spot_img
Homeਮਾਝਾਗੁਰਦਾਸਪੁਰਆਜ਼ਾਦੀ ਦੀ 75 ਵੀਂ ਵਰਗੰਢ ਨੂੰ ਸਮਰਪਿਤ ਜ੍ਹਿਲ੍ਹਾ ਪੱਧਰੀ ਵਿੱਦਿਅਕ ਮੁਕਾਬਲੇ ਆਯੋਜਿਤ

ਆਜ਼ਾਦੀ ਦੀ 75 ਵੀਂ ਵਰਗੰਢ ਨੂੰ ਸਮਰਪਿਤ ਜ੍ਹਿਲ੍ਹਾ ਪੱਧਰੀ ਵਿੱਦਿਅਕ ਮੁਕਾਬਲੇ ਆਯੋਜਿਤ

ਕਾਦੀਆਂ  11  ਅਗਸਤ  (ਮੁਨੀਰਾ ਸਲਾਮ ਤਾਰੀ)ਅੱਜ ਆਜ਼ਾਦੀ ਦੀ 75 ਵੀਂ ਵਰਗੰਢ ਨੂੰ ਸਮਰਪਿਤ ਜ੍ਹਿਲ੍ਹਾ ਪੱਧਰੀ ਵਿੱਦਿਅਕ ਮੁਕਾਬਲੇ ਸਥਾਨਕ ਆਰ.ਡੀ.ਖੋਸਲਾ ਡੀ.ਈ.ਵੀ. ਮਾਡਲ ਸੀਨੀ: ਸੈਕੰਃ ਸਕੂਲ ਵਿਖੇ ਕਰਵਾਏ ਗਏ , ਜਿਸ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਅਮਰਜੀਤ ਸਿੰਘ ਵੱਲੋਂ ਮੁੱਖ ਮਹਿਮਾਨ , ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਬੀਰ ਸਿੰਘ ਤੇ ਪ੍ਰਿੰਸੀਪਲ ਬਿੰਦੂ ਭੱਲਾ ਵੱਲੋਂ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਨੋਡਲ ਅਫ਼ਸਰ ਵਿੱਦਿਅਕ ਮੁਕਾਬਲੇ ਸੁਖਬੀਰ ਕੌਰ ਨੇ ਦੱਸਿਆ ਕਿ ਬਲਾਕ ਪੱਧਰ ਤੇ ਕਰਵਾਏ ਗਏ ਵਿੱਦਿਅਕ ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਵੱਲੋਂ ਅੱਜ ਕਰਵਾਏ ਗਏ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸ਼ਿਰਕਤ ਕੀਤੀ ਗਈ ਹੈ।ਇਸ ਮੌਕੇ ਬੋਲਦਿਆਂ ਡੀ.ਈ.ਓ. ਭਾਟੀਆ ਨੇ ਕਿਹਾ ਕਿ ਸਾਨੂੰ ਆਜ਼ਾਦੀ ਲਈ ਬਹੁਤ ਸੰਘਰਸ਼ ਕਰਨਾ ਪਿਆ ਹੈ। ਉਨ੍ਹਾਂ ਦੇਸ਼ ਲਈ ਕੁਰਬਾਨ ਹੋਏ ਸ਼ਹੀਦਾਂ ਨੂੰ ਨਮਨ ਕੀਤਾ। ਉਨ੍ਹਾ ਕਿਹਾ ਕਿ 75 ਵੇਂ ਆਜ਼ਾਦੀ ਦਿਵਸ ਮੌਕੇ ਹਰ ਭਾਰਤੀ ਘਰ ਘਰ ਤਿਰੰਗਾ ਲਹਿਰਾਵੇਉਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਸ਼ੂਭਕਾਮਨਾਵਾ ਦਿੱਤੀਆਂ। ਇਸ ਦੌਰਾਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਬੀਰ ਸਿੰਘ ਵੱਲੋਂ ਵੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਗਾਈਡ ਅਧਿਆਪਕਾਂ ਹੌਸਲਾ ਅਫਜ਼ਾਈ ਕਰਕੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਜ਼ਿਲ੍ਹਾ ਸਹਾਇਕ ਨੋਡਲ ਅਫਸਰ ਜਸਪਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਕੁੱਲ ਗਿਆਰਾਂ ਤਰ੍ਹਾਂ ਦੇ ਮੁਕਾਬਲੇ ਸਨ ਜਿਸ ਵਿੱਚ ਸੁੰਦਰ ਲਿਖਾਈ , ਗੀਤ ਗਾਇਨ, ਕਵਿਤਾ, ਭਾਸ਼ਣ, ਪੋਸਟਰ ਮੇਕਿੰਗ, ਸਲੋਗਨ ਲਿਖਣਾ, ਪੇਂਟਿੰਗ ,ਕੋਲਾਜ ਮੇਕਿੰਗ , ਲੇਖ ਰਚਨਾ ,ਕੋਰੀਓਗ੍ਰਾਫੀ ਅਤੇ ਸਕਿੱਟ ਆਦਿ ਸ਼ਾਮਿਲ ਸਨ ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇਨ੍ਹਾਂ ਮੁਕਾਬਲਿਆਂ ਵਿਚ ਸ਼ਾਮਿਲ ਹੋਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ , ਨਵਦੀਪ ਸਿੰਘ , ਹਰਪ੍ਰੀਤ ਮਾਨ , ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਲਖਵਿੰਦਰ ਸਿੰਘ ਸ਼ੇਖੋ , ਗੁਰਇੱਕਬਾਲ ਸਿੰਘ , ਜਸਵਿੰਦਰ ਸਿੰਘ , ਬਲਵਿੰਦਰ ਸਿੰਘ ,ਕੁਲਬੀਰ ਕੌਰ ,ਪੋਹਲਾ ਸਿੰਘ ,ਪਰਲੋਕ ਸਿੰਘ , ਤਰਸੇਮ ਸਿੰਘ ,ਸੁਦੇਸ਼ ਖੰਨਾ ,ਭਾਰਤ ਰਤਨ ਅਤੇ ਰਕੇਸ਼ ਕੁਮਾਰ , ਬੀ.ਐਮ.ਟੀ. ਮਨਜੀਤ ਸਿੰਘ , ਬੀ.ਐਮ.ਟੀ. ਰਣਜੀਤ ਸਿੰਘ ਕਾਹਲੋਂ, ਬੀ.ਐਮ.ਟੀ. ਜਗਦੀਸ਼ ਸ਼ਰਾਬ ਬੈਂਸ , ਸੈਂਟਰ ਮੁੱਖ ਅਧਿਆਪਕ ਨਛੱਤਰ ਕੌਰ ,ਕੁਸਮਕਲੀ ,ਅਧਿਆਪਕਾ ਪੂਨਮਜੋਤ ਕੌਰ , ਰਣਜੀਤ ਕੌਰ , ਰਜਿੰਦਰਪਾਲ ਕੌਰ , ਗਗਨਦੀਪ ਕੌਰ , ਗੁਰਪਿੰਦਰ ਕੌਰ ,ਦਲਜੀਤ ਸਿੰਘ ਧੰਦਲ , ਮਨਦੀਪ ਸਿੰਘ , ਮਲਕੀਤ ਸਿੰਘ ਕਾਹਨੂੰਵਾਨ ,ਗੁਰਮੇਜ ਸਿੰਘ ,ਸੁਖਦੀਪ ਸਿੰਘ ,ਮਨਦੀਪ ਸਿੰਘ , ਪਵਨ ਕੁਮਾਰ ,ਮੰਗਲਦੀਪ ,ਰੰਜੂ ਕੁਮਾਰ, ਹਰਚਰਨ ਸਿੰਘ ਆਦਿ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments