spot_img
Homeਮਾਝਾਗੁਰਦਾਸਪੁਰਸਿੱਖ ਨੈਸ਼ਨਲ ਕਾਲਜੀਏਟ ਸਕੂਲ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ

ਸਿੱਖ ਨੈਸ਼ਨਲ ਕਾਲਜੀਏਟ ਸਕੂਲ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ

ਕਾਦੀਆਂ 8 ਅਗਸਤ (ਮੁਨੀਰਾ ਸਲਾਮ ਤਾਰੀ)
ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਸਕੂਲ ਦੇ ਆਨਰੇਰੀ ਪ੍ਰਬੰਧਕ ਸਟੇਟ ਤੇ ਨੈਸ਼ਨਲ ਐਵਾਰਡੀ ਪ੍ਰਿੰਸੀਪਲ ਅੰਗਰੇਜ਼ ਸਿੰਘ ਬੋਪਾਰਾਏ ਅਤੇ ਸਕੂਲ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਸਾਉਣ ਮਹੀਨੇ ਦਾ ਤਿਉਹਾਰ ਮੇਲਾ ਤੀਆਂ ਦਾ ਧੂਮਧਾਮ ਨਾਲ ਆਯੋਜਿਤ ਕੀਤਾ ਗਿਆ । ਇਸ ਮੌਕੇ ਵਿਦਿਆਰਥਣਾਂ ਵੱਲੋਂ ਸੱਭਿਆਚਾਰਕ ਰੰਗਾਰੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ । ਉੱਥੇ ਸਕੂਲ ਦੇ ਵਿਹੜੇ ਚ ਪੀਂਘਾਂ ਝੂਟ ਕੇ ਇਸ ਤਿਉਹਾਰ ਦਾ ਆਨੰਦ ਮਾਣਿਆ ।ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸਕੂਲ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ ਬਲਚਰਨਜੀਤ ਸਿੰਘ ਭਾਟੀਆ ਮੈਂਬਰ ਇੰਜਨੀਅਰ ਨਰਿੰਦਰਪਾਲ ਸਿੰਘ ਸੰਧੂ ਸਮੇਤ ਮੁੱਖ ਸ਼ਖ਼ਸੀਅਤਾਂ ਵਿਦਿਆਰਥਣਾਂ ਨੂੰ ਅਸ਼ੀਰਵਾਦ ਦੇਣ ਲਈ ਪੁੱਜੀਆਂ । ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪ੍ਰੋ ਮਨਪ੍ਰੀਤ ਕੌਰ ਭਾਟੀਆ ਤੇ ਪ੍ਰੋ ਸੁਖਪਾਲ ਕੌਰ ਨੇ ਸ਼ਿਰਕਤ ਕੀਤੀ ।ਸਕੱਤਰ ਡਾ ਬਲਚਰਨਜੀਤ ਸਿੰਘ ਭਾਟੀਆ ਨੇ ਬੱਚੀਆਂ ਨੂੰ ਆਪਣੇ ਵਿਰਸੇ ਤੇ ਸੱਭਿਆਚਾਰ ਨਾਲ ਜੁੜ ਕੇ ਉਚੇਰੀ ਵਿੱਦਿਆ ਵਾਸਤੇ ਪ੍ਰੇਰਿਤ ਕੀਤਾ । ਤੀਆਂ ਵੱਲੋਂ ਹਰ ਖੇਤਰ ਵਿੱਚ ਮਿਹਨਤ ਨਾਲ ਕੀਤੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ । ਆਨਰੇਰੀ ਪ੍ਰਬੰਧਕ ਪ੍ਰਿੰਸੀਪਲ ਸਰਦਾਰ ਅੰਗਰੇਜ਼ ਸਿੰਘ ਬੋਪਾਰਾਏ ਨੇ ਪੰਜਾਬ ਦੇ ਅਮੀਰ ਸੱਭਿਆਚਾਰ ਤੇ ਵਿਰਾਸਤ ਨੂੰ ਸੰਭਾਲਦੇ ਹੋਏ ਕਿਹਾ ਕਿ ਤੀਆਂ ਹੁਣ ਕੇਵਲ ਸਕੂਲਾਂ ਕਾਲਜਾਂ ਦੀਆਂ ਸਟੇਜਾਂ ਤਕ ਸੀਮਤ ਹੋ ਗਈਆਂ ਹਨ । ਵਿਰਾਸਤੀ ਤਿਉਹਾਰਾਂ ਨੂੰ ਪਿੰਡ ਪੱਧਰ ਤੇ ਮੁੜ ਸੁਰਜੀਤ ਕਰਕੇ ਨਵੀਂ ਪੀੜ੍ਹੀ ਨੂੰ ਆਪਣੀ ਮਿੱਟੀ ਨਾਲ ਜੁੜਨ ਦੀ ਅਪੀਲ ਕੀਤੀ । ਸਕੂਲ ਪ੍ਰਿੰਸੀਪਲ ਡਾ ਹੁੰਦਲ ਨੇ ਇਸ ਮੌਕੇ ਤਿਉਹਾਰ ਦੇ ਪਿਛਕੋੜ ਉੱਪਰ ਚਾਨਣਾ ਪਾਇਆ । ਸਕੂਲ ਦੀਆਂ ਵਿਦਿਆਰਥਣਾਂ ਮਨਪ੍ਰੀਤ ਕੌਰ ,ਜਸ਼ਨਪ੍ਰੀਤ ਕੌਰ , ਰਵਨੀਤ ਕੌਰ ,ਸ਼ਿਵਾਲੀ , ਮੁਸਕਾਨ , ਸਰਤਾਜ ,ਪ੍ਰੀਤ ਕੌਰ , ਸੁਹਾਗ ਲੋਕ ਗੀਤ ਦੇ ਤ੍ਰਿਭਵਨ ਦੇ ਗੀਤ ਕਵਿਤਾਵਾਂ ਤੇ ਭਾਸ਼ਣ ਆਦਿ ਪੇਸ਼ ਕਰਕੇ ਤੀਆਂ ਦੇ ਤਿਉਹਾਰ ਦਾ ਸੱਭਿਆਚਾਰਕ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ। ਗਿੱਧਾ ਵੀ ਪੇਸ਼ ਕੀਤਾ ਗਿਆ । ਮੈਡਮ ਸਿਮਰਨਜੀਤ ਕੌਰ ਵੱਲੋਂ ਵਿਦਿਆਰਥਣਾਂ ਨਾਲ ਸਮਾਗਮ ਚ ਪੇਸ਼ਕਾਰੀ ਕੀਤੀ । ਮੰਚ ਦਾ ਸੰਚਾਲਨ ਅਧਿਆਪਕਾ ਅਮਨਦੀਪ ਕੌਰ ਤੇ ਵਿਦਿਆਰਥਣ ਮੁਸਕਾਨ ਤੇ ਅਸ਼ਮੀਤ ਕੌਰ ਵੱਲੋਂ ਕੀਤਾ ਗਿਆ ।ਸਕੱਤਰ ਡਾ ਬਲਚਰਨਜੀਤ ਸਿੰਘ ਭਾਟੀਆ, ਆਨਰੇਰੀ ਪ੍ਰਬੰਧਕ ਪ੍ਰਿੰਸੀਪਲ ਅੰਗਰੇਜ਼ ਸਿੰਘ ਬੋਪਾਰਾਏ ਮੈਂਬਰ, ਇੰਜਨੀਅਰ ਨਰਿੰਦਰਪਾਲ ਸਿੰਘ ਸੰਧੂ ,ਹਰਜਿੰਦਰਜੀਤ ਸਿੰਘ ਬਾਜਵਾ ਤੋਂ ਇਲਾਵਾ ਪ੍ਰੋ ਸੁਖਪਾਲ ਕੌਰ ,ਪ੍ਰੋ ਮਨਪ੍ਰੀਤ ਕੌਰ ਭਾਟੀਆ ਦੇ ਨਾਲ ਸਕੂਲ ਸਟਾਫ ਤੇ ਲੈਕਚਰਾਰ ਰਵਿੰਦਰ ਸਿੰਘ ,ਅਮਨਦੀਪ ਕੌਰ ਦਲਜੀਤ ਕੌਰ, ਨੀਰੂ ਬਾਲਾ , ਰਮਨਜੀਤ ਕੌਰ ,ਬਲਬੀਰ ਕੌਰ , ਸਿਮਰਨਜੀਤ ਕੌਰ ,ਸਈਅਦ ਅਬਦੁਲ ਵਾਸੇ ,ਮਿਤਾਲੀ ਸਮੇਤ ਵਿਦਿਆਰਥਣਾਂ ਦੇ ਮਾਤਾ ਪਿਤਾ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments