ਰਵਨੀਤ ਬਿੱਟੂ ਵਲੋਂ ਵਰਤੀ ਭੱਦੀ ਸ਼ਬਦਾਵਲੀ ਦੀ ਬਹੁਜਨ ਸਮਾਜ ਪਾਰਟੀ ਵਲੋਂ ਘੋਰ ਨਿੰਦਿਆ ਕੀਤੀ ਗਈ

0
238

 

ਸ੍ਰੀ ਹਰਗੋਬਿੰਦਪੁਰ ਸਾਹਿਬ 17 ਜੂਨ (ਸਲਾਮ ਤਾਰੀ) ਜਸਪਾਲ ਚੰਦਨ) ਅੱਜ ਸਮਾਧ ਹਕੀਕਤ ਰਾਏ ਬਟਾਲਾ ਵਿੱਚ ਬਹੁਜਨ ਸਮਾਜ ਪਾਰਟੀ ਦੀ ਇੱਕ ਹੰਗਾਮੀ ਮੀਟਿੰਗ ਪਾਰਲੀਮੈਂਟ ਜੋਨ ਇੰਚਾਰਜ ਸ੍ਰ ਪਲਵਿੰਦਰ ਬਿੱਕਾ, ਸੀਨੀਅਰ ਬਸਪਾ ਆਗੂ ਐਡਵੋਕੇਟ ਥੋੜੂ ਰਾਮ, ਜ਼ਿਲ੍ਹਾ ਇੰਚਾਰਜ ਸਤਿੰਦਰ ਕੁਮਾਰ, ਜ਼ਿਲ੍ਹਾ ਇੰਚਾਰਜ ਗੁਰਮੀਤ ਸਾਰੰਗ, ਅਤੇ ਜ਼ਿਲ੍ਹਾ ਸਕੱਤਰ ਜਗੀਰ ਸਿੰਘ ਮਾਨ ਨਗਰ ਦੀ ਅਗੁਵਾਈ ਹੇਠ ਹੋਈ ਜਿਸ ਵਿੱਚ ਬੀਤੇ ਦਿਨੀਂ ਕਾਂਗਰਸੀ ਲੀਡਰ ਰਵਨੀਤ ਬਿੱਟੂ ਵਲੋਂ ਬਹੁਜਨ ਸਮਾਜ ਪਾਰਟੀ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦੀ ਘੋਰ ਨਿੰਦਿਆ ਕੀਤੀ ਗਈ ਬਿੱਟੂ ਵਲੋਂ ਕਿਹਾ ਗਿਆ ਹੈ ਸੀ ਕਿ ਅਕਾਲੀ ਦਲ ਵਲੋਂ ਬਹੁਜਨ ਸਮਾਜ ਪਾਰਟੀ ਨੂੰ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਚਮਕੌਰ ਸਾਹਿਬ, ਦੀਆਂ ਸੀਟਾਂ ਦੇਣ ਨਾਲ ਇਨ੍ਹਾਂ ਸੀਟਾਂ ਦੀ ਪਵਿੱਤਰਤਾ ਭੰਗ ਹੋਵੇਗੀ ਬਹੁਜਨ ਸਮਾਜ ਪਾਰਟੀ ਦੇ ਲੀਡਰਾਂ ਅਤੇ ਆਗੂਆਂ ਨੇ ਨੋਟਿਸ ਲੈਂਦਿਆਂ ਕਿਹਾ ਕਿ ਇਸ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਾਂਗੇ, ਉਨ੍ਹਾਂ ਕਿਹਾ ਕਿ ਬਿੱਟੂ ਵਲੋਂ ਕੀਤੀ ਗ਼ਲਤ ਬਿਆਨਬਾਜ਼ੀ 2022 ਵਿੱਚ ਪੂਰੀ ਕਾਂਗਰਸ ਨੂੰ ਲੈਣ ਡੁਬੇਗੀ ਇਸ ਮੌਕੇ ਉਨ੍ਹਾਂ ਨਾਲ ਪਵਨ ਕੁਮਾਰ ਮਿੱਠੂ ਜ਼ਿਲ੍ਹਾ ਪ੍ਰਧਾਨ bvf, ਜ਼ਿਲ੍ਹਾ ਇੰਚਾਰਜ ਸੁਰਜੀਤ ਸਿੰਘ ਦਿਹਾਤੀ ਇੰਚਾਰਜ (asr) ਜੰਗ ਬਹਾਦਰ ਹਲਕਾ ਪ੍ਰਧਾਨ ਗੁਰਦਾਸਪੁਰ, ਜੋਤੀ ਭੀਮ ਸੈਕਟਰੀ ਹਲਕਾ ਦੀਨਾਨਗਰ, ਮਾਸਟਰ ਤਰਲੋਕ ਚੰਦ ਸੀਨੀਅਰ ਬਸਪਾ ਆਗੂ ਗੁਰਦਾਸਪੁਰ, ਪਾਸਟਰ ਬੂਟਾ ਮਸੀਹ, ਜਤਿੰਦਰ ਡੁਲਟ, ਨਿੰਦਾ ਮਲਾਵੇ ਦੀ ਕੋਠੀ, ਰਮੇਸ਼ ਕੁਮਾਰ ਜਰਨਲ ਸੈਕਟਰੀ ਬਟਾਲਾ, ਪਰਸ਼ੋਤਮ ਲਾਲ ਸੈਕਟਰੀ ਬਟਾਲਾ, ਗਨੇਸ਼ ਕੁਮਾਰ, ਅਵਤਾਰ ਸਿੰਘ, ਬਾਬਾ ਦੇਸ਼ਾਂ ਸਿੰਘ, ਗੁਰਮੇਲ ਸਿੰਘ ਉੱਪਲ ਇੰਚਾਰਜ ਹਲਕਾ ਬਟਾਲਾ, ਜੋਗਿੰਦਰ ਸਿੰਘ, ਕੰਵਲਜੀਤ ਸਿੰਘ ਮੂਲਿਆਂਵਾਲ, ਹਰਭਜਨ ਸਿੰਘ, ਜਸਪਾਲ ਸਿੰਘ, ਰੌਸ਼ਨ ਲਾਲ, ਬਾਬਾ ਬਚਨ ਸਿੰਘ, ਬਲਵਿੰਦਰ ਸਿੰਘ ਧੌਲਪੁਰ,ਬੀਰ ਸਿੰਘ, ਬਲਕਾਰ ਸਿੰਘ, ਜਗੀਰ ਸਿੰਘ, ਸੰਦੀਪ ਸਿੰਘ ਸੋਨੂੰ ਮਾਨ, ਧਰਮਿੰਦਰ ਸਿੰਘ ਚੀਮਾ, ਗੋਲਡੀ ਮਂਲ੍ਹੀ, ਬਲਕਾਰ ਸਿੰਘ, ਰਾਜਾ ਸ਼ੂਟਰ, ਪਿ੍ੰਸ, ਆਦਿ ਹਾਜ਼ਰ ਸਨ

Previous articleਪਠਾਨ ਅਫ਼ਰੋਜ਼ਾ ਬਾਨੋ ਨੇ ਨਾਰਥ ਪੰਜਾਬ ਚ ਪੇਟਿੰਗ ਮੁਕਾਬਲੇ ਚ ਦੂਜਾ ਸਥਾਨ ਪ੍ਰਾਪਤ ਕੀਤਾ
Next article1750 ਕਿਲੋਗ੍ਰਾਮ ਲਾਹਨ, 15 ਬੋਤਲਾਂ ਗ਼ੈਰ ਕਾਨੂੰਨੀ ਸ਼ਰਾਬ, ਅਤੇ 14 ਪੇਟੀਆਂ ਗੋਲਡਨ ਵਿਸਕੀ ਬ੍ਰਾਮਦ

LEAVE A REPLY

Please enter your comment!
Please enter your name here