spot_img
Homeਮਾਝਾਗੁਰਦਾਸਪੁਰਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਜਾਲਾ ਅਤੇ ਮਿਡਲ ਸਕੂਲ ਨੱਤ ਮੋਕਲ ਵਿਖੇ ਲਗਾਇਆ...

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਜਾਲਾ ਅਤੇ ਮਿਡਲ ਸਕੂਲ ਨੱਤ ਮੋਕਲ ਵਿਖੇ ਲਗਾਇਆ ਗਿਆ ਗਣਿਤ ਮੇਲਾ

। ਕਾਦੀਆਂ 29 ਜੁਲਾਈ (ਸਲਾਮ ਤਾਰੀ)

ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ ਮੁਤਾਬਕ ਅੱਜ ਪੂਰੇ ਜ਼ਿਲ੍ਹੇ ਵਿੱਚ ਗਣਿਤ ਮੇਲੇ ਦਾ ਆਯੋਜਨ ਕੀਤਾ ਗਿਆ । ਜਿਸ ਦੇ ਅਧੀਨ ਜ਼ਿਲ੍ਹਾ ਗੁਰਦਾਸਪੁਰ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਹਰਪਾਲ ਸਿੰਘ ਸੰਧਾਵਾਲੀਆ ਦੀ ਅਗਵਾਈ ਹੇਠ ਬਲਾਕ ਕਾਦੀਆਂ ਇੱਕ ਦੇ ਬੀ ਐਮ ਬਲਜੀਤ ਸਿੰਘ ਦੀ ਦੇਖ ਰੇਖ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਜਾਲਾ ਵਿਖੇ ਗਣਿਤ ਅਧਿਆਪਕ ਯੂਨੀਸ ਮਹਾਜਨ ਅਤੇ ਮਨੀਸ਼ਾ ਵੱਲੋਂ ਵਿਦਿਆਰਥੀਆਂ ਨੂੰ ਵਧੀਆ ਢੰਗ ਨਾਲ ਤਿਆਰ ਕਰ ਕੇ ਗਣਿਤ ਮਾਡਲ ਪੇਸ਼ ਕੀਤੇ ਗਏ । ਜਿਸ ਦੀ ਬਲਾਕ ਮੈਂਟਰ ਬਲਜੀਤ ਸਿੰਘ ਅਤੇ ਵਿਗਿਆਨ ਵਿਸ਼ੇ ਦੇ ਬਲਾਕ ਮੈਂਟਰ ਸਤਿੰਦਰਪਾਲ ਸਿੰਘ ਵਲੋਂ ਵਿਜ਼ਿਟ ਕਰ ਕੇ ਵਿਦਿਆਰਥੀਆਂ ਤੋਂ ਗਣਿਤ ਵਿਸ਼ੇ ਤੋਂ ਸਬੰਧਤ ਸੁਆਲ ਪੁੱਛੇ ਗਏ ,ਜਿਸ ਦਾ ਵਿਦਿਆਰਥੀਆਂ ਨੇ ਸੰਤੁਸ਼ਟੀਜਨਕ ਉਤਰ ਦਿੱਤਾ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਬਲਾਕ ਮੈਂਟਰ ਬਲਜੀਤ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੇ ਵੱਲੋਂ 29 ਅਤੇ 30 ਜੁਲਾਈ ਨੂੰ ਪੂਰੇ ਰਾਜ ਵਿੱਚ ਗਣਿਤ ਦੇ ਬਿਲਾਂ ਦਾ ਆਯੋਜਨ ਸਕੂਲ ਵਿੱਚ ਕਰਵਾਇਆ ਜਾ ਰਿਹਾ ਹੈ । ਇਸੇ ਲੜੀ ਦੇ ਅਧੀਨ ਉਨ੍ਹਾਂ ਦੇ ਬਲਾਕ ਦੇ ਸਾਰੇ ਸਕੂਲਾਂ ਵਿੱਚ ਗਣਿਤ ਮੇਲੇ ਦਾ ਆਯੋਜਨ ਕਰਵਾਇਆ ਗਿਆ । ਹੈ ਇਸ ਮੌਕੇ ਤੇ ਉਨ੍ਹਾਂ ਨੇ ਦੱਸਿਆ ਕਿ ਗਣਿਤ ਮੇਲੇ ਦੇ ਆਯੋਜਨ ਨਾਲ ਵਿਦਿਆਰਥੀਆਂ ਚ ਪ੍ਰੈਕਟੀਕਲ ਗਿਆਨ ਵਧਦਾ ਹੈ । ਜਿਸ ਨਾਲ ਉਨ੍ਹਾਂ ਦੀ ਵਿਸ਼ੇ ਦੇ ਪ੍ਰਤੀ ਰੁਚੀ ਦਾ ਵੀ ਵਿਕਾਸ ਹੁੰਦਾ ਹੈ । ਇਸੇ ਤਰ੍ਹਾਂ ਸਰਕਾਰੀ ਮਿਡਲ ਸਕੂਲ ਨੱਤ ਮੋਕਲ ਵਿਚ ਵੀ ਬਲਾਕ ਮੈਂਟਰ ਬਲਜੀਤ ਸਿੰਘ ਵੱਲੋਂ ਦੌਰਾ ਕਰਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕੀਤਾ ਗਿਆ । ਇਸ ਮੌਕੇ ਤੇ ਬਲਾਕ ਮੈਂਟਰ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਸਰਕਾਰੀ ਮਿਡਲ ਸਕੂਲ ਡੱਲਾ, ਸੋਹੀਆ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਜਾਲਾ, ਸਰਕਾਰੀ ਮਿਡਲ ਸਕੂਲ ਭੱਟੀਵਾਲ ਮਿਡਲ ਸਕੂਲ ਸੱਖੋਵਾਲ , ਮਿਡਲ ਸਕੂਲ ਨੱਤ ਮੌਕਲ , ਮਿਡਲ ਸਕੂਲ ਢਪਈ ਦਾ ਦੌਰਾ ਕਰਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਗਤੀਵਿਧੀਆਂ ਦੇ ਦੁਆਰਾ ਪੜ੍ਹਾਉਣ ਅਤੇ ਪੜ੍ਹਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਤੇ ਪ੍ਰਿੰਸੀਪਲ ਸ਼ਸ਼ੀ ਕਿਰਨ ਵੱਲੋਂ ਗਣਿਤ ਵਿਸ਼ੇ ਦੇ ਬਣਾਏ ਮਾਡਲਾਂ ਨੂੰ ਸਕਾਰਾਤਮਕ ਸੋਚ ਦਾ ਪਰਿਣਾਮ ਦੱਸਿਆ । ਅਧਿਆਪਕ ਅਤੇ ਵਿਦਿਆਰਥੀਆਂ ਦੀ ਪ੍ਰਸੰਸਾ ਕੀਤੀ । ਇਸ ਮੌਕੇ ਤੇ ਉਨ੍ਹਾਂ ਦੇ ਨਾਲ ਬਲਾਕ ਮੈਂਟਰ ਸਤਿੰਦਰਪਾਲ ਸਿੰਘ , ਵਿਪਨ ਕੁਮਾਰ ਅਤੇ ਹੋਰ ਸਟਾਫ ਮੌਜੂਦ ਸੀ ।
ਫੋਟੋ :–ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਜਾਲਾ ਵਿਖੇ ਗਣਿਤ ਮੇਲੇ ਦੇ ਦੌਰਾਨ ਵਿਦਿਆਰਥੀ ਆਪਣੀ ਕਲਾ ਕ੍ਰਿਤੀਆਂ ਨੂੰ ਵਿਖਾਉਂਦੇ ਹੋਏ , ਉਨ੍ਹਾਂ ਦੇ ਨਾਲ ਬਲਾਕ ਮੈਂਟਰ ਬਲਜੀਤ ਸਿੰਘ ਅਤੇ ਸਤਿੰਦਰ ਸਿੰਘ ਸਰਕਾਰੀ ਮਿਡਲ ਸਕੂਲ ਨੱਤ ਮੋਕਲ ਵਿੱਚ ਗਣਿਤ ਮੇਲੇ ਦੇ ਦੌਰਾਨ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments