spot_img
Homeਮਾਝਾਗੁਰਦਾਸਪੁਰਜੇ ਮੁੜ ਸੇਵਾ ਦਾ ਮੌਕਾ ਮਿਲਿਆ ਤਾਂ ਫਤਹਿਗੜ੍ਹ ਚੂੜੀਆਂ ਨੂੰ ਸੂਬੇ ਦਾ...

ਜੇ ਮੁੜ ਸੇਵਾ ਦਾ ਮੌਕਾ ਮਿਲਿਆ ਤਾਂ ਫਤਹਿਗੜ੍ਹ ਚੂੜੀਆਂ ਨੂੰ ਸੂਬੇ ਦਾ ਸਭ ਤੋਂ ਵੱਧ ਵਿਕਸਤ ਹਲਕਾ ਬਣਾਉਣ ਦਾ ਟੀਚਾ ਹਾਸਲ ਕਰਾਂਗੇ-ਤ੍ਰਿਪਤ ਬਾਜਵਾ

ਫਤਹਿਗੜ੍ਹ ਚੂੜੀਆਂ / ਬਟਾਲਾ, 11 ਫ਼ਰਵਰੀ: (ਮੁਨੀਰਾ ਸਲਾਮ ਤਾਰੀ)

ਹਲਕਾ ਫਤਿਹਗੜ੍ਹ ਚੂੜੀਆਂ ਤੋਂ ਤੀਸਰੀ ਵਾਰ ਵਿਧਾਨ ਸਭਾ ਚੋਣ ਲੜ ਰਹੇ ਪੰਜਾਬ ਦੇ ਸੀਨੀਅਰ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਵਿਕਾਸ ਦੇ ਮੁੱਦੇ ਉੱਤੇ ਆਪਣੇ ਲਈ ਵੋਟਾਂ ਦੀ ਮੰਗ ਕਰਦਿਆਂ ਕਿਹਾ ਕਿ ਉਹਨਾਂ ਨੇ ਧੜੇਬੰਦੀ ਤੋਂ ਉਪਰ ਉੱਠ ਕੇ ਪਿੰਡ ਦਾ ਵਿਕਾਸ ਕਰਵਾਇਆ ਹੈ ਅਤੇ ਜੇ ਉਹਨਾਂ ਨੂੰ ਹਲਕੇ ਦੇ ਲੋਕ ਅਗਲੇ ਪੰਜ ਸਾਲ ਸੇਵਾ ਦਾ ਮੌਕਾ ਦੇਣਗੇ ਤਾਂ ਫਤਹਿਗੜ੍ਹ ਚੂੜੀਆਂ ਨੂੰ ਉਹ ਸੂਬੇ ਦਾ ਸਭ ਤੋਂ ਵੱਧ ਵਿਕਸਤ ਹਲਕਾ ਬਣਾ ਦੇਣਗੇ।
ਸ਼੍ਰੀ ਬਾਜਵਾ ਨੇ ਹਲਕੇ ਦੇ ਪਿੰਡ ਬੁੱਲੋਵਾਲ ਅਤੇ ਖਹਿਰਾ ਕਲਾਂ ਵਿਚ ਇੱਕ ਭਰਵੀਂ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਨੇ ਪਿਛਲੇ ਪੰਜ ਸਾਲਾਂ ਵਿਚ ਇਲਾਕੇ ਦੇ 90 ਫੀਸਦੀ ਸਕੂਲਾਂ ਦੀਆਂ ਇਮਾਰਤਾਂ ਨਵੀਆਂ ਬਣਵਾਉਣ ਦੇ ਨਾਲ ਨਾਲ ਹਲਕੇ ਦੇ ਕਰੀਬ 125 ਪਿੰਡਾਂ ਵਿਚ ਖੇਡ ਮੈਦਾਨ ਬਣਾਏ ਹਨ।ਇਸ ਤੋਂ ਇਲਾਵਾ ਕਾਲਾ ਅਫ਼ਗਾਨਾ ਅਤੇ ਭੁੱਲਰ ਪਿੰਡ ਦੀਆਂ ਡਿਸਪੈਂਸਰੀਆਂ ਅਪਗ੍ਰੇਡ ਕਰਵਾਉਣ ਦੇ ਨਾਲ ਨਾਲ ਫਤਿਹਗੜ੍ਹ ਚੂੜੀਆਂ ਦੇ ਹਸਪਤਾਲ ਵਿਚ ਨਵਾਂ ਜੱਚਾ-ਬੱਚਾ ਕੇਂਦਰ ਬਣਵਾਇਆ।ਇਸ ਹਸਪਤਾਲ ਵਿਚ ਅੱਖਾਂ ਅਤੇ ਬੱਚਿਆਂ ਦੇ ਮਾਹਰ ਡਾਕਟਰਾਂ ਤੋਂ ਇਲਾਵਾ ਜਨਰਲ ਸਰਜਨ ਦੀਆਂ ਨਿਯੁਕਤੀਆਂ ਵੀ ਕਰਵਾਈਆਂ ਤਾਂ ਕਿ ਇਲਾਕੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮਿਲ ਸਕਣ।
ਉਹਨਾਂ ਦੱਸਿਆ ਕਿ ਨੌਜਵਾਨਾਂ ਵਿਚ ਖੇਡਾਂ ਦੀ ਰੁਚੀ ਪੈਦਾ ਕਰ ਕੇ ਉਹਨਾਂ ਨੂੰ ਨਸ਼ਿਆਂ ਦੀ ਲਾਹਨਤ ਤੋਂ ਬਚਾਉਣ ਲਈ ਕਾਲਾ ਅਫਗਾਨਾ ਵਿਚ ਇੱਕ ਨਵਾਂ ਸਪੋਰਟਸ ਕਾਲਜ ਖੋਲਿਆ ਗਿਆ ਹੈ ਅਤੇ ਪਿੰਡ ਮਰੜ ਵਿਚ ਆਸਟਰੋ ਟਰਫ ਵਾਲਾ ਹਾਕੀ ਸਟੇਡੀਅਮ ਵੀ ਬਣਵਾਇਆ ਗਿਆ ਹੈ।
ਸ਼੍ਰੀ ਬਾਜਵਾ ਨੇ ਕਿਹਾ ਕਿ ਪਿੰਡਾਂ ਦੀਆਂ ਸਮਸ਼ਾਨ ਘਾਟਾਂ, ਕਬਿਰਸਤਾਨ, ਧਰਮਸ਼ਾਲਾਵਾਂ ਅਤੇ ਛੱਪੜਾਂ ਦਾ ਨਵੀਨੀਕਰਨ ਕਰਨ ਤੋਂ ਇਲਾਵਾ ਹਲਕੇ ਦੇ ਬਹੁਤੇ ਪਿੰਡਾਂ ਵਿਚ ਸੀਵਰੇਜ ਵੀ ਪਾਏ ਗਏ ਹਨ।ਉਹਨਾਂ ਕਿਹਾ ਕਿ ਹਲਕੇ ਦੀਆਂ ਸਾਰੀਆਂ ਲਿੰਕ ਸੜਕਾਂ ਨੂੰ ਮਜ਼ਬੂਤ ਅਤੇ ਚੌੜਾ ਕੀਤਾ ਗਿਆ ਹੈ, ਨਵੇਂ ਪੁਲ ਅਤੇ ਪੁਲੀਆਂ ਬਣਾਈਆਂ ਗਈਆਂ ਹਨ ਅਤੇ ਕਈ ਨਵੀਆਂ ਸੜਕਾਂ ਬਣਾ ਕੇ ਲੋਕਾਂ ਨੂੰ ਆਵਾਜਾਈ ਦੀਆਂ ਬਿਹਤਰ ਸਹੂਲਤਾਂ ਮੁਹੱਈਆ ਕੀਤੀਆਂ ਗਈਆਂ ਹਨ।
ਉਹਨਾਂ ਹਲਕੇ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸੂਬੇ ਵਿਚ ਚਰਨਜੀਤ ਸਿੰਘ ਦੀ ਅਗਵਾਈ ਵਿਚ ਮੁੜ ਤੋਂ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਹਲਕੇ ਦੇ ਸਾਰੇ ਅਧੂਰੇ ਅਤੇ ਰਹਿ ਗਏ ਵਿਕਾਸ ਕਾਰਜ ਪਹਿਲ ਦੇ ਅਧਾਰ ਉੱਤੇ ਮੁਕੰਮਲ ਕਰਵਾਏ ਜਾਣਗੇ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments