spot_img
Homeਮਾਝਾਗੁਰਦਾਸਪੁਰਜ਼ਿਲ੍ਹਾ ਸਵੀਪ ਟੀਮ ਵੱਲੋਂ 'ਆਪਣੇ ਬੂਥ ਨੂੰ ਜਾਣੋ' ਪ੍ਰੋਗਰਾਮ ਤਹਿਤ ਬੂਥ ਨੰਬਰ...

ਜ਼ਿਲ੍ਹਾ ਸਵੀਪ ਟੀਮ ਵੱਲੋਂ ‘ਆਪਣੇ ਬੂਥ ਨੂੰ ਜਾਣੋ’ ਪ੍ਰੋਗਰਾਮ ਤਹਿਤ ਬੂਥ ਨੰਬਰ ਪੁਰਾਣਾ 56 ਨਵਾਂ ਬੂਥ ਨੰਬਰ 59 ਸਰਕਾਰੀ ਪ੍ਰਾਇਮਰੀ ਸਕੂਲ ਜੋੜੀਆ ਕਲਾਂ ਵਿਖੇ ਵੋਟਰਾਂ ਨੂੰ ਕੀਤਾ ਜਾਗਰੂਕ

ਕਾਦੀਆ (ਮੁਨੀਰਾ ਸਲਾਮ ਤਾਰੀ)

*ਸਥਾਨ ਸਰਕਾਰੀ ਪ੍ਰਾਇਮਰੀ ਸਕੂਲ
ਜੋੜੀਆ ਕਲਾਂ
ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਦੀਆਂ ਹਦਾਇਤਾਂ ਤੇ ਅਮਲ ਕਰਦਿਆਂ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਕਮ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਪਾਲ ਸਿੰਘ ਸੰਧਾਵਾਲੀਆ ਦੀ ਅਗਵਾਹੀ ਵਿੱਚ ਅੱਜ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਵਿਖੇ ਬੂਥ ਨੰਬਰ 56 ਨਵਾਂ 59 ਵਿਖੇ ‘ਆਪਣੇ ਬੂਥ ਨੂੰ ਜਾਣੋ ‘ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਗੁਰਮੀਤ ਸਿੰਘ ਬਾਜਵਾ ਸਹਾਇਕ ਨੋਡਲ ਅਫਸਰ ਡੇਰਾ ਬਾਬਾ ਨਾਨਕ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਵੋਟਰਾਂ ਨੂੰ ਬਿਨਾਂ ਕਿਸੇ ਲਾਲਚ ਤੇ ਬਿਨਾਂ ਭੇਦਭਾਵ ਤੋਂ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਦੀਆਂ ਹਦਾਇਤਾਂ ਤੇ ਅਮਲ ਕਰਦਿਆਂ ਜ਼ਿਲ੍ਹਾ ਸਵੀਪ ਟੀਮ ਵੱਲੋਂ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ਦੇ 25 ਬੂਥ, ਜਿੱਥੇ ਪਿਛਲੀਆਂ ਚੋਣਾਂ ਵਿੱਚ 50% ਤੋਂ ਘੱਟ ਵੋਟਾਂ ਪੋਲ ਹੋਈਆਂ ਸਨ, ਉੱਥੇ ਵੋਟਰਾਂ ਨੂੰ ਜਾਗਰੂਕ ਕਰਨ ਲਈ ‘ਆਪਣੇ ਬੂਥ ਨੂੰ ਜਾਣੋ’ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ । ਇਸ ਲੜੀ ਤਹਿਤ ਅੱਜ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਬੂਥ ਨੰਬਰ 56 ਨਵਾਂ 59 ਤੇ ਹਾਜ਼ਰ ਵੋਟਰਾਂ ਨਾਲ ਗੱਲ ਬਾਤ ਕਰਕੇ ਵੱਡੇ ਪੱਧਰ ਤੇ ਮਤਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ । ਉਨ੍ਹਾਂ ਪ੍ਰਸ਼ਾਸਨ ਵੱਲੋਂ 20 ਫਰਵਰੀ ਨੂੰ ਪੋਲਿੰਗ ਬੂਥਾਂ ਤੇ ਵੋਟਾਂ ਵਾਲੇ ਦਿਨ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ, ਵੀ. ਵੀ.ਪੈਟ. ਤੇ ਈ.ਵੀ.ਐਮ. ਮਸ਼ੀਨਾਂ ਬਾਰੇ ਜਾਣਕਾਰੀ ਦਿੱਤੀ । ਇਸ ਦੌਰਾਨ ਗੁਰਮੀਤ ਸਿੰਘ ਬਾਜਵਾ , ਦਵਿੰਦਰ ਸਿੰਘ ਸੈਕਟਰ ਅਫਸਰ , ਮਨਜੀਤ ਕੌਰ ਮਨਜੀਤ ਕੌਰ ਬੀ. ਐਲ. ਓ.ਵੱਲੋਂ ਹਾਜ਼ਰ ਵੋਟਰਸਾਂ ਤੋਂ ਪ੍ਰਣ ਲਿਆ ਕਿ ਉਹ ਵੋਟ ਪ੍ਰਤੀਸ਼ਤਤਾ ਵਧਾਉਣ ਲਈ ਆਪਣਾ ਯੋਗਦਾਨ ਪਾਉਣਗੇ। ਇਸ ਮੌਕੇ ਦਵਿੰਦਰ ਸਿੰਘ ਢਿੱਲੋਂ ਸੈਕਟਰ ਅਫਸਰ ਮਨਜੀਤ ਕੌਰ ਬੀਐਲਓ ਸਮੇਤ ਪਿੰਡ ਦੇ ਪਤਵੰਤੇ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments