spot_img
Homeਮਾਝਾਗੁਰਦਾਸਪੁਰਸੀ ਐੱਚ ਸੀ ਭਾਮ ਦੇ ਐਨ ਸੀ ਡੀ ਵਿਭਾਗ ਵੱਲੋਂ ਸਲਾਨਾ ਕਲੈਂਡਰ...

ਸੀ ਐੱਚ ਸੀ ਭਾਮ ਦੇ ਐਨ ਸੀ ਡੀ ਵਿਭਾਗ ਵੱਲੋਂ ਸਲਾਨਾ ਕਲੈਂਡਰ ਜਾਰੀ ਕੀਤਾ ਗਿਆ

ਹਰਚੋਵਾਲ 27 ( ਸੁਰਿੰਦਰ ਕੌਰ )ਸਿਵਲ ਸਰਜਨ ਗੁਰਦਾਸਪੁਰ ਡਾਕਟਰ ਵਿਜੇ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਗੁਰਦਿਆਲ ਸਿੰਘ ਦੀ ਪ੍ਰਧਾਨਗੀ ਹੇਠ ਸੀ ਐੱਚ ਸੀ ਭਾਮ ਵਿਖੇ ਗੈਰ ਸੰਚਾਰੀ ਰੋਗਾਂ ਸਬੰਧੀ ਵਿਭਾਗ ਵੱਲੋਂ ਸਲਾਨਾ ਕਲੈਂਡਰ ਜਾਰੀ ਕੀਤਾ ਗਿਆ। ਜਿਸ ਵਿਚ ਮਿਤੀਆਂ ਦੇ ਨਾਲ ਨਾਲ ਕਿਸ ਤਰ੍ਹਾਂ ਨਾਲ ਸਿਹਤ ਨੂੰ ਤੰਦੁਰੁਸਤ ਰੱਖਿਆ ਜਾ ਸਕਦਾ ਹੈ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਆਰ ਮੈਡੀਕਲ ਅਫਸਰ ਡਾਕਟਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਨੈਸ਼ਨਲ ਪ੍ਰੋਗਰਾਮ ਫ਼ਾਰ ਪ੍ਰਵੇਂਸ਼ਨ ਐਂਡ ਕੰਟਰੋਲ ਆਫ ਕੈਂਸਰ , ਡਾਇਬਟੀਜ਼, ਕਾਰਡੀਓਵਸਕੁਲਰ ਡੀਜੀਜ ਐਂਡ ਸਟ੍ਰੋਕ ਵਿਭਾਗ ਪੰਜਾਬ ਵੱਲੋਂ ਹਰੇਕ ਬਲਾਕ ਤੇ ਕੈਲੰਡਰ ਭੇਜੇ ਗਏ ਹਨ ਤਾਂ ਜੋ ਲੋਕਾਂ ਨੂੰ ਗੈਰ ਸੰਚਾਰੀ ਰੋਗਾਂ ਬਾਰੇ ਜਾਗਰੂਕ ਕੀਤਾ ਜਾ ਸਕੇ। ਉਹਨਾਂ ਵਲੋਂ ਯੋਗ ਦੀ ਮਹੱਤਤਾ ਬਾਰੇ ਵੀ ਦੱਸਿਆ ਗਿਆ। ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਗੈਰ ਸੰਚਾਰੀ ਰੋਗ ਬਲੱਡ ਪ੍ਰੇਸ਼ਰ ,ਸ਼ੂਗਰ ਆਦਿ ਸਬੰਧੀ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਸੰਤੁਲਿਤ ਅਤੇ ਮੌਸਮੀ ਆਹਾਰ ਦਾ ਸੇਵਨ ਕਰਨਾ ਚਾਹੀਦਾ ਹੈ। ਪਿੰਡਾਂ ਵਿਚ ਹੈਲਥ ਐਂਡ ਵੈਲਨਸ ਸੇਨਟਰ ਖੁੱਲੇ ਹੋਏ ਹਨ, ਜਿਥੇ ਨਿਯਮਿਤ ਰੂਪ ਵਿਚ ਆਮ ਲੋਕਾਂ ਦਾ ਬੀ ਪੀ ,ਸ਼ੁਗਰ ਦੀ ਜਾਂਚ ਕਰਕੇ ਮੌਕੇ ਤੇ ਦਵਾਈ ਦਿੱਤੀ ਜਾਂਦੀ ਹੈ।ਇਸ ਮੌਕੇ ਤੇ ਐਸ ਐਮ ਓ ਡਾਕਟਰ ਗੁਰਦਿਆਲ ਸਿੰਘ , ਡਾਕਟਰ ਅਨੁਮਾਨ ਸਿੰਘ ਪੱਡਾ, ਬੀ ਈ ਈ ਸੁਰਿੰਦਰ ਕੌਰ, ਹਰਪਿੰਦਰ ਸਿੰਘ ਹੈਲਥ ਇੰਸਪੈਕਟਰ, ਆਈ ਸੀ ਟੀ ਸੀ ਕਾਉਂਸਲਰ ਅਨਿਲ ਕੁਮਾਰ ,ਰਾਜਵਿੰਦਰ ਕੌਰ ਸਟਾਫ ਨਰਸ, ਸਰਬਜੀਤ ਸਿੰਘ ਹੈਲਥ ਵਰਕਰ ਆਦਿ ਮੌਜੂਦ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments