spot_img
Homeਮਾਝਾਗੁਰਦਾਸਪੁਰਤੀਬਰ ਦਸਤ ਰੋਕੂ ਪੰਦਰਵਾੜਾ ਅਤੇ ਆਬਾਦੀ ਸਥਿਰਤਾ ਪੰਦਰਵਾੜਾ ਹੇਠ ਜਾਗਰੂਕਤਾ ਮੀਟਿੰਗ ਦਾ...

ਤੀਬਰ ਦਸਤ ਰੋਕੂ ਪੰਦਰਵਾੜਾ ਅਤੇ ਆਬਾਦੀ ਸਥਿਰਤਾ ਪੰਦਰਵਾੜਾ ਹੇਠ ਜਾਗਰੂਕਤਾ ਮੀਟਿੰਗ ਦਾ ਆਯੋਜਨ

ਹਰਚੋਵਾਲ 14 ਜੁਲਾਈ,( ਸੁਰਿੰਦਰ ਕੌਰ )- ਸਿਵਲ ਸਰਜਨ ਗੁਰਦਾਸਪੁਰ ਡਾਕਟਰ ਵਿਜੇ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਬਲਾਕ ਭਾਮ ਦੇ ਸਮੂਹ ਹੈਲਥ ਅਤੇ ਵੇਲਨੇਸ ਸੈਂਟਰਾਂ ਵਿਖੇ ਚੱਲ ਰਹੇ ਤੀਬਰ ਦਸਤ ਰੋਕੂ ਪੰਦਰਵਾੜਾ ਅਤੇ ਆਬਾਦੀ ਸਥਿਰਤਾ ਪੰਦਰਵਾੜਾ ਸਬੰਧੀ ਜਾਗਰੂਕਤਾ ਗਤੀਵਿਧੀਆਂ ਚਲ ਰਹੀਆਂ ਹਨ । ਜਿਸ ਬਾਰੇ ਸਟਾਫ ਨਾਲ ਵਿਚਾਰ ਚਰਚਾ ਲਈ ਮੀਟਿੰਗ ਦਾ ਆਯੋਜਨ ਕੀਤਾ ਗਿਆ। ਐਸ ਐਮ ਓ ਡਾਕਟਰ ਜਤਿੰਦਰ ਸਿੰਘ ਗਿੱਲ ਨੇ ਦਸਤ ਹੋਣ ਦੇ ਕਾਰਣ, ਲੱਛਣ ਅਤੇ ਬਚਾਅ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਬਰਸਾਤੀ ਮੌਸਮ ਵਿਚ 5ਸਾਲ ਦੇ ਬੱਚਿਆਂ ਵਿਚ ਡਾਇਰੀਆ ਹੋਣ ਦਾ ਖਤਰਾ ਹੁੰਦਾ ਹੈ ਇਸ ਕਰਕੇ ਓ ਆਰ ਐੱਸ ਅਤੇ ਜ਼ਿੰਕ ਦੀ ਗੋਲੀ ਹਮੇਸ਼ਾ ਘਰ ਹੋਵੇ। ਜੇਕਰ ਕਿਸੇ ਬੱਚੇ ਨੂੰ ਡਾਇਰੀਆ ਹੋਵੇ ਤਾਂ ਓ ਆਰ ਐੱਸ ਦੇ ਨਾਲ ਨਾਲ ਲਗਾਤਾਰ 14 ਦਿਨ ਤਕ ਬੱਚੇ ਨੂੰ ਜ਼ਿੰਕ ਦੀ ਗੋਲੀ ਦਿੱਤੀ ਜਾਵੇ । ਸਮੂਹ ਆਸ਼ਾ ਵਲੋਂ ਘਰ ਘਰ ਜਾਕੇ ਓ ਆਰ ਐੱਸ ਦੇ ਪੈਕਟ ਵੰਡੇ ਜਾ ਰਹੇ ਹਨ। ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਆਬਾਦੀ ਸਥਿਰਤਾ ਪੰਦਰਵਾੜਾ ਅਧੀਨ ਭਾਮ ਵਿਖੇ ਮਿਤੀ 14 ਜੁਲਾਈ ਨੂੰ ਪਰਿਵਾਰ ਨਿਯੋਜਨ ਕੈੰਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਬਟਾਲਾ ਤੋਂ ਡਾਕਟਰ ਲਵਕੇਸ਼ ਨਈਅਰ ਦੁਆਰਾ 15 ਟਬੈਕਟਮੀ ਕੈਸ ਕੀਤੇ ਗਏ। ਅਤੇ ਨਾਲ ਹੀ ਹੋਰ ਪਰਿਵਾਰ ਨਿਯੋਜਨ ਦੇ ਸਾਧਨਾਂ ਬਾਰੇ ਜਾਗਰੂਕ ਕੀਤਾ ਗਿਆ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਦੇ ਇਹ ਦੋਨੋ ਪੰਦਰਵਾੜੇ ਜਨਤਾ ਲਈ ਬਹੁਤ ਲਾਹੇਵੰਦ ਹੁੰਦੇ ਹਨ, ਇਸਦਾ ਲਾਭ ਉਠਾਉਣਾ ਚਾਹੀਦਾ ਹੈ। ਮੀਟਿੰਗ ਮੌਕੇ ਡੇਂਗੂ ਮਲੇਰੀਆ, ਟੀ ਬੀ ਕੰਟ੍ਰੋਲ ਪ੍ਰੋਗਰਾਮ , ਸਹੋਤੇ ਬੱਚਿਆਂ ਦਾ ਟੀਕਾਕਰਨ, ਜੱਚਾ ਬੱਚਾ ਸਾਂਭ ਸੰਭਾਲ ਆਦਿ ਮਹੱਤਵਪੂਰਨ ਵਿਸ਼ਿਆਂ ਤੇ ਵੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਤੇ ਐਸ ਐਮ ਓ ਡਾਕਟਰ ਜਤਿੰਦਰ ਸਿੰਘ ਗਿੱਲ, ਬੀ ਈ ਈ ਸੁਰਿੰਦਰ ਕੌਰ, ਹਰਭਜਨ ਕੌਰ ਐੱਲ ਐੱਚ ਵੀ, ਰਾਜਵਿੰਦਰ ਕੌਰ ਐੱਲ ਐੱਚ ਵੀ, ਬਰਿੰਦਰ ਕੌਰਐੱਲ ਐੱਚ ਵੀ, ਸਮੂਹ ਸੀ ਐੱਚ ਓ, ਸਮੂਹ ਏ ਐਨ ਐਮ ਮੌਜੂਦ ਰਹੀਆਂ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments