spot_img
Homeਮਾਝਾਗੁਰਦਾਸਪੁਰਦੋ ਬਚਿਆਂ ਦੀ ਮਾਂ ਬੱਚੇ ਛੱਡ ਕੇ ਹੋਈ ਫ਼ਰਾਰ

ਦੋ ਬਚਿਆਂ ਦੀ ਮਾਂ ਬੱਚੇ ਛੱਡ ਕੇ ਹੋਈ ਫ਼ਰਾਰ

 

ਕਾਦੀਆਂ, 28 ਅਪ੍ਰੈਲ (ਸਲਾਮ ਤਾਰੀ)           ਦੋ ਬਚਿਆਂ ਦੀ ਮਾਂ ਆਪਣੇ ਬਚਿਆਂ ਨੂੰ ਛੱਡ ਕੇ ਫ਼ਰਾਰ ਹੌ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਦਿਆਲ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਕਾਦੀਆ ਨੇ ਐਸ ਐਸ ਪੀ ਬਟਾਲਾ ਨੂੰ ਆਪਣੀ ਪਤਨੀ ਪੂਜਾ ਵਿਰੁੱਧ ਦਰਖ਼ਾਸਤ ਦਿੱਤੀ ਹੈ ਕਿ ਉਹ ਆਪਣੇ ਦੋ ਬੱਚਿਆਂ ਨੂੰ ਛੱਡ ਕੇ ਘਰੋਂ ਕੀਮਤੀ ਸਾਮਾਨ ਲੈ ਕੇ ਫ਼ਰਾਰ ਹੋ ਗਈ ਹੈ। ਉਸ ਦਾ ਵਿਆਹ ਪੂਜਾ ਪੁੱਤਰੀ ਸੇਵਾ ਰਾਮ ਵਾਸੀ ਥੇ ਟਿੱਕਾ ਗੁਰਦਾਸਪੁਰ ਰੋਡ ਢਿਡਵਾਂ ਨਾਲ 10 ਸਾਲ ਪਹਿਲਾਂ ਨਾਲ ਹੋਇਆ ਸੀ। ਜਿਸਤੋਂ ਬੇਟਾ ਯੌਗਰਾਜ ਸਿੰਘ (8) ਅਤੇ ਕਰਤਿਕਾ (6) ਪੈਦਾ ਹੋਏ। ਜਿਨ੍ਹਾਂ ਨੂੰ ਉਹ ਛੱਡ ਗਈ। ਆਪਣੀ ਸ਼ਿਕਾਇਤ ‘ਚ ਗੁਰਦਿਆਲ ਸਿੰਘ ਨੇ ਕਿਹਾ ਹੈ ਕਿ ਉਸ ਦੀ ਭੈਣ ਦਾ ਵਿਆਹ 26 ਮਾਰਚ 2022 ਨੂੰ ਹੋਇਆ ਸੀ। ਅਤੇ 27 ਮਾਰਚ ਨੂੰ ਵਿਆਹ ਤੇ ਆਏ ਮਹਿਮਾਨਾਂ ‘ਚ ਉਹ ਮਸਰੂਫ਼ ਸੀ। ਸ਼ਾਮ ਨੂੰ ਜਦੋਂ ਉਹ ਆਪਣੇ ਘਰ ਪਰਤਿਆ ਤਾਂ ਉੱਥੇ ਉਸ ਦੀ ਪਤਨੀ ਮੌਜੂਦ ਨਹੀਂ ਸੀ। ਬਾਅਦ ਚ ਲੋਕਾਂ ਤੋਂ ਪਤਾ ਲੱਗਾ ਕਿ ਉਸ ਦੀ ਪਤਨੀ ਆਪਣੀ ਭੇਣ ਬਬਲੀ ਅਤੇ ਕੁੱਝ ਅਣਪਛਾਤੇ ਵਿਅਕਤੀਆਂ ਨਾਲ ਕਾਰ ‘ਚ ਬੈਠ ਕੇ ਚਲੀ ਗਈ ਹੈ। ਪੀੜਿਤ ਪਰਵਾਰ ਵੱਲੋਂ ਆਪਣੇ ਪੱਧਰ ਤੇ ਤਲਾਸ਼ ਕਰਨ ਤੋਂ ਬਾਅਦ ਕਾਮਯਾਬੀ ਨਾ ਮਿਲਣ ਤੇ ਸਥਾਨਕ ਪੁਲੀਸ ਨੂੰ ਸੂਚਨਾ ਦਿੱਤੀ ਗਈ ਪਰ ਕੋਈ ਢੁਕਵੀ ਕਾਰਵਾਈ ਨਾ ਹੋਣ ਕਾਰਨ ਉਸ ਨੇ ਮਜਬੂਰ ਹੋਕੇ ਐਸ ਐਸ ਪੀ ਨੂੰ ਇਨਸਾਫ਼ ਦਿੱਤੇ ਜਾਣ ਦੀ ਗੁਹਾਰ ਲਗਾਈ ਹੈ। ਅਤੇ ਪੂਜਾ ਅਤੇ ਉਸ ਦੀ ਭੈਣ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
ਫ਼ੋਟੋ: ਗੁਰਦਿਆਲ ਸਿੰਘ ਆਪਣੀ ਮਾਂ ਅਤੇ ਬੇਟੀ ਨਾਲ ਇਨਸਾਫ਼ ਦੀ ਗੁਹਾਰ ਲਗਾਉਂਦਾ ਹੋਇਆ
2) ਪੂਜਾ ਜੋ ਆਪਣੇ ਦੋ ਬੱਚਿਆ ਨੂੰ ਛੱਡ ਕੇ ਫ਼ਰਾਰ ਹੋ ਗਈ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments