spot_img
Homeਮਾਝਾਗੁਰਦਾਸਪੁਰਅਹਿਮਦੀਆ ਮੁਸਲਿਮ ਜਮਾਤ ਦੇ ਨੌਜਵਾਨਾਂ ਨੇ ਖੂਨਦਾਨ ਕੀਤਾ

ਅਹਿਮਦੀਆ ਮੁਸਲਿਮ ਜਮਾਤ ਦੇ ਨੌਜਵਾਨਾਂ ਨੇ ਖੂਨਦਾਨ ਕੀਤਾ

ਕਾਦੀਆ 15 ਜੂਨ (ਸਲਾਮ ਤਾਰੀ)

14 ਜੂਨ ਦਾ ਦਿਨ ਸਾਰੀ ਦੁਨੀਆ ਵਿਚ ਵਰਲਡ ਬਲੱਡ ਡੋਨਰ ਡੇਅ ਦੇ ਨਾਂ ਤੋਂ ਮਨਾਇਆ ਜਾਂਦਾ ਹੈ। ਤਾਂ ਜੋ ਖੂਨ ਨੂੰ ਮਹਿਫੂਜ਼ ਕਰ ਕੇ ਅਤੇ ਖ਼ੂਨ ਦੀ ਲੋੜ ਬਾਰੇ ਲੋਕਾਂ ਵਿੱਚ ਜਾਗ੍ਰਿਤੀ ਪੈਦਾ ਕੀਤੀ ਜਾਵੇ । ਅੱਜ ਮੁਸਲਿਮ ਜਮਾਤ ਅਹਿਮਦੀਆ ਦੇ ਬੁਲਾਰੇ ਕੇ ਤਾਰਿਕ ਅਹਿਮਦ ਨੇ ਜਾਰੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਹੈ ਕਿ ਅੱਜ ਦਾ ਦਿਨ ਰਜ਼ਾਕਾਰਾਂਨਾ ਅਤੇ ਬਿਨਾਂ ਮੁਆਵਜ਼ਾ ਖੂਨ ਦਾਨ ਕਰਨ ਵਾਲਿਆਂ ਦਾ ਸ਼ੁਕਰੀਆ ਅਦਾ ਕੀਤਾ ਜਾ ਸਕੇ ਇਸ ਲਈ ਮਨਾਇਆ ਜਾਂਦਾ ਹੈ ।ਮੁਸਲਿਮ ਜਮਾਤ ਅਹਿਮਦੀਆ ਦੇ ਨੌਜਵਾਨ ਹਮੇਸ਼ਾ ਹੀ ਇਨਸਾਨੀ ਹਮਦਰਦੀ ਅਤੇ ਖ਼ਿਦਮਤ ਖ਼ਲਕ ਦੇ ਕੰਮਾਂ ਵਿਚ ਅੱਗੇ ਅੱਗੇ ਰਹਿੰਦੇ ਹਨ । ਇਸ ਸਾਲ ਵੀ ਚੌਦਾਂ ਜੂਨ ਨੂੰ ਇਸ ਦਿਨ ਦੀ ਵਿਸ਼ੇਸ਼ਤਾ ਦੱਸਣ ਲਈ ਕਾਦੀਆਂ ਦੇ ਸੱਤ ਅਹਿਮਦੀ ਨੌਜਵਾਨਾਂ ਨੇ ਸਿਵਲ ਹਸਪਤਾਲ ਬਟਾਲਾ ਵਿਖੇ ਜਾ ਕੇ ਆਪਣੇ ਖੂਨ ਦਾ ਦਾਨ ਕੀਤਾ ।
ਮੁਸਲਿਮ ਜਮਾਤ ਅਹਿਮਦੀਆ ਦੇ ਨੌਜਵਾਨਾਂ ਵੱਲੋਂ ਪਹਿਲਾਂ ਵੀ ਵੱਡੀ ਗਿਣਤੀ ਵਿਚ ਖੂਨ ਦਾ ਦਾਨ ਕੀਤਾ ਜਾ ਚੁੱਕਿਆ ਹੈ। ਅਤੇ ਨੌਜਵਾਨ ਹੁਣ ਵੀ ਖ਼ੂਨ ਦੇ ਦਾਨ ਲਈ ਚੌਵੀ ਘੰਟੇ ਤਿਆਰ ਰਹਿੰਦੇ ਹਨ। ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਜਮਾਤ ਅਹਿਮਦੀਆ ਦੇ ਨੌਜਵਾਨਾਂ ਨੇ ਦੱਸਿਆ ਕਿ ਲੋੜਵੰਦ ਨੂੰ ਖੂਨ ਦਾ ਦਾਨ ਕਰਨਾ ਬਹੁਤ ਹੀ ਉੱਚੀ ਨੇਕੀ ਦਾ ਕੰਮ ਹੈ। ਇਸ ਨਾਲ ਇਨਸਾਨੀ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ । ਇਸ ਲਈ ਜਮਾਤ ਅਹਿਮਦੀਆ ਦੇ ਨੌਜਵਾਨ ਕਦੇ ਵੀ ਇਸ ਕੰਮ ਤੋਂ ਪਿੱਛੇ ਨਹੀਂ ਰਹਿੰਦੇ ।ਅਤੇ ਜਦੋਂ ਵੀ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਉਸ ਨੂੰ ਖ਼ੂਨਦਾਨ ਕਰਨ ਲਈ ਸਭ ਤੋਂ ਅੱਗੇ ਰਹਿੰਦੇ ਹਨ । ਉਹਨਾਂ ਨੇ ਬਾਕੀ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਚੰਗੇ ਕੰਮ ਦੇ ਲਈ ਅੱਗੇ ਆਉਣ। ।
ਫੋਟੋ:– ਜਮਾਤ ਅਹਿਮਦੀਆ ਦੇ ਨੌਜਵਾਨ ਖੂਨ ਦਾ ਦਾਨ ਕਰਦੇ ਹੋਏ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments