spot_img
Homeਮਾਝਾਗੁਰਦਾਸਪੁਰਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੰਗਵਾਂ ਦਾ ਸਮਰ ਕੈਂਪ ਅਮਿੱਟ ਯਾਦਾਂ ਨਾਲ਼ ਸਮਾਪਤ

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੰਗਵਾਂ ਦਾ ਸਮਰ ਕੈਂਪ ਅਮਿੱਟ ਯਾਦਾਂ ਨਾਲ਼ ਸਮਾਪਤ

 

*ਕਾਹਨੂੰਵਾਨ 15 ਜੂਨ (ਸਲਾਮ ਤਾਰੀ ) *

* ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਅਤੇ ਬੱਚਿਆਂ ਵੱਲੋਂ ਸਵੈ – ਇੱਛਤ ਸਮਰ ਕੈਂਪ ਲਗਾਏ ਜਾ ਰਹੇ ਹਨ। ਇਸੇ ਤਹਿਤ ਜਿਲ੍ਹਾ ਸਿੱਖਿਆ ਅਫ਼ਸਰ ਹਰਪਾਲ ਸਿੰਘ ਸੰਧਾਵਾਲੀਆ ਦੀ ਅਗਵਾਈ ਵਿੱਚ ਬੀ.ਪੀ.ਈ.ਓ. ਬਲਵਿੰਦਰ ਸਿੰਘ ਗਿੱਲ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੰਗਵਾਂ ਬਲਾਕ ਕਾਹਨੂੰਵਾਨ 2 ਦੀ ਅਧਿਆਪਕਾ ਸ਼੍ਰੀਮਤੀ ਰਣਜੀਤ ਕੌਰ ਜੀ ਵੱਲੋਂ 01 ਜੂਨ ਤੋਂ 13 ਜੂਨ ਤੱਕ ਸਮਰ ਕੈਂਪ ਲਗਾਇਆ ਗਿਆ। ਜਿਸ ਵਿੱਚ ਬੱਚਿਆਂ ਨੇ ਵੱਖ ਵੱਖ ਗਤੀਵਿਧੀਆਂ ਜਿਵੇਂ – ਮਿੱਟੀ ਦੇ ਖਿਡੌਣੇ ਤੇ ਬਰਤਨ ਬਣਾਉਣਾ, ਚਾਰਟ , ਕਾਰਡ, ਮਾਸਕ, ਪੋਸਟਰ ਬਣਾਉਣਾ, ਪੌਦੇ ਲਗਾਉਣ ਸਾਂਭ ਸੰਭਾਲ ਕਰਨਾ, ਸੁੰਦਰ ਲਿਖਾਈ, ਬੋਲ ਲਿਖ਼ਤ, ਡਾਂਸ , ਗਿੱਧਾ – ਭੰਗੜਾ, ਮਾਡਲਿੰਗ, ਸਲਾਦ ਕੱਟਣਾ ਆਦਿ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਮਿਤੀ 13 ਜੂਨ ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਲਵਿੰਦਰ ਸਿੰਘ ਗਿੱਲ ਵੱਲੋਂ ਇਸ ਕੈਂਪ ਦੇ ਸਮਾਪਨ ਸਮਾਰੋਹ ਵਿੱਚ ਸ਼ਿਰਕਤ ਕੀਤੀ । ਜਿਸ ਵਿੱਚ ਲਖਵਿੰਦਰ ਸਿੰਘ ਸੇਖੋਂ ਪੀ ਪੀ ਡੀ ਸੀ, ਵਿਕਾਸ ਸ਼ਰਮਾ ਸਹਾਇਕ ਪੀ ਪੀ ਡੀ ਸੀ,ਅਮਰਜੀਤ ਸਿੰਘ ਬੀ ਐਮ ਟੀ, ਮਨਜਿੰਦਰ ਸਿੰਘ ਕਲਰਕ, ਸ ਪਰਜੀਤ ਸਿੰਘ ਸਰਪੰਚ , SMC ਮੈਂਬਰ, ਆਂਗਨਵਾੜੀ ਵਰਕਰ, ਬੱਚਿਆਂ ਦੇ ਮਾਪੇ ਹਾਜ਼ਰ ਰਹੇ।ਇਸ ਮੌਕੇ ਸਭ ਨੂੰ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਮੈਡਮ ਰਣਜੀਤ ਕੌਰ ਨੂੰ ਉਹਨਾਂ ਦੀ ਅਣਥੱਕ ਮਿਹਨਤ ਅਤੇ ਕਾਰਜਸ਼ੈਲੀ ਲਈ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।*

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments