spot_img
Homeਮਾਝਾਅੰਮ੍ਰਿਤਸਰਵਿਸਾਖੀ ਵੇਖਣ ਗਏ ਦੋ ਨੋਜਵਾਨ ਬਿਆਸ ਦਰਿਆ ਵਿੱਚ ਰੁੜੇ 

ਵਿਸਾਖੀ ਵੇਖਣ ਗਏ ਦੋ ਨੋਜਵਾਨ ਬਿਆਸ ਦਰਿਆ ਵਿੱਚ ਰੁੜੇ 

 ਕਾਦੀਆਂ 15 ਅਪ੍ਰੈਲ (ਸਲਾਮ ਤਾਰੀ, ਵਿਕਰਮ ਚੀਮਾ ) ਕਸਬਾ ਘੁਮਾਣ ਨਜਦੀਕੀ ਦੋ ਪਿੰਡ ਮੰਡ ਅਤੇ ਮੰਡਿਆਲਾ ਤੋਂ ਉਸ ਵੇਲੇ ਗਮਗੀਨ ਮਾਹੌਲ ਬਣ ਗਿਆ ਜਦੋਂ ਪਿੰਡਾਂ ਵਿੱਚ ਖਬਰ ਪੁਹੰਚੀ ਕੇ ਇਹਨਾਂ ਪਿੰਡਾਂ ਤੋਂ ਪਿੰਡ ਸ਼ੇਰੋ ਵਿਖੇ ਵਿਸਾਖੀ ਮੇਲਾ ਵੇਖਣ ਗਏ ਨੌਜਵਾਨਾਂ ਵਿਚੋਂ ਦੋ ਨੌਜਵਾਨ ਬਿਆਸ ਦਰਿਆ ਵਿਚ ਨਹਾਉਂਦੇ ਸਮੇ ਤੇਜ਼ ਵਹਾ ਕਾਰਨ ਰੁੜ ਗਏ ,,,ਬਿਆਸ ਦਰਿਆ ਵਿਚੋਂ ਅਜੇ ਤਕ ਦੋਵਾਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਨਹੀਂ ਹੋ ਪਾਈਆ,,,,,

ਜਾਣਕਾਰੀ ਅਨੁਸਾਰ ਦੋ ਨੋਜਵਾਨ ਉਮਰ ਨਵਜੋਤ ਸਿੰਘ 17 ਸਾਲ ਪੁੱਤਰ ਰਣਧੀਰ ਸਿੰਘ ਵਾਸੀ ਪਿੰਡ ਮੰਡ ਅਤੇ ਅੰਗਰੇਜ਼ ਸਿੰਘ 23 ਸਾਲ ਪੁੱਤਰ ਜਗਤਾਰ ਸਿੰਘ ਪਿੰਡ ਮੰਡਿਆਲਾ ਨਜ਼ਦੀਕ ਕਸਬਾ ਘੁਮਾਣ ਸੰਗਤਾਂ ਨਾਲ ਵਿਸਾਖੀ ਮਨਾਉਣ ਪਿੰਡ ਸੇਰੋਂ ਵਿਖੇ ਗਏ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੋਹਾਂ ਨੋਜਵਾਨਾਂ ਦੇ ਪ੍ਰੀਵਾਰਕ ਮੈਂਬਰਾਂ ਨੇਂ ਦੱਸਿਆ ਕਿ ਉਕਿਤ ਦੋਵੇਂ ਨੋਜਵਾਨ ਦੋ ਵੱਖ-ਵੱਖ ਜਗ੍ਹਾ ਤੇ ਨਹਾਉਣ ਲਈ ਬਿਆਸ ਦਰਿਆ ਵਿੱਚ ਵੜ ਗਏ,,,, ਪਾਣੀ ਡੂੰਘਾ ਹੋਣ ਕਰਕੇ ਦੋਂਵੇਂ ਨੋਜਵਾਨ ਪਾਣੀ ਦੇ ਤੇਜ਼ ਵਹਾ ਵਿੱਚ ਰੁੜ ਗਏ। ਅੰਗਰੇਜ਼ ਸਿੰਘ ਨੋਜਵਾਨ ਜਿਸ ਜਗ੍ਹਾ ਤੇ ਪਾਣੀ ਵਿੱਚ ਡੁੱਬਿਆ ਉਥੇ ਗੋਤਾਖੋਰਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ ਨੋਜਵਾਨ ਨਵਜੋਤ ਸਿੰਘ ਦੇ ਪ੍ਰੀਵਾਰਿਕ ਮੈਂਬਰਾਂ ਨੇ ਪ੍ਰਸ਼ਾਸਨ ਤੇ ਦੋਸ ਲਾਉਂਦਿਆ ਆਖਿਆ ਕਿ ਇੱਕ ਵਜੇ ਤੋਂ ਲੈਕੇ ਸ਼ਾਮ 6ਵਜੇ ਤੱਕ ਪ੍ਰਸ਼ਾਸਨ ਨੂੰ ਬਾਰ ਬਾਰ ਫੋਨ ਕਰਨ ਤੇ ਵੀ ਪ੍ਰਸ਼ਾਸਨ ਨਵਜੋਤ ਸਿੰਘ ਦੀ ਭਾਲ ਕਰਨ ਲਈ ਨਹੀਂ ਪਹੁੰਚਿਆ। ਜਿਸ ਤੇ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕੀਤੀ ਹੈ ਕਿ ਅਣਗਿਹਲੀ ਕਰਨ ਤੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments