ਕਾਦੀਆਂ (ਸਲਾਮ ਤਾਰੀ)ਸਿਵਲ ਸਰਜਨ ਗੁਰਦਾਸਪੁਰ ਦੇ ਦਿਸਾ ਨਿਰਦੇਸ ਅਤੇ ਸੀਨੀਅਰ ਮੈਡੀਕਲ ਅਫਸਰ ਭਾਮ ਜੀ ਦੀ ਅਗਵਾਈ ਹੇਠ ਸਬ ਸੈਂਟਰ ਹਰਪੁਰਾ ਵਿਖੇ ਡੇਂਗੂ ਦਿਵਸ ਮਨਾਇਆ ਗਿਆ,ਜਿਸ ਤਹਿਤ ਡੇਂਗੂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਕੁਲਜੀਤ ਸਿੰਘ ਹੈਲਥ ਇੰਸਪੈਕਟਰ ਨੇ ਦਸਿਆ ਕਿ ਅਪਣੇ ਘਰਾਂ ਦੇ ਆਲੇ ਦੁਆਲੇ ਅਤੇ ਘਰਾਂ ਦੇ ਅੰਦਰ ਪਾਣੀ ਨਾ ਇਕੱਠਾ ਹੋਣ ਦਿੱਤਾ ਜਾਵੇ, ਕੂਲਰਾਂ ਦੇ ਪਾਣੀ ਨੂੰ ਹਫਤੇ ਬਾਅਦ ਸੁਕਾਇਆ ਜਾਵੇ , ਟੋਭਿਆਂ ਤੇ ਛੱਪੜਾਂ ਵਿਚ ਕਾਲੇ ਤੇਲ ਦਾ ਛਿੜਕਾਅ ਕੀਤਾ ਜਾਵੇ , ਮੱਛਰ ਭਜਾਊ ਕਰੀਮਾਂ , ਮੱਛਰਦਾਨੀਆਂ ਦੀ ਵਰਤੋਂ, ਪੂਰੇ ਤਨ ਢੱਕਦੇ ਕਪੜੇ ਆਦਿ ਦੀ ਵਰਤੋਂ ਕੀਤੀ ਜਾਵੇ ਅਤੇ ਸੁਕਰਵਾਰ ਨੂੰ ਡਰਾਈਡੇ ਕਰਕੇ ਮਨਾਇਆ ਜਾਵੇ ਤਾਂ ਜੋ ਇਸ ਨਾਮੁਰਾਦ ਬੁਖਾਰ ਤੋਂ ਬਚਾਅ ਹੋ ਸਕੇ।
ਇਸ ਮੌਕੇ ਐਲ ਐਚ ਵੀ ਰਾਜਵਿੰਦਰ ਕੌਰ,ਸੀ ਐਚ ਓ ਹਰਲਵਲੀਨ ਕੌਰ, ਮਲਕੀਤ ਕੌਰ,ਅਮਰਿੰਦਰ ਸਿੰਘ , ਕੁਲਦੀਪ ਕੁਮਾਰ , ਅਤੇ ਆਸ਼ਾ ਵਰਕਰਜ ਹਾਜਰ ਸਨ।