spot_img
Homeਮਾਝਾਗੁਰਦਾਸਪੁਰਵਿਰੋਧੀ ਧਿਰ ਦੇ ਆਗੂ ਸਰਦਾਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਾਬਕਾ ਮੁਖੀ ਤੇ...

ਵਿਰੋਧੀ ਧਿਰ ਦੇ ਆਗੂ ਸਰਦਾਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਾਬਕਾ ਮੁਖੀ ਤੇ ਡੀਨ ਡਾ ਰਣਜੀਤ ਸਿੰਘ ਬਾਜਵਾ ਦੀ ਪੁਸਤਕ ਲੋਕ ਅਰਪਣ।

ਕਾਦੀਆਂ 4 ਜੁਲਾਈ (ਸਲਾਮ ਤਾਰੀ)
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਸਕੂਲ ਦੇ ਸਾਬਕਾ ਮੁਖੀ ਤੇ ਡੀਨ ਭਾਸ਼ਾਵਾਂ ਡਾ ਰਣਜੀਤ ਸਿੰਘ ਬਾਜਵਾ ਵੱਲੋਂ ਲਿਖੀ ਪੁਸਤਕ ਸਿੰਮਿਓ ਟਿਕਸ ਆਫ ਫਿਲਮਜ਼ ਐਂਡ ਫੈਟੀ ਸੀਜ਼ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਕਾਦੀਆਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਲੋਕ ਅਰਪਣ ਕੀਤੀ ਗਈ । ਇਸ ਮੌਕੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਾਬਕਾ ਡੀਨ ਡਾ ਰਣਜੀਤ ਸਿੰਘ ਬਾਜਵਾ ਨੂੰ ਮੁਬਾਰਕਬਾਦ ਭੇਂਟ ਕਰਦਿਆਂ ਪੁਸਤਕ ਨੂੰ ਅਕਾਦਮਿਕ ਖੇਤਰ ਦੀ ਇਕ ਅਹਿਮ ਪ੍ਰਾਪਤੀ ਦੱਸਿਆ । ਇੱਥੇ ਜ਼ਿਕਰਯੋਗ ਹੈ ਕਿ ਡਾ ਰਣਜੀਤ ਸਿੰਘ ਬਾਜਵਾ ਕਾਦੀਆਂ ਸ਼ਹਿਰ ਦੇ ਜੰਮਪਲ ਹਨ । ਤੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਪੁਰਾਣੇ ਵਿਦਿਆਰਥੀ ਹਨ ।ਉਨ੍ਹਾਂ ਨੇ ਆਪਣੇ ਛੱਬੀ ਸਾਲ ਦੋ ਵੱਧ ਦੇ ਅਧਿਆਪਨ ਕਾਰਜ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਤੇ ਡੀਨ ਭਾਸ਼ਾਵਾਂ ਵੱਲੋਂ ਕਾਰਜ ਕੀਤਾ ਹੈ। ਇਸ ਤੋਂ ਇਲਾਵਾ ਆਪ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੇ ਉਪ ਚੇਅਰਮੈਨ ਦੇ ਅਹੁਦੇ ਤੇ ਬਿਰਾਜਮਾਨ ਰਹੇ ।ਅਧਿਐਨ ਅਧਿਆਪਨ ਦੇ ਨਾਲ ਨਾਲ ਆਪ ਇੱਕ ਕੁਸ਼ਲ ਪ੍ਰਬੰਧਕ ਵਜੋਂ ਨਾਮਵਰ ਸ਼ਖਸੀਅਤ ਹਨ । ਅਕਾਦਮਿਕ ਖੇਤਰ ਵਿੱਚ ਡਾ ਰਣਜੀਤ ਸਿੰਘ ਬਾਜਵਾ ਵੱਲੋਂ ਲੋਕ ਧਾਰਾਂ ਵਿਗਿਆਨ ਤੇ ਸੱਭਿਆਚਾਰ ਮਾਨਵ ਵਿਗਿਆਨ ਭਾਸ਼ਾ ਵਿਗਿਆਨ ਚਿੰਨ੍ਹ ਵਿਗਿਆਨ ਸਮੇਤ ਦੇਸ਼ ਦੀਆਂ ਵੱਖ ਵੱਖ ਭਾਸ਼ਾਵਾਂ ਨਾਲ ਜੁੜ ਕੇ ਖੋਜ ਕਾਰਜ ਕੀਤਾ ਹੈ । ਦੇਸ਼ ਦੀਆਂ ਕਈ ਯੂਨੀਵਰਸਿਟੀਆਂ ਅੰਦਰ ਖੋਜ ਪੱਤਰ ਪੇਸ਼ ਕਰਨ ਤੋਂ ਇਲਾਵਾ ਕੌਮਾਂਤਰੀ ਪੱਧਰ ਦੀਆਂ ਕਾਨਫ਼ਰੰਸਾਂ ਵਿੱਚ ਅਨੇਕਾਂ ਖੋਜ ਪੱਤਰ ਪੇਸ਼ ਕਰ ਚੁੱਕੇ ਹਨ । ਆਪ ਦੇ ਸੇਵਾ ਕਾਲ ਦੌਰਾਨ ਕਈ ਵਿਦਿਆਰਥੀ ਪੀਐੱਚ ਡੀ ਦੀ ਉਪਾਧੀ ਹਾਸਿਲ ਕਰਨ ਉਪਰੰਤ ਉੱਚ ਵਿੱਦਿਆ ਦੇ ਖੇਤਰ ਵਿੱਚ ਯੋਗਦਾਨ ਪਾ ਰਹੇ ਹਨ । ਲੋਕਧਾਰਾ ਤੇ ਸੱਭਿਆਚਾਰ, ਮਾਨਵ ਵਿਗਿਆਨ ਤੋਂ ਇਲਾਵਾ ਸਿਨੇਮਾ ਰੰਗਮੰਚ ਥੀਏਟਰ ਤੇ ਉੱਘੇ ਜਾਣਕਾਰ ਹਨ। ਆਪ ਵੱਲੋਂ ਸੱਤ ਸਾਲ ਦੀ ਮਿਹਨਤ ਉਪਰੰਤ ਸਿਨਮਾ ਉੱਪਰ ਆਧਾਰਿਤ ਪੁਸਤਕ ਲਿਖ ਕੇ ਫ਼ਿਲਮ ਆਲੋਚਨਾ ਦੇ ਖੇਤਰ ਚ ਇਕ ਨਵਾਂ ਸੰਵਾਦ ਰਚਾਇਆ ਹੈ । ਸਰਦਾਰ ਪਰਤਾਪ ਸਿੰਘ ਬਾਜਵਾ ਵੱਲੋਂ ਡਾ ਰਣਜੀਤ ਸਿੰਘ ਬਾਜਵਾ ਨੂੰ ਸਿਰੜੀ ਮਿਹਨਤੀ ਖੋਜੀ ਸਕਾਲਰ ਦੱਸਦਿਆਂ ਕਿਹਾ ਹੈ ਉਨ੍ਹਾਂ ਨੇ ਭਾਵੇਂ ਕੌਮਾਂਤਰੀ ਪੱਧਰ ਤੇ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਪਰ ਆਪਣੇ ਕਾਦੀਆਂ ਸ਼ਹਿਰ ਤੇ ਇਲਾਕੇ ਨਾਲ ਹਮੇਸ਼ਾਂ ਨਿੱਘਾ ਮੋਹ ਰੱਖਿਆ ਹੈ। ਤੇ ਵਿਦਿਆਰਥੀ ਵਰਗ ਉਨ੍ਹਾਂ ਦੇ ਅਕਾਦਮਿਕ ਤਜਰਬੇ ਦਾ ਲਾਹਾ ਲੈ ਰਿਹਾ ਹੈ ।ਡਾ ਰਣਜੀਤ ਸਿੰਘ ਬਾਜਵਾ ਦੀ ਪੁਸਤਕ ਨੂੰ ਫਿਲਮ ਆਲੋਚਨਾ ਦੇ ਖੇਤਰ ਵਿਚ ਨਵਾਂ ਮੀਲ ਪੱਥਰ ਦੱਸਿਆ ਹੈ। ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਸਥਾਨਿਕ ਸਕੱਤਰ ਡਾ ਬਲਚਰਨਜੀਤ ਸਿੰਘ ਭਾਟੀਆ , ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਸਮੂਹ ਸਟਾਫ ਵਿਦਿਆਰਥੀਆਂ ਵੱਲੋਂ ਡਾ ਰਣਜੀਤ ਸਿੰਘ ਬਾਜਵਾ ਨੂੰ ਮੁਬਾਰਕਬਾਦ ਭੇਂਟ ਕੀਤੀ ਹੈ ।ਡਾ ਰਣਜੀਤ ਸਿੰਘ ਬਾਜਵਾ ਨੇ 1974 -78 ਤੱਕ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਪੁਣੇ ਤੋਂ ਸਿਨੇਮਾ ਨਾਲ ਜੁੜ ਕੇ ਕੋਰਸ ਪਾਸ ਕੀਤਾ ਸੀ । ਤੇ ਉਸ ਸਮੇਂ ਦੇ ਵੱਡੇ ਫ਼ਿਲਮਸਾਜ਼ ਸਵਰਗੀ ਜੌਹਨ ਇਬ੍ਰਾਹਮ ,ਮਨੀ ਕਾਲ ਸ਼ਿਆਮ ਬੈ ਨੇ ਗਿੱਲ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ। ਤੇ ਸਿਨੇਮਾ ਅਧਿਐਨ ਨਾਲ ਜੁਡ਼ ਕੇ ਪੁਣੇ ਲਾਇਬਰੇਰੀ ਵਿੱਚ ਕੰਮ ਕੀਤਾ ਹੈ । ਇਸ ਮੌਕੇ ਡਾ ਰਣਜੀਤ ਸਿੰਘ ਬਾਜਵਾ ਸਾਬਕਾ ਡੀਨ ਭਾਸ਼ਾਵਾਂ ਵੱਲੋਂ ਪੰਜਾਬ ਦੀ ਉਚੇਰੀ ਸਿੱਖਿਆ ਵਿੱਚ ਆ ਰਹੇ ਨਿਘਾਰ ਤੇ ਚਿੰਤਾ ਪ੍ਰਗਟ ਕਰਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਮੇਤ ਉੱਚ ਵਿੱਦਿਅਕ ਅਦਾਰਿਆਂ ਦੀ ਵਿੱਤੀ ਸਥਿਤੀ ਸੁਧਾਰ ਕੇ ਪੰਜਾਬੀ ਭਾਸ਼ਾ ਸੱਭਿਆਚਾਰ ਵਾਸਤੇ ਵੱਧ ਤੋਂ ਵੱਧ ਉਪਰਾਲਾ ਕਰਨ ਲਈ ਅਪੀਲ ਕੀਤੀ ਹੈ ।
ਫੋਟੋ :— ਵਿਰੋਧੀ ਆਗੂ ਸ ਪ੍ਰਤਾਪ ਸਿੰਘ ਬਾਜਵਾ ਸਾਬਕਾ ਮੁਖੀ ਤੇ ਡੀਨ ਭਾਸ਼ਾਵਾਂ ਡਾ ਰਣਜੀਤ ਸਿੰਘ ਬਾਜਵਾ ਦੀ ਪੁਸਤਕ ਲੋਕ ਅਰਪਣ ਕਰਦੇ ਹੋਏ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments