spot_img
Homeਮਾਝਾਗੁਰਦਾਸਪੁਰਵਿਸ਼ਵ ਜੁਨੋਸਿਸ ਦਿਵਸ ਮੌਕੇ ਜਨੁਟਿਕ ਬਿਮਾਰੀਆਂ ਸਬੰਧੀ ਕੀਤਾ ਜਾਗਰੂਕ ਦੁਨੀਆਭਰ ਵਿਚ 150...

ਵਿਸ਼ਵ ਜੁਨੋਸਿਸ ਦਿਵਸ ਮੌਕੇ ਜਨੁਟਿਕ ਬਿਮਾਰੀਆਂ ਸਬੰਧੀ ਕੀਤਾ ਜਾਗਰੂਕ ਦੁਨੀਆਭਰ ਵਿਚ 150 ਤੋਂ ਵੱਧ ਜਨੁਟਿਕ ਜਾਨਲੇਵਾ ਬਿਮਾਰੀਆਂ ਹਨ- ਬੀ ਈ ਈ ਸੁਰਿੰਦਰ ਕੌਰ

 

6ਜੁਲਾਈ, ਹਰਚੋਵਾਲ(ਸੁਰਿੰਦਰ ਕੌਰ ) ਸਿਵਲ ਸਰਜਨ ਗੁਰਦਾਸਪੁਰ ਡਾਕਟਰ ਵਿਜੇ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਗੁਰਦਿਆਲ ਸਿੰਘ ਦੀ ਅਗਵਾਈ ਹੇਠ ਸੀ ਐਚ ਸੀ ਭਾਮ ਵਿਖੇ ਵਿਸ਼ਵ ਜੋਨੋਸਿਸ ਦਿਵਸ ਮਨਾਇਆ ਗਿਆ। ਜਿਸ ਵਿਚ ਆਮ ਜਨਤਾ ਨੂੰ ਜਨੁਟਿਕ ਬਿਮਾਰੀਆਂ ਦੀ ਰੋਕਥਾਮ ਸਬੰਧੀ ਜਾਗਰੂਕ ਕੀਤਾ ਗਿਆ। ਐਸ ਐਮ ਓ ਡਾਕਟਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਜੋਨੋਸਿਸ ਇਕ ਸੰਕ੍ਰਮੀਤ ਬਿਮਾਰੀ ਹੈ ਜਿਹੜੀ ਕੇ ਜਾਨਵਰਾਂ ਰਾਂਹੀ ਮਨੁੱਖੀ ਪ੍ਰਜਾਤੀ ਵਿਚ ਫੈਲਦੀ ਹੈ। ਜਿਵੇਂ ਰੇਬੀਜ , ਬਰਡ ਫਲੂ, ਇਬੋਲਾ, ਬਰੁਸਲੋਸਿਸ, ਟਾਇਫਸ, ਲੇਪਟੋਸਪਾਰੋਸਿਸ। ਕੋਵਿਡ 19 ਵਰਗੀ ਜਾਨਲੇਵਾ ਘਾਤਕ ਬਿਮਾਰੀ ਜਨੁਟਿਕ ਬਿਮਾਰੀ ਦਾ ਇਕ ਰੂਪ ਹੈ ਇਸ ਵੇਲੇ 150 ਤੋਂ ਵੀ ਵੱਧ ਬਿਮਾਰੀਆਂ ਇਸ ਵਰਗ ਵਿਚ ਆਉਂਦੀਆਂ ਹਨ। ਬੀ ਈ ਈ ਸੁਰਿੰਦਰ ਕੌਰ ਅਤੇ ਹੈਲਥ ਇੰਸਪੈਕਟਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਇਹ ਬਿਮਾਰੀ ਜਾਂ ਤਾਂ ਸਿੱਧੇ ਤੌਰ ਤੇ,ਜਾਂ ਭੋਜਨ, ਜਾਂ ਪਾਣੀ, ਜਾਂ ਸਿੱਧੇ ਵਾਤਾਵਰਨ ਰਾਹੀਂ ਮਨੁੱਖਾਂ ਵਿਚ ਫੈਲਦਾ ਹੈ। ਲੋੜ ਹੁੰਦੀ ਹੈ ਜਦੋਂ ਵੀ ਜਾਨਵਰ ਦੇ ਸੰਪਰਕ ਵਿਚ ਆਉਣ ਆਪਣੇ ਹੱਥ ਜ਼ਰੂਰ ਸਾਫ ਕਰਨ। ਜਨੁਟਿਕ ਬਿਮਾਰੀ ਦੇ ਖਿਲਾਫ ਪਹਿਲਾ ਟੀਕੇ ਦੀ ਕਾਢ 6 ਜੁਲਾਈ 1885 ਨੂੰ ਲੂਈਸ ਪਾਸਚਰ ਦੁਆਰਾ ਕੀਤੀ ਗਈ।
ਵਿਸ਼ਵ ਜੋਨੋਸਿਸ ਦਿਵਸ ਜਨੁਟਿਕ ਰੋਗਾਂ ਦੇ ਜੋਖਿਮ ਅਤੇ ਉਸਦੀ ਰੋਕਥਾਮ ਦੇ ਬਾਰੇ ਵਿਚ ਜਾਗਰੂਕਤਾ ਵਧਾਉਣ ਲਈ ਮਨਾਇਆ ਜਾਂਦਾ ਹੈ। ਇਸ ਮੌਕੇ ਤੇ ਐਸ ਐਮ ਓ ਡਾਕਟਰ ਗੁਰਦਿਆਲ ਸਿੰਘ, ਡਾਕਟਰ ਰਮਨੀਤ ਕੌਰ,ਬੀ ਈ ਈ ਸੁਰਿੰਦਰ ਕੌਰ, ਹੈਲਥ ਇੰਸਪੈਕਟਰ ਹਰਪਿੰਦਰ ਸਿੰਘ, ਹੈਲਥ ਇੰਸਪੈਕਟਰ ਮਨਿੰਦਰ ਸਿੰਘ, ਸਰਬਜੀਤ ਸਿੰਘ ਹੈਲਥ ਵਰਕਰ, ਜਤਿੰਦਰ ਸਿੰਘ ਐਸ ਟੀ ਐਸ ਆਦਿ ਹਾਜਿਰ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments