spot_img
Homeਮਾਝਾਗੁਰਦਾਸਪੁਰਬਲਵਿੰਦਰ ਸਿੰਘ ਲਾਡੀ ਮੁੜ ਭਾਜਪਾ ਵਿਚ ਸ਼ਾਮਲ

ਬਲਵਿੰਦਰ ਸਿੰਘ ਲਾਡੀ ਮੁੜ ਭਾਜਪਾ ਵਿਚ ਸ਼ਾਮਲ

ਬਟਾਲਾ (ਵਿਕਰਮ ਚੀਮਾ) ਐਮ ਐਲ ਏ ਬਲਵਿੰਦਰ ਸਿੰਘ ਲਾਡੀ ਦੁਬਾਰਾ ਕਾਂਗਰਸ ਨੂੰ ਅਲਵਿਦਾ ਕਿਹ ਕੇ ਭਾਜਪਾ ਲੀਡਰ ਤਰੁਣ ਚੁੱਗ ਅਤੇ ਫਤਿਹ ਜੰਗ ਬਾਜਵਾ ਦੀ ਅਗੁਵਾਹੀ ਹੇਠ ਬਟਾਲਾ ਵਿਖੇ ਦੁਬਾਰਾ ਭਾਜਪਾ ਵਿੱਚ ਸ਼ਾਮਿਲ ਹੋ ਗਏ ,,,,,,,ਇਸ ਮੌਕੇ ਬਲਵਿੰਦਰ ਲਾਡੀ ਨੇ ਕਿਹਾ ਕਿ ਕਾਂਗਰਸ ਵਿੱਚ ਦੁਬਾਰਾ ਸ਼ਮਿਲ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਬਣਦਾ ਮਾਣ ਸਨਮਾਨ ਨਹੀਂ ਮਿਲ ਰਿਹਾ ਸੀ ਓਹਨਾ ਕਿਹਾ ਕਿ ਪਹਿਲਾ ਭਾਜਪਾ ਜੋਇਨ ਕਰਨ ਤੋਂ ਬਾਦ ਦੁਬਾਰਾ ਕਾਂਗਰਸ ਵਿੱਚ ਸ਼ਾਮਿਲ ਹੋਣ ਸਮੇਂ ਕਾਂਗਰਸ ਦੇ ਲੀਡਰਾਂ ਨੇ ਜੋ ਵਾਅਦੇ ਕੀਤੇ ਸੀ ਉਹ ਉਹਨਾਂ ਵਾਅਦਿਆਂ ਤੋਂ ਪਿੱਛੇ ਹਟ ਗਏ ਉਹਨਾਂ ਕਿਹਾ ਕਿ ਉਹਨਾ ਨੇ ਕਾਂਗਰਸ ਲਈ ਮਿਹਨਤ ਕਰਕੇ ਸ੍ਰੀ ਹਰਹੋਬਿੰਦਪੁਰ ਦੀ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਾਈ ਸੀ ਐਮ ਸੀ ਦੀਆ ਇਲੈਕਸ਼ਨ ਵੀ ਜਿੱਤ ਕੇ ਕਾਂਗਰਸ ਦੀ।ਝੋਲੀ ਵਿੱਚ ਪਾਈ ਪਰ ਕਾਂਗਰਸ ਨੇ ਓਹਨਾਂ ਬਾਰੇ ਨਹੀਂ ਸੋਚਿਆ ,,,ਓਹਨਾਂ ਕਿਹਾ ਕਿ ਕਾਂਗਰਸ ਨੇ ਟਿਕਟਾਂ ਵੰਡਣ ਵਿੱਚ ਜਲਦਬਾਜ਼ੀ ਕੀਤੀ ਹੈ ਜਿਸਦਾ ਖਮਿਆਜਾ ਇਹਨਾਂ ਚੋਣੇ ਵਿੱਚ ਕਾਂਗਰਸ ਨੂੰ ਭੁਗਤਣਾ ਪਵੇਗਾ
.ਓਥੇ ਭਾਜਪਾ ਦੇ ਲੀਡਰ ਤਰੁਣ ਚੁੱਗ ਅਤੇ ਫਤਿਹ ਜੰਗ ਬਾਜਵਾ ਦਾ ਕਹਿਣਾ ਸੀ ਕਿ ਕਾਂਗਰਸ ਪਾਰਟੀ ਨੇ ਟਿਕਟਾਂ ਮੁੱਲ ਵੇਚੀਆਂ ਹਨ ,,,,ਉਹਨਾਂ ਦਾ ਕਹਿਣਾ ਸੀ ਕਿ ਬਲਵਿੰਦਰ ਸਿੰਘ ਲਾਡੀ ਦਾ ਭਾਜਪਾ ਵਿੱਚ ਸਵਾਗਤ ਹੈ ਅਤੇ ਇਹਨਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ ਅਤੇ ਇਹ ਚੋਣਾਂ ਵਿੱਚ ਭਾਜਪਾ ਵੱਡੀ ਜਿੱਤ ਪ੍ਰਾਪਤ ਕਰੇਗੀ ਅਤੇ ਕਾਂਗਰਸ ਕੇਵਲ 20 ਤੋਂ 22 ਸੀਟਾਂ ਤਕ ਸਿਮਟ ਕੇ ਰਹਿ ਜਾਵੇਗੀ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments