spot_img
Homeਮਾਝਾਗੁਰਦਾਸਪੁਰਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਵੱਲੋਂ ਸਟੇਟ ਐਵਾਰਡੀ ਪ੍ਰਿੰਸੀਪਲ ਬੋਪਾਰਾਏ ਨੂੰ ਸਕੂਲ ਦੇ...

ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਵੱਲੋਂ ਸਟੇਟ ਐਵਾਰਡੀ ਪ੍ਰਿੰਸੀਪਲ ਬੋਪਾਰਾਏ ਨੂੰ ਸਕੂਲ ਦੇ ਆਨਰੇਰੀ ਪ੍ਰਬੰਧਕ ਨਿਯੁਕਤ ਕੀਤਾ

ਕਾਦੀਆਂ 28 ਅਪ੍ਰੈਲ (ਸਲਾਮ ਤਾਰੀ)
ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗਡ਼੍ਹ ਵੱਲੋਂ ਕਾਦੀਆਂ ਸ਼ਹਿਰ ਦੀ ਸਿੱਖਿਆ ਖੇਤਰ ਨਾਲ ਜੁੜੀ ਉੱਘੀ ਸ਼ਖ਼ਸੀਅਤ ਸੇਵਾਮੁਕਤ ਸਟੇਟ ਐਵਾਰਡੀ ਪ੍ਰਿੰਸੀਪਲ ਅੰਗਰੇਜ਼ ਸਿੰਘ ਬੋਪਾਰਾਏ ਨੂੰ ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਬਤੌਰ ਆਨਰੇਰੀ ਪ੍ਰਬੰਧਕ ਵੱਲੋਂ ਨਿਯੁਕਤ ਕੀਤਾ ਗਿਆ ਹੈ। ਪ੍ਰਿੰਸੀਪਲ ਬੋਪਾਰਾਏ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਤੋਂ ਸੇਵਾਮੁਕਤ ਹੋਏ ਹਨ ।ਤੇ ਸਿੱਖਿਆ ਖੇਤਰ ਦੇ ਇੱਕ ਅਨੁਭਵੀ ਤੇ ਤਜਰਬੇਕਾਰ ਅਧਿਆਪਕ ਕੁਸ਼ਲ ਪ੍ਰਬੰਧਕ ਵਜੋਂ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਸ਼ਖ਼ਸੀਅਤ ਹਨ । ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਸੇਵਾਮੁਕਤ ਆਈ ਏ ਐੱਸ ਸਰਦਾਰ ਗੁਰਦੇਵ ਸਿੰਘ ਅਤੇ ਸਕੱਤਰ ਸੇਵਾ ਮੁਕਤ ਕਰਨਲ ਜਸਮੇਰ ਸਿੰਘ ਬਾਲਾ ਵੱਲੋਂ ਆਪ ਦੇ ਅਨੁਭਵ ਤਜਰਬੇ ਨੂੰ ਵਾਚਦੇ ਹੋਏ ਆਨਰੇਰੀ ਪ੍ਰਬੰਧਕਾਂ ਵੱਲੋਂ ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੀ ਜ਼ਿੰਮੇਵਾਰੀ ਸੌਂਪੀ ਹੈ। ਪ੍ਰਿੰਸੀਪਲ ਬੋਪਾਰਾਏ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਸਥਾਨਕ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹਨ ।ਆਨਰੇਰੀ ਪ੍ਰਬੰਧਕ ਵੱਲੋਂ ਨਿਯੁਕਤੀ ਹੋਣ ਤੇ ਸਕੂਲ ਦੇ ਸਥਾਨਕ ਪ੍ਰਬੰਧਕ ਕਮੇਟੀ ਸਕੱਤਰ ਡਾ ਬਲਚਰਨਜੀਤ ਸਿੰਘ ਭਾਟੀਆ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਤੇ ਸਮੂਹ ਸਟਾਫ ਵੱਲੋਂ ਆਨਰੇਰੀ ਪ੍ਰਬੰਧਕ ਪ੍ਰਿੰਸੀਪਲ ਅੰਗਰੇਜ਼ ਸਿੰਘ ਬੋਪਾਰਾਏ ਦਾ ਕੈਂਪਸ ਚ ਪੁੱਜਣ ਤੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ। ਆਨਰੇਰੀ ਪ੍ਰਬੰਧਕ ਵੱਲੋਂ ਨਿਯੁਕਤੀ ਕਰਨ ਤੇ ਸੇਵਾਮੁਕਤ ਪ੍ਰਿੰਸੀਪਲ ਅੰਗਰੇਜ਼ ਸਿੰਘ ਬੋਪਾਰਾਏ ਨੇ ਸਿੱਖ ਐਜੂਕੇਸ਼ਨਲ ਸੋਸਾਇਟੀ ਚੰਡੀਗਡ਼੍ਹ ਦੇ ਪ੍ਰਧਾਨ ਸਰਦਾਰ ਗੁਰਦੇਵ ਸਿੰਘ ਬਰਾੜ ਸੇਵਾਮੁਕਤ ਆਈ ਏ ਐਸ ਸਕੱਤਰ ਕਰਨਲ ਜਸਮੇਰ ਸਿੰਘ ਬਾਲਾ ਸੇਵਾਮੁਕਤ ਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਹੈ । ਸਕੂਲ ਸਟਾਫ ਤੇ ਵਿਦਿਆਰਥੀਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਫੋਟੋ :–ਆਨਰੇਰੀ ਪ੍ਰਬੰਧਕ ਸੇਵਾਮੁਕਤ ਪ੍ਰਿੰਸੀਪਲ ਅੰਗਰੇਜ ਸਿੰਘ ਬੋਪਾਰਾਏ ਦਾ ਸਵਾਗਤ ਕਰਦੇ ਸਥਾਨਕ ਸਕੱਤਰ ਡਾ ਬਲਚਰਨਜੀਤ ਸਿੰਘ ਭਾਟੀਆ ਤੇ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments