spot_img
Homeਮਾਝਾਗੁਰਦਾਸਪੁਰਸਾਫ ਸਫਾਈ ਪੁਰੀ ਤਾਂ ਖ਼ੁਸ਼ੀਆਂ ਕਿਵੇਂ ਰਹਿਣ ਅਧੂਰੀ" ਸਲੋਗਨ ਹੇਠ ਸੀ ਐਚ...

ਸਾਫ ਸਫਾਈ ਪੁਰੀ ਤਾਂ ਖ਼ੁਸ਼ੀਆਂ ਕਿਵੇਂ ਰਹਿਣ ਅਧੂਰੀ” ਸਲੋਗਨ ਹੇਠ ਸੀ ਐਚ ਸੀ ਭਾਮ ਵਿਖੇ ਮੈਂਸਟਰੂਅਲ ਹਾਇਜੀਨ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ

ਕਾਦੀਆਂ 28 ਮਈ (ਸੁਰਿੰਦਰ ਕੌਰ ) ਰਾਸ਼ਟਰੀ ਕਿਸ਼ੋਰ ਸਵਾਸਥ ਕਾਰੀਆਕ੍ਰਮ ਹੇਠ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਵਿਜੇ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ, ਆਰ ਕੇ ਐਸ ਕੇ ਨੋਡਲ ਅਫਸਰ ਡਾਕਟਰ ਭਾਵਨਾ ਦੇ ਮਾਰਗਦਰਸ਼ਨ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਸੀ ਐੱਚ ਸੀ ਭਾਮ ਵਿਖੇ ਵਿਸ਼ਵ ਮੇਨਸਟਰੂਅਲ ਹਾਈਜੀਨ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਜਾਗਰੂਕਤਾ ਸੈਮੀਨਾਰ ਵਿਚ ਸ਼ਹੀਦ ਸਿਪਾਹੀ ਹੀਰਾ ਸਿੰਘ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਤੇ ਬੋਲਦਿਆਂ ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਹਰ ਸਾਲ 28 ਮਈ ਨੂੰ ਕਿਸ਼ੋਰੀਆ ਅਤੇ ਮਹਿਲਾਵਾਂ ਲਈ ਮਾਸਿਕ ਧਰਮ ਦੀ ਜਾਣਕਾਰੀ ਲਈ ਇਹ ਦਿਵਸ ਮਨਾਇਆ ਜਾਂਦਾ ਹੈ। ਜਿਸਦਾ ਮੁੱਖ ਉਦੇਸ਼ ਮਾਹਵਾਰੀ ਦੌਰਾਨ ਸਾਫ ਸਫਾਈ ਦਾ ਧਿਆਨ ਰੱਖਣਾ ਹੈ। ਥੋੜੀ ਜਿਹੀ ਵ ਲਾਪਰਵਾਹੀ ਨਾਲ ਹੈਪੇਟਾਈਟਸ ਬੀ, ਸਰਵਾਈਕਲ ਕੈਂਸਰ, ਵਰਗੀਆਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ।ਇਸ ਮੌਕੇ ਤੇ ਕਿਸ਼ੋਰੀਆਂ ਨੂੰ ਮਾਸਿਕ ਦੌਰਾਨ ਕਿੰਨਾ ਗੱਲਾਂ ਦੀ ਧਿਆਨ ਰੱਖਣਾ ਚਾਹੀਦਾ ਹੈ, ਸਾਫ ਸਫਾਈ ਦੀ ਮਹੱਤਤਾ ਅਤੇ ਸੇਨੇਟਰੀ ਨੇਪਕਿਨ ਦੀ ਮਹੱਤਤਾ ਬਾਰੇ ਚਰਚਾ ਕੀਤੀ ਗਈ। ਐਲ ਐਚ ਵੀ ਹਰਭਜਨ ਕੌਰ ਅਤੇ ਅਧਿਆਪਕਾ ਅਮਨਦੀਪ ਕੌਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਮਾਸਿਕ ਧਰਮ ਕੁੜੀਆਂ ਵਿਚ ਕਿਸ਼ੋਰ ਅਵਸਥਾ ਦਾ ਇਕ ਅੰਗ ਹੈ ਜਿਸ ਤੋਂ ਓਹਨਾ ਨੂ ਸ਼ਰਮਾਉਨ ਜਾਂ ਝਿਜਕਣ ਦੀ ਲੋੜ ਨਹੀਂ। ਸਗੋਂ ਉਹ ਖੁਲ ਕੇ ਆਪਣੀ ਮਾਤਾ ਨਾਲ ਗੱਲ ਕਰ ਸਕਦੀਆਂ ਹਨ। ਮਾਨਸਿਕ ਪ੍ਰੇਸ਼ਾਨ ਨਹੀਂ ਹੋਣਾ ਚਾਹੀਦਾ ਸਗੋਂ ਜਾਗਰੂਕਤਾ ਅਤੇ ਹਨ ਦਿਨਾਂ ਵਿਚ ਸਫਾਈ ਦਾ ਖਿਆਲ ਰੱਖਣਾ ਚਾਹੀਦਾ ਹੈ। ਬਲਾਕ ਭਾਮ ਦੇ ਵੱਖੋ ਵੱਖ ਪਿੰਡਾਂ ਵਿਚ ਜਿਵੇਂ ਹਰਪੁਰਾ, ਬਸਰਾਵਾਂ, ਔਲਖ ਚੌਦਰੀਵਾਲ, ਮਨੇਸ਼, ਬਾਘੇ ਵਿਖੇ ਅੱਜ ਜਾਗਰੂਕਤਾ ਕੈੰਪ ਲਗਾਏ ਗਏ ਹਨ। ਇਸ ਮੌਕੇ ਤੇ ਬੀ ਈ ਈ ਸੁਰਿੰਦਰ ਕੌਰ, ਅਧਿਆਪਕਾ ਅਮਨਦੀਪ ਕੌਰ, ਐਲ ਐੱਚ ਵੀ ਹਰਭਜਨ ਕੌਰ, ਨਵਦੀਪ ਸਿੰਘ ਫਾਰਮੇਸੀ ਅਫਸਰ, ਕ੍ਰਿਸ਼ਨ ਸਿੰਘ ਫਾਰਮੈਸੀ ਅਫਸਰ, ਹਰਪਿੰਦਰ ਸਿੰਘ ਹੈਲਥ ਇੰਸਪੈਕਟਰ ਅਤੇ ਵਿਦਿਆਰਥਣਾਂ ਆਦਿ ਮੌਜੂਦ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments