spot_img
Homeਮਾਝਾਗੁਰਦਾਸਪੁਰਦਸਤ ਰੋਕੂ ਪੰਦਰਵਾੜੇ ਤਹਿਤ ਓਆਰਐੱਸ ਅਤੇ ਜ਼ਿੰਕ ਕਾਰਨਰ ਬਣਾਏ ਗਏ

ਦਸਤ ਰੋਕੂ ਪੰਦਰਵਾੜੇ ਤਹਿਤ ਓਆਰਐੱਸ ਅਤੇ ਜ਼ਿੰਕ ਕਾਰਨਰ ਬਣਾਏ ਗਏ

ਕਾਦੀਆ ,7ਜੁਲਾਈ(ਸਲਾਮ ਤਾਰੀ )- ਓਆਰਐੱਸ ਅਤੇ ਜ਼ਿੰਕ ਦਿਓ, ਦਸਤ ਨੂੰ ਦੂਰ ਭਜਾਓ ਸਲੋਗਨ ਹੇਠ ਸਿਵਲ ਸਰਜਨ ਗੁਰਦਾਸਪੁਰ ਡਾ ਵਿਜੇ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਜਤਿੰਦਰ ਸਿੰਘ ਗਿੱਲ ਜੀ ਦੀ ਪ੍ਰਧਾਨਗੀ ਹੇਠ ਬਲਾਕ ਭਾਮ ਵਿਖੇ ਦਸਤ ਰੋਕੂ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ। ਡਾਕਟਰ ਸੰਦੀਪ ਅਤੇ ਡਾਕਟਰ ਸੁਮੀਤ ਸੈਣੀ ਨੇ ਦੱਸਿਆ ਕਿ ਮਿਤੀ 4 ਜੁਲਾਈ ਤੋਂ ਲੈ ਕੇ 19ਜੁਲਾਈ ਤੱਕ ਬਲਾਕ ਭਾਮ ਵਿਖੇ ਦਸਤ ਰੋਕੂ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਜਿਸ ਵਿਚ ਜ਼ੀਰੋ ਤੋਂ ਪੰਜ ਸਾਲ ਦੇ ਛੋਟੇ ਬੱਚਿਆਂ ਨੂੰ ਓਆਰਐਸ ਦੇ ਪੈਕੇਟ ਵੰਡੇ ਜਾਣਗੇ ਅਤੇ ਲੋਕਾਂ ਨੂੰ ਓਆਰਐਸ ਘੋਲ ਬਣਾਉਣ ਦੀ ਵਿਧੀ ਵੀ ਦੱਸੀ ਜਾਵੇਗੀ ।ਇਸ ਦੇ ਨਾਲ ਹੀ ਹਰ ਸਿਹਤ ਸੰਸਥਾ ਜਿਵੇਂ ਸਬ ਸੈਂਟਰ ਪੱਧਰ ਤੇ ਓਆਰਐੱਸ ਅਤੇ ਜ਼ਿੰਕ ਦੇ ਕਾਰਨਰ ਬਣਾਏ ਗਏ ਹਨ ਜਿਥੇ ਆਮ ਲੋਕਾਂ ਨੂੰ ਉਨ੍ਹਾਂ ਦੀ ਲੋੜ ਮੁਤਾਬਕ ਓਆਰਐੱਸ ਅਤੇ ਜ਼ਿੰਕ ਦੀ ਸਪਲਾਈ ਵੰਡੀ ਜਾਵੇਗੀ ।ਇਸ ਵੇਲੇ ਬਲਾਕ ਭਾਮ ਵਿਖੇ 31 ਓਆਰਐੱਸ ਅਤੇ ਜ਼ਿੰਕ ਕਾਰਨਰ ਬਣਾਏ ਗਏ ਹਨ। ਇਸ ਪੰਦਰਵਾੜੇ ਨੂੰ ਸ਼ੁਰੂ ਕਰਨ ਦਾ ਮੁੱਖ ਮੰਤਵ ਜ਼ੀਰੋ ਤੋਂ ਪੰਜ ਸਾਲ ਦੇ ਬੱਚਿਆਂ ਵਿੱਚ ਦਸਤ ਤੋਂ ਹੋਣ ਵਾਲੀ ਮੌਤ ਦਰ ਨੂੰ ਘਟਾਉਣਾ ਹੈ ਤੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨਾ ਹੈ। ਬੀ ਈ ਈ ਸੁਰਿੰਦਰ ਕੌਰ ਅਤੇ ਐਲਐਚਵੀ ਹਰਭਜਨ ਕੌਰ ਨੇ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਆਮ ਲੋਕਾਂ ਨੂੰ ਹੱਥ ਧੋਣ ਦੀ ਮਹੱਤਤਾ ਅਤੇ ਵਿਧੀ ਬਾਰੇ ਵੀ ਜਾਣੂ ਕਰਵਾਇਆ ਜਾਵੇਗਾ।ਜੇਕਰ ਕੋਈ ਬੱਚਾ ਦਸਤ ਤੋਂ ਪੀਡ਼ਤ ਹੈ ਤਾਂ ਉਸ ਨੂੰ ਹੱਥ ਚੰਗੀ ਤਰ੍ਹਾਂ ਧੋ ਕੇ ਓਆਰਐੱਸ ਦਾ ਘੋਲ ਪਿਲਾਉਂਦੇ ਰਹਿਣਾ ਚਾਹੀਦਾ ਹੈ। ਤੇ ਨਾਲ ਹੀ ਚੌਦਾਂ ਦਿਨਾਂ ਤਕ ਲਗਾਤਾਰ ਜ਼ਿੰਕ ਦਿੱਤੀ ਜਾਣੀ ਚਾਹੀਦੀ ਹੈ। ਇਸ ਨਾਲ ਅਗਲੇ ਛੇ ਮਹੀਨਿਆਂ ਤੱਕ ਬੱਚਾ ਦਸਤ ਤੋਂ ਪੀੜਿਤ ਨਹੀਂ ਹੋਵੇਗਾ। ਇਸ ਦੌਰਾਨ ਲਗਾਤਾਰ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਂਦੇ ਰਹਿਣਾ ਚਾਹੀਦਾ ਹੈ। ਜੇਕਰ ਬੱਚਾ ਨਿਢਾਲ ਹੈ ਕੁਝ ਖਾ ਪੀ ਨਹੀਂ ਰਿਹਾ ਤਾਂ ਤੁਰੰਤ ਹੀ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਬਲਾਕ ਭਾਮ ਵਿਖੇ 0 ਤੋਂ 5 ਸਾਲ ਦੇ 18913 ਬੱਚਿਆਂ ਨੂੰ ਆਸ਼ਾ ਵਰਕਰ ਦੁਆਰਾ ਘਰ ਘਰ ਜਾਕੇ ਓ ਆਰ ਐਸ ਦੇ ਪੈਕੇਟ ਵੰਡ ਰਹੀਆਂ ਹਨ। ਇਸ ਮੌਕੇ ਤੇ ਡਾਕਟਰ ਸੰਦੀਪ ਕੁਮਾਰ ,ਡਾਕਟਰ ਸੁਮੀਤ ਸੈਣੀ,ਬੀ ਈ ਈ ਸੁਰਿੰਦਰ ਕੌਰ,ਐੱਲ ਐਚ ਵੀ ਹਰਭਜਨ ਕੌਰ, ਰੀਨਾ ਏ ਐਨ ਐਮ,ਬਰਿੰਦਰ ਕੌਰ,ਬਲਬੀਰ ਕੌਰ, ਰਾਜਵਿੰਦਰ ਕੌਰ, ਸਰਬਜੀਤ ਕੌਰ ਤੇ ਸਮੂਹ ਸਟਾਫ ਮੌਜੂਦ ਰਿਹਾ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments