spot_img
Homeਮਾਝਾਗੁਰਦਾਸਪੁਰਜਨ ਜਾਗਰੂਕਤਾ ਪ੍ਰਚਾਰ ਵੈਨ ਰਾਹੀਂ ਬਲੱਡ ਪ੍ਰੈੱਸਰ ਅਤੇ ਸ਼ੂਗਰ ਰੋਗ ਬਾਰੇ ਕੀਤਾ...

ਜਨ ਜਾਗਰੂਕਤਾ ਪ੍ਰਚਾਰ ਵੈਨ ਰਾਹੀਂ ਬਲੱਡ ਪ੍ਰੈੱਸਰ ਅਤੇ ਸ਼ੂਗਰ ਰੋਗ ਬਾਰੇ ਕੀਤਾ ਜਾਗਰੂਕ

ਹਰਚੋਵਾਲ 27 ਅਪ੍ਰੈਲ (ਸੁਰਿੰਦਰ ਕੌਰ )ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਹਿਤ ਵੱਖ ਵੱਖ ਸਿਹਤ ਸਬੰਧੀ ਜਾਗਰੂਕਤਾ ਵੈਨ ਚਲਾਈਆਂ ਜਾਂਦੀਆਂ ਹਨ। ਇਸੇ ਲੜੀ ਅਧੀਨ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਸੀ ਐੱਚ ਸੀ ਭਾਮ ਵਿਖੇ ਗੈਰ ਸੰਚਾਰੀ ਰੋਗਾਂ ਸਬੰਧੀ ਜਾਗਰੂਕਤਾ ਅਭਿਆਨ ਚਲਾਇਆ ਗਿਆ। ਜਿਸ ਵਿਚ ਲੋਕਾਂ ਦੇ ਬਲੱਡ ਪ੍ਰੇਸ਼ਰ ,ਸ਼ੂਗਰ ਦੇ ਮੌਕੇ ਤੇ ਟੈਸਟ ਕੀਤੇ ਗਏ। ਐਸ ਐੱਮ ਓ ਡਾਕਟਰ ਜੇ ਐਸ ਗਿੱਲ ਨੇ ਆਮ ਜਨਤਾ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਗੈਰ ਸੰਚਾਰੀ ਰੋਗਾਂ ਜਿਵੇਂ ਬੀ ਪੀ, ਸ਼ੂਗਰ, ਕੈਂਸਰ ਆਦਿ ਤੋਂ ਬਚਾਅ ਕੇਵਲ ਜਾਗਰੂਕ ਹੋਕੇ ਕੀਤਾ ਜਾ ਸਕਦਾ ਹੈ। ਲੋੜ ਹੈ ਆਪਣੀ ਜੀਵਨ ਸ਼ੈਲੀ ਵਿਚ ਬਦਲਾਅ ਲਿਆਉਣ ਦੀ। ਸੰਤੁਲਿਤ ਆਹਾਰ ਅਤੇ ਮੌਸਮੀ ਫਲ ਖਾਂਦੇ ਜਾਣ। ਰੋਜਾਨਾ 30 ਤੋਂ 40 ਮਿਨ ਕਸਰਤ ਜਾਂ ਸੈਰ ਕੀਤੀ ਜਾਵੇ। ਬੀ ਈ ਈ ਸੁਰਿੰਦਰ ਕੌਰ ਨੇ ਕਿਹਾ ਤਲੀਆਂ ਚੀਜਾਂ ਅਤੇ ਜੰਕ ਫ਼ੂਡ ਖਾਣ ਤੋਂ ਪਰਹੇਜ਼ ਕੀਤਾ ਜਾਵੇ। 30 ਸਾਲ ਤੋਂ ਉੱਤੇ ਨਿਯਮਿਤ ਰੂਪ ਨਾਲ ਆਪਣਾ ਬੀ ਪੀ ਚੈਕ ਕਰਾਉਂਦੇ ਰਹਿਣਾ ਚਾਹੀਦਾ ਹੈ।ਸਮੇਂ ਸਮੇਂ ਰਹਿੰਦੇ ਡਾਕਟਰ ਦੀ ਸਲਾਹ ਨਾਲ ਦਵਾਈ ਸ਼ੁਰੂ ਕੀਤੀ ਜਾਵੇ। ਨਾਲ ਹੀ ਇਹਨਾਂ ਰੋਗਾਂ ਦੇ ਹੋਣ ਦੇ ਕਾਰਣ, ਲੱਛਣ ਅਤੇ ਸਾਵਧਾਨੀ ਬਾਰੇ ਵੀ ਦੱਸਿਆ ਗਿਆ। ਪਿੰਡਾਂ ਵਿਚ ਹੈਲਥ ਐਂਡ ਵੈਲਨਸ ਸੇਨਟਰ ਖੁੱਲੇ ਹੋਏ ਹਨ, ਜਿਥੇ ਨਿਯਮਿਤ ਰੂਪ ਵਿਚ ਆਮ ਲੋਕਾਂ ਦਾ ਬੀ ਪੀ ,ਸ਼ੁਗਰ ਦੀ ਜਾਂਚ ਕਰਕੇ ਮੌਕੇ ਤੇ ਦਵਾਈ ਦਿੱਤੀ ਜਾਂਦੀ ਹੈ।ਇਸ ਮੌਕੇ ਤੇ ਐਸ ਐਮ ਓ ਡਾਕਟਰ ਜਤਿੰਦਰ ਸਿੰਘ ਗਿੱਲ, ਡਾਕਟਰ ਸ਼ੈਲਜਾ,ਬੀ ਈ ਈ ਸੁਰਿੰਦਰ ਕੌਰ,ਨਰਸਿੰਗ ਸਿਸਟਰ ਰਵਿੰਦਰ ਕੌਰ, ਹਰਭਜਨ ਕੌਰ ਅੱਲ ਐੱਚ ਵੀ, ਹਰਪਿੰਦਰ ਸਿੰਘ ਹੈਲਥ ਇੰਸਪੈਕਟਰ, ਰਾਜਵਿੰਦਰ ਕੌਰ ਸਟਾਫ ਨਰਸ, ਕੰਵਲਜੀਤ ਸਿੰਘ,ਸੀ ਐਚ ਓ ਅਨੀਤਾ, ਸਰਬਜੀਤ ਸਿੰਘ ਹੈਲਥ ਵਰਕਰ,ਜਤਿੰਦਰ ਸਿੰਘ ਐਸ ਟੀ ਐਸ, ਅੰਜਲੀ, ਬਰਿੰਦਰ ਕੌਰ, ਰਾਜਵੰਤ ਕੌਰ, ਸਰਬਜੀਤ ਕੌਰ ਆਸ਼ਾ ਫਸੀਲਿਟੇਟਰ, ਮੰਗਲ ਸਿੰਘ ਫਾਰਮੇਸੀ ਅਫਸਰ, ਸਿਮਰਨ ਕੌਰ ਫਾਰਮੇਸੀ ਅਫਸਰ, ਨਵਜੋਤ ਸਿੰਘ, ਸ਼ਮਸ਼ੇਰ ਸਿੰਘ,ਨਰਸਿੰਗ ਵਿਦਿਆਰਥੀ ਆਦਿ ਹਾਜਰ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments