੀਮਾਂ ਗਠਤ ਕੀਤੀਆਂ ਗਈਆਂ ਹਨ। ਸਮੁੱਚੀਆਂ ਟੀਮਾਂ ਅਲਾਟ ਹੋਏ ਖੇਤਰ ਵਿਚ ਆਪਣੀ ਡਿਊਟੀ ’ਤੇ ਹਾਜ਼ਰ ਹੋ ਗਈਆਂ ਹਨ।

ਜ਼ਿਲ੍ਹਾ ਚੋਣ ਅਧਿਕਾਰੀ ਨੇ ਅੱਗੇ ਦੱਸਿਆ ਕਿ ਫਲਾਇੰਗ ਸਕੈਅਡ ਟੀਮਾਂ ਦੇ ਕੰਮ ਦੀ ਮੋਨੀਟਰਿੰਗ ਲਈ ਅਧਿਕਾਰੀਆਂ ਦੀ ਚੋਣ ਹਲਕਿਆਂ ਦੀ ਵੰਡ ਕੀਤੀ ਗਈ ਹੈ, ਜਿਸ ਅਨੁਸਾਰ ਜ਼ਿਲਾ ਨੋਡਲ ਅਧਿਕਾਰੀ ਸ਼੍ਰੀ ਸੁਰਿੰਦਰ ਕੁਮਾਰ, ਜ਼ਿਲ੍ਹਾ ਟਾਊਨ ਪਲੈਨਰ, ਗੁਰਦਾਸਪੁਰ ਮੋਬਾਇਲ ਨੰ: 88377-82375, ਹਲਕਾ 004-ਗੁਰਦਾਸਪੁਰ, ਸ਼੍ਰੀ ਵਿਨੈ ਕੁਮਾਰ,ਐਕਸੀਅਨ ਯੂ.ਬੀ.ਡੀ.ਸੀ ਗੁਰਦਾਸਪੁਰ ਡਵੀਜ਼ਨ ਮੋਬਾਇਲ ਨੰ: 98159-54877, ਹਲਕਾ 005-ਦੀਨਾਨਗਰ(ਅ.ਜ), 006-ਕਾਦੀਆਂ, 007-ਬਟਾਲਾ, ਸ਼੍ਰੀ ਕੁਲਜੀਤ ਸਿੰਘ ਜ਼ਿਲ੍ਹਾ ਮੰਡੀ ਅਫਸਰ, ਗੁਰਦਾਸਪੁਰ, ਮੋਬਾਇਲ ਨੰ:95014-87881, ਹਲਕਾ 008-ਸ਼੍ਰੀ ਹਰਗੋਬਿੰਦਪੁਰ(ਅ.ਜ.), 009-ਫਤਿਹਗੜ੍ਹ ਚੂੜੀਆਂ, 010-ਡੇਰਾ ਬਾਬਾ ਨਾਨਕ ਦੇ ਨੋਡਲ ਅਫਸਰ ਹਨ। ਇਹ ਅਧਿਕਾਰੀ ਆਪਣੇ ਚੋਣ ਹਲਕੇ ਦੇ ਟੀਮ ਇੰਚਾਰਜ਼ਾਂ ਨਾਲ ਸਿੱਧਾ ਸੰਪਰਕ ਰੱਖਣਗੇ ਅਤੇ ਸਬੰਧਤ ਰਿਟਰਨਿੰਗ ਅਫਸਰਾਂ/ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਨੂੰ ਟੀਮਾਂ ਦੀ ਕਾਰਗੁਜ਼ਾਰੀ ਸਬੰਧੀ ਰੋਜਾਨਾ ਰਿਪੋਰਟਿੰਗ ਕਰਨਗੇ।

ਉਨ੍ਹਾਂ ਅੱਗੇ ਦੱਸਿਆ ਕਿ ਉਪਰੋਕਤ ਟੀਮਾਂ ਦੁਪਹਿਰ 3:00 ਵਜੇ ਤੋਂ ਰਾਤ 10:00 ਵਜੇ ਤੱਕ ਗਸ਼ਤ/ਚੈਕਿੰਗ ਕਰਨਗੀਆਂ। ਸ਼ਰਾਰਤੀ ਅਨਸਰਾਂ ਵੋਟਾਂ ਲਈ ਪੈਸੇ, ਤੋਹਫੇ, ਨਸ਼ਿਆਂ ਅਤੇ ਸ਼ਰਾਬ ਆਦਿ ਦੀ ਕੀਤੀ ਜਾਂਦੀ ਵਰਤੋਂ ਰੋਕਣ ਲਈ ਖੇਤਰ ਵਿਚ ਪੈਂਦੇ  ਹੌਟ ਸ਼ਪੋਟਸ ਤੇ ਵਿਸ਼ੇਸ਼ ਫੋਕਸ ਕਰਨਗੀਆ।ਜੇਕਰ ਕੋਈ ਸ਼ਿਕਾਇਤ/ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਤੁਰੰਤ ਸਬੰਧਤ ਵਿਭਾਗ ਦੇ ਅਧਿਕਾਰੀ (ਜਿਵੇਂ ਆਰ.ਓਜ.ਐਕਸਾਈਜ਼, ਇਨਕਮ ਟੈਕਸ, ਡਰੱਗ ਕੰਟਰੋਲਰ, ਪੁਲੀਸ ਅਧਕਿਾਰੀਆਂ) ਦੇ ਧਿਆਨ ਵਿੱਚ ਲਿਆਂਦਾ ਜਾਵੇ ਅਤੇ ਉਨ੍ਹਾਂ ਦੇ ਮੌਕੇ ’ਤੇ ਪਹੁੰਚਣ ਤੱਕ ਜਗ੍ਹਾ ਨੂੰ ਛੱਡਿਆ ਨਾ ਜਾਵੇ।

ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਵੋਟਾਂ ਪੈਣ ਦਾ ਕਾਰਜ ਸ਼ੁਰੂ ਹੋਣ ਤੋਂ ਅਠਤਾਲੀ ਘੰਟੇ ਪਹਿਲਾਂ ਚੋਣ ਪ੍ਰਚਾਰ ਬੰਦ ਕੀਤਾ ਜਾਣਾ ਹੈ, ਚੋਣ ਪ੍ਰਚਾਰ ਖਤਮ ਹੁੰਦੇ ਸਾਰ ਹੀ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਆਏ ਹੋਏ ਬਾਹਰੋਂ ਆਏ ਰਾਜਨੀਤਕ ਆਗੂਆਂ/ਪਾਰਟੀ ਵਰਕਰਾਂ/ਕੰਮਪੇਂਨ ਵਰਕਰਾਂ ਨੂੰ ਹਲਕੇ ਵਿਚੋਂ ਬਾਹਰ ਜਾਣਾ ਪਵੇਗਾ।
ਟੀਮ ਇੰਚਾਰਜਾਂ ਵੱਲੋਂ ਉਨ੍ਹਾਂ ਅਧੀਨ ਆਉਂਦੇ ਖੇਤਰ ਵਿੱਚ ਸਥਿਤ ਕਮਊਨਿਟੀ ਸੈਂਟਰ/ਧਰਮਸ਼ਾਲਾ/ਗੈਸਟ ਹਾਊਸ ਅਤੇ ਹੋਰ ਇਸ ਤਰ੍ਹਾਂ ਦੀ ਥਾਵਾਂ ਦੀ ਚੈਕਿੰਗ ਕੀਤੀ ਜਾਵੇ ਅਤੇ ਇਨ੍ਹਾਂ ਥਾਵਾਂ ਵਿਚ ਠਹਰਿਨ ਵਾਲਅਿਾ ਦੀ ਸੂਚੀ ਨਜਰ ਰੱਖੀ ਜਾਵੇ ਅਤੇ ਉਨ੍ਹਾਂ ਦੇ ਸ਼ਨਾਖਤੀ ਪੱਤਰ ਵੀ ਦੇਖੇ ਜਾਣ।

ਵੋਟਾਂ ਪੈਣ ਤੋਂ ਅਠਤਾਲੀ ਘੰਟੇ ਪਹਿਲਾਂ ਸ਼ਰਾਬ ਦੀ ਵਿਕਰੀ ਤੇ ਰੋਕ ਲਗਾਈ ਗਈ ਹੈ। ਡ੍ਰਾਈ ਡੇਅ ਦੌਰਾਨ ਪੋਲੰਗ ਖੇਤਰ, ਕਿਸੇ ਹੋਟਲ, ਖਾਣ ਪੀਣ ਵਾਲੇ ਸਥਾਨਾਂ, ਦੁਕਾਨਾਂ ਜਾਂ ਨਿੱਜੀ ਥਾਵਾਂ ’ਤੇ ਸ਼ਰਾਬ ਜਾਂ ਹੋਰ ਨਸ਼ੇ ਵੰਡਣ ਅਤੇ ਵੇਚਣ ਦੀ ਮਨਾਹੀ ਹੈ।

ਜ਼ਿਲ੍ਹਾ ਚੋਣ ਅਧਿਕਾਰੀ ਨੇ ਜ਼ਿਲ੍ਹੇ ਦੇ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਜੇਕਰ ਜ਼ਿਲ੍ਹੇ ਵਿੱਚ ਕਿਤੇ ਵੀ ਚੋਣ ਜਾਬਤੇ ਦੀ ਉਲੰਘਣਾਂ ਸਬੰਧੀ ਕੋਈ ਵੀ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਉਦਾਂ ਹੈ ਤਾਂ ਉਸਦੀ ਸ਼ਿਕਾਇਤ ਚੋਣ ਕਮਿਸ਼ਨ ਦੀ ਐਪ ਸੀ-ਵਿਜ਼ਲ ਜਾਂ ਹੈਲਪ ਲਾਈਨ ਨੰਬਰ 1950 ’ਤੇ ਕੀਤੀ ਜਾ ਸਕਦੀ ਹੈ ਜਿਸ ਉੱਪਰ 100 ਮਿੰਟਾਂ ਦੇ ਅੰਦਰ-ਅੰਦਰ ਕਾਰਵਾਈ ਕੀਤੀ ਜਾਵੇਗੀ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments