ਚਲਦੀ ਸਵਿਫਟ ਡੀਜਾਇਰ ਕਾਰ ਨੂੰ ਭਿਆਨਕ ਅੱਗ, ਕਾਰ ਚਾਲਕ ਦੀ ਮੌਕੇ ਤੇ ਹੀ ਮੌਤ।

ਫਰੀਦਕੋਟ , 26 ਅਪ੍ਰੈਲ 2022 (ਧਰਮ ਪ੍ਰਵਾਨਾਂ ) ਫਰੀਦਕੋਟ ਦੇ ਕੋਟਕਪੂਰਾ ਰੋਡ ਤੇ ਨੇੜੇ ਸ਼ਾਹੀ ਹਵੇਲੀ ਕੋਲ ਕਾਰ ਨੰਬਰ ਪੀ ਬੀ 04 ਯੂ 1179 ਸਵਿਫਟ ਡੀਜਾਇਰ ਨੂੰ ਅੱਗ ਲੱਗਣ ਕਾਰਨ ਕਾਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਸਵਿਫਟ ਡੀਜਾਇਰ ਕਾਰ ਨੰ ਪੀ ਬੀ 04 ਯੂ 1179 ਜ਼ੋ ਕਿ ਕੋਟਕਪੂਰਾ ਤੋਂ ਫਰੀਦਕੋਟ ਵੱਲ ਨੂੰ ਆ ਰਹੀ ਸੀ ਤਾਂ ਅਚਾਨਕ ਚਲਦੀ ਕਾਰ ਨੂੰ ਅੱਗ ਲੱਗ ਗਈ ਅਤੇ ਕਾਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ, ਅਤੇ ਕਾਰ ਚਾਲਕ ਵਿੱਚ ਸੜ ਕੇ ਮਰ ਗਿਆ, ਪ੍ਰਤੱਖ ਦਰਸ਼ੀਆਂ ਅਨੁਸਾਰ ਇਹ ਕਾਰ ਕੋਟਕਪੂਰਾ ਤੋਂ ਫਰੀਦਕੋਟ ਵੱਲ ਆ ਰਹੀ ਸੀ ਤਾਂ ਅਚਾਨਕ ਹੀ ਸ਼ਾਹੀ ਹਵੇਲੀ ਦੇ ਨੇੜੇ ਉਕਤ ਕਾਰ ਨੂੰ ਅੱਗ ਲੱਗ ਗਈ, ਅੱਗ ਇੰਨੀ ਭਿਆਨਕ ਸੀ ਕਿ ਕਾਰ ਚਾਲਕ ਵੀ ਬਾਹਰ ਨਹੀਂ ਨਿਕਲ ਸਕਿਆ, ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਅਨੁਸਾਰ ਜਿਵੇਂ ਹੀ ਉਨਾਂ ਨੂੰ ਇਤਲਾਹ ਮਿਲੀ ਕਿ ਕੋਟਕਪੂਰਾ ਰੋਡ ਤੇ ਚਲਦੀ ਕਾਰ ਨੂੰ ਅੱਗ ਲੱਗ ਗਈ ਹੈ ਤਾਂ ਉਹ ਉਸੇ ਵੇਲੇ ਮੌਕੇ ਤੇ ਪਹੁੰਚ ਗਏ ਅਤੇ ਅੱਗ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ, ਪਰ ਅਫਸੋਸ ਦੀ ਗੱਲ ਇਹ ਹੈ ਕਿ ਉਹ ਕਾਰ ਚਾਲਕ ਨੂੰ ਬਚਾ ਨਹੀਂ ਸਕੇ, ਕਾਰ ਨੰਬਰ ਤੋਂ ਪਤਾ ਲੱਗਾ ਕਿ ਉਕਤ ਕਾਰ ਚਾਲਕ ਫਰੀਦਕੋਟ ਦੇ ਹਰਿੰਦਰਾ ਨਗਰ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਨਾਮ ਹਰਮਿੰਦਰ ਸਿੰਘ ਉਮਰ ਕਰੀਬ 65 ਸਾਲ ਪੁੱਤਰ ਕਰਤਾਰ ਸਿੰਘ ਵਾਸੀ ਹਰਿੰਦਰਾ ਨਗਰ ਫਰੀਦਕੋਟ ਦਾ ਰਹਿਣ ਵਾਲਾ ਹੈ, ਜਿਵੇਂ ਹੀ ਮਿਰਤਕ ਕਾਰ ਚਾਲਕ ਦੇ ਰਿਸ਼ਤੇਦਾਰਾਂ ਨੂੰ ਭਿਣਕ ਪਈ ਕਿ ਇਕ ਕਾਰ ਨੂੰ ਅੱਗ ਲੱਗੀ ਹੈ ਤਾਂ ਉਹ ਦੇਖਣ ਲਈ ਆਏ ਅਤੇ ਆ ਕੇ ਉਨਾਂ ਨੂੰ ਪਤਾ ਲੱਗਾ ਕਿ ਇਹ ਕਾਲ ਹਰਮਿੰਦਰ ਸਿੰਘ ਦੀ ਹੈ ਜ਼ੋ ਕਿ ਉਨਾਂ ਦਾ ਰਿਸ਼ਤੇਦਾਰ ਹੈ, ਬਾਦ ਵਿੱਚ ਪਤਾ ਲੱਗਾ ਕਿ ਉਕਤ ਕਾਰ ਚਾਲਕ ਹਰਮਿੰਦਰ ਸਿੰਘ ਕੋਟਕਪੂਰਾ ਤੋਂ ਆੜਤ ਦੀ ਦੁਕਾਨ ਤੋਂ ਫਰੀਦਕੋਟ ਨੂੰ ਆ ਰਿਹਾ ਸੀ ਕਿ ਅਚਾਨਕ ਕਾਰ ਨੂੰ ਅੱਗ ਲੱਗ ਗਈ, ਪੂਲਿਸ ਅਧਿਕਾਰੀਆਂ ਮੁਤਾਬਕ ਫੌਰਾਸਿਸ ਟੀਮ ਦੀ ਜਾਂਚ ਪੜਤਾਲ ਤੋਂ ਬਾਦ ਹੀ ਪਤਾ ਲੱਗੇਗਾ ਕਿ ਕਾਰ ਨੂੰ ਅੱਗ ਕਿਸ ਤਰ੍ਹਾਂ ਲੱਗੀ, ਜਿਵੇਂ ਹੀ ਕਾਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਜੰਗਲ ਦੀ ਅੱਗ ਵਾਂਗ ਸਾਰੇ ਸ਼ਹਿਰ ਵਿੱਚ ਇਹ ਖਬਰ ਫੈਲ ਗਈ, ਅੱਗ ਲੱਗਣ ਦੇ ਕਾਰਨਾ ਦਾ ਜਾਂਚ ਤੋਂ ਬਾਦ ਹੀ ਪਤਾ ਲੱਗੇਗਾ ਕਿ ਅੱਗ ਕਿਸ ਤਰ੍ਹਾਂ ਲੱਗੀ, ਪਰ ਇਸ ਵਾਕੇ ਕਾਰਨ ਸ਼ਹਿਰ ਵਿਚ ਗਮਹੀਨ ਮਹੌਲ ਛਾਇਆ ਹੋਇਆ ਹੈ।

Share on facebook
Share on twitter
Share on email
Share on whatsapp
Share on telegram

ਬੁੱਲਟ ਮੋਟਰਸਾਈਕਲ ਨਾਲ ਪਟਾਕੇ ਮਾਰਨ ਵਾਲੇ ਹੁਲੜਬਾਜਾਂ ਖਿਲਾਫ ਕੀਤੀ ਜਾਵੇਗੀ ਸਖਤ ਕਾਰਵਾਈ – ਡਿਪਟੀ ਕਮਿਸ਼ਨਰ

ਬਟਾਲਾ, 30 ਜੂਨ (ਸਲਾਮ ਤਾਰੀ ) – ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਟਰੈਫਿਕ ਪੁਲਿਸ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਬੁੱਲਟ ਮੋਟਰਸਾਈਕਲ ਨਾਲ

ਡਿਪਟੀ ਕਮਿਸ਼ਨਰ ਵੱਲੋਂ ਸਵੱਛ ਵਿਦਿਆਲਿਆ ਪੁਰਸਕਾਰ ਪ੍ਰਾਪਤ ਕਰਨ ਵਾਲੇ ਸਕੂਲ ਮੁਖੀ ਸਨਮਾਨਿਤ *

* ਗੁਰਦਾਸਪੁਰ 30 ਜੂਨ (ਸਲਾਮ ਤਾਰੀ )* *ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਦੇ ਸਵੱਛ ਵਿਦਿਆਲਿਆ ਪੁਰਸਕਾਰ

ਮਜਲਿਸ ਖ਼ੁਦਾਮ ਉਲ ਅਹਿਮਦੀਆ ਵੱਲੋਂ ਮੁਫ਼ਤ ਇਕ ਰੋਜ਼ਾ ਮੈਡੀਕਲ ਕੈਂਪ ਲਗਾਇਆ

ਕਾਦੀਆਂ 30 ਜੂਨ (ਸਲਾਮ ਤਾਰੀ) ਮੁਸਲਿਮ ਜਮਾਤ ਅਹਿਮਦੀਆ ਦੀ ਸੰਸਥਾ ਮਜਲਿਸ ਖ਼ੁਦਾਮ ਉਲ ਅਹਿਮਦੀਆ ਭਾਰਤ ਵੱਲੋਂ ਅੱਜ ਕਾਦੀਆਂ ਵਿਖੇ ਇਕ ਰੋਜ਼ਾ ਮੁਫਤ ਮੈਡੀਕਲ ਕੈਂਪ ਲਗਾਇਆ

वेदकौर आर्य गर्ल्स सीनियर सेकंडरी स्कूल का परिणाम रहा शत प्रतिशत  20 छात्राओं ने 90 प्रतिशत से अधिक अंक लेकर स्कूल का नाम चमकाया 

 कादियां:(सलाम तारी) पंजाब स्कूल शिक्षा बोर्ड द्वारा घोषित किये गये मार्च 2022 के परिणामों में वेदकौर आर्य गर्ल्स सीनियर सेकेंडरी स्कूल कादियां का परिणाम शत

सरकारी हाई स्कूल बसरावां का स्वच्छ विद्यालय पुरस्कार 2021-22 के लिए चयन बी एन ओ विजय कुमार को जिलाधीश ने किया सम्मानित

  कादियां : (सलाम तारी) स्वच्छ विद्यालय पुरस्कार 2021-22 के अन्तर्गत आज जिलाधीश द्वारा डाइट गुरदासपुर में *स्वच्छ* स्कूलों के मुखियों को सम्मान पत्र भेंट