spot_img
Homeਮਾਝਾਗੁਰਦਾਸਪੁਰਵਤਨ ਨਾਲ ਮੁਹੱਬਤ ਅਤੇ ਵਫਾਦਾਰੀ ਹਰ ਮੁਸਲਮਾਨ ਦੇ ਈਮਾਨ ਦਾ ਹਿੱਸਾ ਹੈ...

ਵਤਨ ਨਾਲ ਮੁਹੱਬਤ ਅਤੇ ਵਫਾਦਾਰੀ ਹਰ ਮੁਸਲਮਾਨ ਦੇ ਈਮਾਨ ਦਾ ਹਿੱਸਾ ਹੈ । ਸਾਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਬਹੁਤ ਬਹੁਤ ਮੁਬਾਰਕ ਹੋਵੇ ।

ਕਾਦੀਆ 14 ਅਗਸਤ (ਸਲਾਮ ਤਾਰੀ)
ਅੱਜ ਸਾਡੇ ਦੇਸ਼ ਭਾਰਤ ਨੂੰ ਆਜ਼ਾਦ ਹੋਏ 75 ਸਾਲ ਹੋ ਚੁੱਕੇ ਹਨ। ਸਾਰੇ ਭਾਰਤਵਾਸੀ ਇਸ ਵਿਸ਼ੇਸ਼ ਦਿਨ ਨੂੰ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਤੌਰ ਤੇ ਵੱਡੇ ਜਸ਼ਨ ਅਤੇ ਸ਼ੁਕਰ ਦੇ ਜਜ਼ਬਾਤ ਦੇ ਨਾਲ ਮਨਾ ਰਹੇ ਹਨ । ਇਸ ਵਿਸ਼ੇਸ਼ ਮੌਕੇ ਤੇ ਅਹਿਮਦੀਆ ਮੁਸਲਿਮ ਜਮਾਤ ਭਾਰਤ ਦੇ ਵੱਲੋਂ ਸਾਰੇ ਦੇਸ਼ਵਾਸੀਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਪੇਸ਼ ਹੈ ।ਇਸ ਪਵਿੱਤਰ ਮੌਕੇ ਤੇ ਅਸੀਂ ਆਜ਼ਾਦੀ ਏ ਹਿੰਦ ਦੀ ਮੁਹਿੰਮ ਵਿਚ ਸ਼ਾਮਲ ਹੋਣ ਵਾਲੇ ਸਾਰੇ ਮੁਹੱਬਾਨ ਏ ਵਤਨ ਨੂੰ ਯਾਦ ਕਰਦੇ ਹਾਂ ਅਤੇ ਉਨ੍ਹਾਂ ਦੀ ਕੁਰਬਾਨੀਆਂ ਨੂੰ ਕਦਰ ਦੀ ਨਜ਼ਰ ਨਾਲ ਵੇਖਦੇ ਹਾਂ , ਜਿਨ੍ਹਾਂ ਨੇ ਆਪਣੀ ਜਾਨਾਂ ਦਾ ਨਜ਼ਰਾਨਾ ਪੇਸ਼ ਕਰਦੇ ਹੋਏ ਸਾਡੀ ਨਸਲਾਂ ਨੂੰ ਆਜ਼ਾਦੀ ਦੀ ਫ਼ਿਜ਼ਾ ਵਿੱਚ ਸਾਹ ਲੈਣ ਦਾ ਮੌਕਾ ਦਿੱਤਾ ।
ਹਿੰਦੁਸਤਾਨ ਇੱਕ ਜਮਹੂਰੀ ਦੇਸ਼ ਹੈ ਇਸ ਮੁਲਕ ਦਾ ਹਰ ਸ਼ਹਿਰੀ ਇਸ ਮੁਲਕ ਦੀ ਤਰੱਕੀ ਵਿਚ ਬਰਾਬਰ ਸ਼ਰੀਕ ਹੁੰਦਾ ਹੈ। ਯੌਮੇ ਆਜ਼ਾਦੀ ਦਾ ਇਹ ਮੌਕਾ ਧਿਆਨ ਦਿਵਾਉਂਦਾ ਹੈ ਕਿ ਸਾਡੇ ਆਪਣੇ ਦੇਸ਼ ਦੇ ਅਤੇ ਇਸ ਦੇਸ਼ ਦੇ ਲੋਕਾਂ ਦੇ ਪ੍ਰਤੀ ਵੀ ਕੁਝ ਹੱਕ ਹਨ ।
ਬਾਨੀ ਏ ਜਮਾਤ ਅਹਿਮਦੀਆ ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ ਕਾਦੀਆਨੀ ਅਲੈਹਸਲਾਮ ਆਪਣੇ ਦੇਸ਼ਵਾਸੀਆਂ ਨੂੰ ਆਪਸੀ ਹਮਦਰਦੀ ਦੇ ਸਬੰਧ ਵਿੱਚ ਨਸੀਹਤ ਫਰਮਾਉਂਦੇ ਬਿਆਨ ਕਰਦੇ ਹਨ ਕਿ
“ਐ ਹਮਵਤਨੋ ਉਹ ਦੀਨ ਦੀਨ ਨਹੀਂ ਜਿਸ ਵਿੱਚ ਆਮ ਹਮਦਰਦੀ ਦੀ ਸਿੱਖਿਆ ਨਾ ਹੋਵੇ ,ਅਤੇ ਨਾ ਉਹ ਇਨਸਾਨ ਇਨਸਾਨ ਹੈ , ਜਿਸ ਵਿਚ ਹਮਦਰਦੀ ਦਾ ਮਾਦਾ ਨਾ ਹੋਵੇ , ਸਾਡੇ ਖ਼ੁਦਾ ਨੇ ਕਿਸੇ ਕੌਮ ਨਾਲ ਫਰਕ ਨਹੀਂ ਕੀਤਾ ,ਮਿਸਾਲ ਦੇ ਤੌਰ ਤੇ ਜੋ ਇਨਸਾਨੀ ਤਾਕਤਾਂ ਆਰੀਆ ਵਰਤ ਦੀ ਪੁਰਾਣੀ ਕੌਮਾਂ ਨੂੰ ਦਿੱਤੀ ਗਈ ਸੀ ਉਹੀ ਸਾਰੀ ਤਾਕਤਾਂ ਅਰਬੀਆ , ਫਾਰਸੀਆਂ ਅਤੇ ਸ਼ਾਮੀਆਂ , ਚੀਨੀ ਅਤੇ ਜਾਪਾਨੀ ਯੂਰਪ ਅਮਰੀਕਾ ਦੀ ਕੌਮਾਂ ਨੂੰ ਵੀ ਅਤਾ ਕੀਤੀ ਗਈ ਹੈ ….. ਇਹ ਇਖ਼ਲਾਕੇ ਰੱਬਾਨੀ ਸਾਨੂੰ ਸਿੱਖਿਆ ਦਿੰਦੇ ਹਨ ਕਿ ਅਸੀਂ ਵੀ ਅਪਣੇ ਬਨੀ ਨੋਅ ਇਨਸਾਨ ਨਾਲ ਭਾਈਚਾਰੇ ਅਤੇ ਸਲੂਕ ਦੇ ਨਾਲ ਪੇਸ਼ ਆਈਏ । ਅਤੇ ਤੰਗ ਦਿਲ ਅਤੇ ਤੰਗ ਦਸਤ ਨਾ ਬਣੀਏ”( ਕਿਤਾਬ ਪੈਗਾਮੇ ਸੁਲ੍ਹਾਹ)
ਇਮਾਮ ਜਮਾਤ ਅਹਿਮਦੀਆ ਆਲਮਗੀਰ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਖ਼ਲੀਫ਼ਾ ਤੁਲ ਮਸੀਹ ਵਤਨ ਨਾਲ ਮੁਹੱਬਤ ਦੇ ਸਬੰਧ ਵਿੱਚ ਫਰਮਾਉਂਦੇ ਹਨ ।
“ਹਜ਼ਰਤ ਮੁਹੰਮਦ ਮੁਸਤਫ਼ਾ ਸੱਲਲਲਾਹੁ ਅਲੈਹੇਵਸਲਮ ਨੇ ਇਹ ਸਿੱਖਿਆ ਦਿੱਤੀ ਹੈ ਕਿ ” ਵਤਨ ਨਾਲ ਮੁਹੱਬਤ ਇਮਾਨ ਦਾ ਹਿੱਸਾ ਹੈ ” ਇਸ ਲਈ ਇਸਲਾਮ ਆਪਣੇ ਹਰ ਪੈਰੋਕਾਰ ਤੋਂ ਖਲੂਸੇ ਦਿਲ ਨਾਲ ਹੁੱਬਲਵਤਨੀ ਦਾ ਤਕਾਜ਼ਾ ਕਰਦਾ ਹੈ । ਖੁਦਾ ਅਤੇ ਇਸਲਾਮ ਨਾਲ ਸੱਚੀ ਮੁਹੱਬਤ ਕਰਨ ਦੇ ਲਈ ਕਿਸੇ ਵੀ ਵਿਅਕਤੀ ਦੇ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੇ ਵਤਨ ਨਾਲ ਮੁਹੱਬਤ ਕਰੇ ।ਲਿਹਾਜ਼ਾ ਇਹ ਬਿਲਕੁੱਲ ਸਾਫ ਹੈ ਕਿ ਕਿਸੇ ਵੀ ਵਿਅਕਤੀ ਦੀ ਖ਼ੁਦਾ ਨਾਲ ਮੁਹੱਬਤ ਅਤੇ ਵਤਨ ਨਾਲ ਮੁਹੱਬਤ ਦੇ ਦਰਮਿਆਨ ਕੋਈ ਟਕਰਾਅ ਨਹੀਂ ਹੋ ਸਕਦਾ। ਕਿਉਂਕਿ ਵਤਨ ਨਾਲ ਮੁਹੱਬਤ ਨੂੰ ਇਸਲਾਮ ਦਾ ਇਕ ਹਿੱਸਾ ਬਣਾ ਦਿੱਤਾ ਗਿਆ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਇਕ ਮੁਸਲਮਾਨ ਨੂੰ ਆਪਣੇ ਵਤਨ ਨਾਲ ਵਫਾਦਾਰੀ ਦੇ ਉੱਚੇ ਮਿਆਰ ਪ੍ਰਾਪਤ ਕਰਨ ਦੇ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ । ਕਿਉਂਕਿ ਇਹ ਖੁਦਾ ਨਾਲ ਮਿਲਣ ਅਤੇ ਉਸਦਾ ਦੀ ਨੇੜਤਾ ਪ੍ਰਾਪਤ ਕਰਨ ਦਾ ਜ਼ਰੀਆ ਹੈ । ਇਸ ਲਈ ਇਹ ਨਾਮੁਮਕਿਨ ਹੈ ਕਿ ਇਕ ਸੱਚੇ ਮੁਸਲਮਾਨ ਦੀ ਖੁਦਾ ਨਾਲ ਮੁਹੱਬਤ ਉਸਦੀ ਵਤਨ ਨਾਲ ਸੱਚੀ ਮੁਹੱਬਤ ਅਤੇ ਵਫਾਦਾਰੀ ਦੇ ਰਸਤੇ ਵਿਚ ਕਦੀ ਰੁਕਾਵਟ ਬਣੇ ।
ਇਸਲਾਮ ਮੁਲਕੀ ਕਾਨੂੰਨਾਂ ਦੀ ਪੈਰਵੀ ਅਤੇ ਪਾਸਦਾਰੀ ਦਾ ਹੁਕਮ ਦਿੰਦਾ ਹੈ । ਅਤੇ ਕਿਸੇ ਵੀ ਮੁਲਕ ਦੇ ਬਾਸ਼ਿੰਦੇ ਨੂੰ ਇਹ ਸਿੱਖਿਆ ਦਿੰਦਾ ਹੈ ਕਿ ਉਹ ਹਰ ਇਹੋ ਜਿਹੀ ਹਰਕਤ ਤੋਂ ਬਾਜ਼ ਰਹੇ ਜੋ ਗੈਰ ਇਖ਼ਲਾਕੀ ਨਾਪਸੰਦੀਦਾ ਅਤੇ ਬਗ਼ਾਵਤ ਦਾ ਕੋਈ ਪਹਿਲੂ ਆਪਣੇ ਅੰਦਰ ਰੱਖਦੀ ਹੋਵੇ ।
ਜਮਾਤੇ ਅਹਿਮਦੀਆ ਭਾਰਤ ਸਾਰੇ ਦੇਸ਼ਵਾਸੀਆਂ ਨੂੰ ਇਸ ਮੌਕੇ ਤੇ ਇਹ ਸੰਦੇਸ਼ ਦਿੰਦੀ ਹੈ ਕਿ ਮੁਲਕੀ ਅਮਨ ਅਤੇ ਇਸ ਦੀ ਤਰੱਕੀ ਅਤੇ ਇਸ ਦੀ ਭਲਾਈ ਦੇ ਲਈ ਹਿੰਦੁਸਤਾਨ ਦਾ ਹਰ ਸ਼ਹਿਰੀ ਆਪਣਾ ਮਜ਼ਬੂਤ ਅਤੇ ਵਿਸ਼ੇਸ਼ ਕਿਰਦਾਰ ਨਿਭਾਉਣ ਦੀ ਕੋਸ਼ਿਸ਼ ਕਰੇ । ਇਸ ਦੇ ਨਾਲ ਹੀ ਆਜ਼ਾਦੀ ਦੇ ਇਸ ਪਵਿੱਤਰ ਦਿਨ ਜਾਤ ਪਾਤ ਊਚ ਨੀਚ ਅਮੀਰ ਗ਼ਰੀਬ ਹਿੰਦੂ ਮੁਸਲਿਮ ਸਿੱਖ ਇਸਾਈ ਜਿਹੀ ਖਾਈਆਂ ਨੂੰ ਸਮਾਪਤ ਕਰਦੇ ਹੋਏ ਇਨਸਾਨੀਅਤ ਦੇ ਮਜ਼੍ਹਬ ਨੂੰ ਅਪਣਾ ਕੇ ਇਕ ਹਸੀਨ ਸਮਾਜ ਦੀ ਬੁਨਿਆਦ ਰੱਖਣ ।
ਅਹਿਮਦੀਆ ਮੁਸਲਿਮ ਜਮਾਤ ਭਾਰਤ ਇਸ ਮੌਕੇ ਤੇ ਇਹ ਦੁਆ ਕਰਦੀ ਹੈ ਕਿ ਅੱਲ੍ਹਾ ਤਾਲਾ ਸਾਡੇ ਵਤਨੇ ਅਜ਼ੀਜ਼ ਭਾਰਤ ਨੂੰ ਅਮਨ ਦਾ ਗਹਿਵਾਰਾ ਬਣਾ ਦੇਵੇ । ਅਤੇ ਇਸ ਨੂੰ ਅਜ਼ੀਮ ਤਰੱਕੀਆਂ ਤੋਂ ਨਿਵਾਜੇ । ਆਮੀਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments