spot_img
Homeਮਾਝਾਗੁਰਦਾਸਪੁਰਸ਼ਿਵ ਸੈਨਾ ਭਾਜਪਾ ਦੇ ਏਜੰਡੇ ਤੇ ਕੰਮ ਕਰਦੀਆਂ ਪੰਜਾਬ ਦਾ ਮਾਹੌਲ ਖ਼ਰਾਬ...

ਸ਼ਿਵ ਸੈਨਾ ਭਾਜਪਾ ਦੇ ਏਜੰਡੇ ਤੇ ਕੰਮ ਕਰਦੀਆਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ‘ਚ ਲੱਗੀ

ਕਾਦੀਆਂ, 29 ਅਪਰੈਲ (ਸਲਾਮ ਤਾਰੀ )
ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਪੰਜਾਬ ਦੀ ਸਕੱਤਰ ਬਬੀਤਾ ਖੋਸਲਾ ਨੇ ਅੱਜ ਸ਼ਿਵ ਸੈਨਾ ਵੱਲੋਂ ਪਟਿਆਲਾ ‘ਚ ਮਾਹੌਲ ਨੂੰ ਖ਼ਰਾਬ ਕਰਵਾਉਣ ਦਾ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਕਈ ਦਹਾਕਿਆਂ ਤੱਕ ਅੱਤਵਾਦ ਦਾ ਸਾਹਮਣਾ ਕੀਤਾ ਹੈ। ਇੱਥੇ ਹਰ ਧਰਮ ਦੇ ਲੋਕ ਆਪਸੀ ਪਿਆਰ ਅਤੇ ਭਾਈਚਾਰਾ ਬਣਾਕੇ ਰਹਿ ਰਹੇ ਹਨ। ਪਰ ਸ਼ਿਵ ਸੈਨਾ ਸ਼ਾਰਟ ਕੱਟ ਰਾਹੀਂ ਰਾਜਨੀਤੀ ‘ਚ ਆਪਣਾ ਦਬਦਬਾ ਬਣਾਉਣ ਲਈ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ ਚ ਆਪ ਸਰਕਾਰ ਰਾਜ ਦੀ ਸ਼ਾਂਤੀ ਭੰਗ ਨਹੀਂ ਹੋਣ ਦੇਵੇਗੀ। ਉਨ੍ਹਾਂ ਨੇ ਸਿੱਖ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਭੜਕਾਹਟ ‘ਚ ਨਾ ਆਕੇ ਰਾਜ ਦਾ ਮਾਹੌਲ ਖ਼ਰਾਬ ਨਾ ਕਰਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments