49 ਸ਼ਿਕਾਇਤਾਂ ਦਾ 100 ਮਿੰਟ ਦੇ ਅੰਦਰ-ਅੰਦਰ ਕੀਤਾ ਗਿਆ ਨਿਪਟਾਰਾ

ਗੁਰਦਾਸਪੁਰ, 27 ਜਨਵਰੀ (ਮੁਨੀਰਾ ਸਲਾਮ ਤਾਰੀ) ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ-ਵਿਜ਼ਲ ਐਪ ’ਤੇ 49 ਸ਼ਿਕਾਇਤਾਂ (27 ਜਨਵਰੀ ਤਕ) ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਵਿਧਾਨ ਸਭਾ ਚੋਣਾਂ-2022 ਸਬੰਧੀ ਸੀ-ਵਿਜ਼ਲ ਨਾਗਰਿਕ ਐਪ ਤਿਆਰ ਕੀਤੀ ਗਈ ਹੈ, ਜਿਸ ਰਾਹੀ 100 ਮਿੰਟ ਦੇ ਅੰਦਰ-ਅੰਦਰ ਹੀ ਕਾਰਵਾਈ ਕੀਤੀ ਜਾਂਦੀ ਹੈ

ਉਨਾਂ ਦੱਸਿਆ ਕਿ ਸੀ-ਵਿਜਲ ਰਾਹੀ 25 ਜਨਵਰੀ ਨੂੰ 03 ਸ਼ਿਕਾਇਤਾਂ ਆਈਆਂ। ਪਹਿਲੀ ਸ਼ਿਕਾਇਤ ਫਤਹਿਗੜ੍ਹ ਚੂੜੀਆਂ ਤੋਂ 1 ਵੱਜ ਕੇ 14 ਮਿੰਟ ਵਿਚ ਆਈ ਕਿ ਪਾਰਟੀ ਵਲੋਂ ਰਾਸ਼ਨ ਵੰਡਿਆ ਜਾ ਰਿਹਾ ਪਰ ਟੀਮ ਵਲੋਂ ਚੈੱਕ ਕਰਨ ’ਤੇ ਅਜਿਹਾ ਕੁਝ ਨਹੀਂ ਪਾਇਆ ਗਿਆ। ਇਹ ਸ਼ਿਕਾਇਤ 91 ਮਿੰਟ ਵਿਚ ਨਿਪਟਾ ਦਿੱਤੀ ਗਈ। ਦੂਜੀ ਸ਼ਿਕਾਇਤ ਡੇਰਾ ਬਾਬਾ ਨਾਨਕ ਤੋਂ ਦੁਪਹਿਰ 12 ਵਜੇ ਆਈ ਕਿ ਕੰਸ਼ਟਰੱਕਸ਼ਨ ਦਾ ਕੰਮ ਚੱਲ ਰਿਹਾ ਹੈ। ਚੈੱਕ ਕਰਨ ਉਪਰੰਤ ਪਾਇਆ ਗਿਆ ਕਿ ਇਹ ਕੰਮ ਪਹਿਲਾਂ ਤੋਂ ਚੱਲ ਰਿਹਾ ਹੈ, ਸ਼ਿਕਾਇਤ 70 ਮਿੰਟ ਵਿਚ ਨਿਪਟਾਈ ਗਈ ਤੇ ਤੀਜੀ ਸ਼ਿਕਾਇਤ ਵੀ ਡੇਰਾ ਬਾਬਾ ਨਾਨਕ ਨੇੜੇ ਪਿੰਡ ਦਾਦੂਵਾਲ ਤੋਂ ਸ਼ਾਮ 7 ਵੱਜ ਕੇ 8 ਮਿੰਟ ’ਤੇ ਆਈ ਕਿ ਰਾਜਨੀਤਿਕ ਪਾਰਟੀ ਦਾ ਬੈਨਰ ਲੱਗਿਆ ਹੋਇਆ ਹੈ, ਜਿਸਨੂੰ 65 ਮਿੰਟ ਵਿਚ ਉਤਾਰ ਦਿੱਤਾ ਗਿਆ। ਇਸੇ ਤਰਾਂ 26 ਜਨਵਰੀ ਨੂੰ ਇੱਕ ਸ਼ਿਕਾਇਤ ਹਯਾਤਨਗਰ (ਗੁਰਦਾਸਪੁਰ) ਤੋਂ ਆਈ ਕਿ ਗਲੀ ਦਾ ਕੰਮ ਚੱਲ ਰਿਹਾ ਹੈ, ਜੋ ਪਾਇਆ ਗਿਆ ਕਿ ਪਹਿਲਾਂ ਚੋਂ ਹੀ ਚੱਲ ਰਿਹਾ ਹੈ, ਇਹ ਸ਼ਿਕਾਇਤ 2 ਵੱਜ 31 ਮਿੰਟ ਵਿਚ ਆਈ ਤੇ 51 ਮਿੰਟ ਨਿਪਟਾ ਦਿੱਤੀ ਗਈ। 

ਦੱਸਣੋਗ ਹੈ ਇਸ ਤੋਂ ਪਹਿਲਾਂ ਸੀ-ਵਿਜ਼ਲ ਉੱਤੇ 45 ਸ਼ਿਕਾਇਤਾਂ ਮਿਲੀਆਂ ਸਨ, ਜਿਨਾਂ ਦਾ 100 ਮਿੰਟ ਦੇ ਅੰਦਰ-ਅੰਦਰ ਨਿਪਟਾਰਾ ਕੀਤਾ ਜਾ ਚੁੱਕਾ ਹੈ। ਇਸ ਤਰਾਂ ਜ਼ਿਲੇ ਅੰਦਰ ਸੀ-ਵਿਜ਼ਲ ਉੱਤੇ ਕੁਲ 49 ਸ਼ਿਕਾਇਤਾਂ ਮਿਲੀਆਂ ਸਨ, ਜਿਸ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ

Share on facebook
Share on twitter
Share on email
Share on whatsapp
Share on telegram

ਕਾਦੀਆਂ ‘ਚ ਦੁਕਾਨ ਨੂੰ ਲੱਗੀ ਅੱਗ

ਕਾਦੀਆਂ, 16 ਮਈ (ਸਲਾਮ ਤਾਰੀ) ਅੱਜ ਸਵੇਰੇ ਮੇਨ ਬਾਜ਼ਾਰ ਨੇੜੇ ਸਥਿਤ ਅੰਦਰੂਨੀ ਮਾਰਕੀਟ ‘ਚ ਇੱਕ ਮਿਠਾਈ ਦੀ ਦੁਕਾਨ ਦੀ ੳਪਰੀ ਮੰਜ਼ਿਲ ‘ਚ ਅਚਾਨਕ ਅੱਗ ਲੱਗ

ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਲੇਬਰ ਇਨਫੋਰਸਮੈਂਟ ਅਫਸਰ ਨਵਦੀਪ ਸਿੰਘ ਦੇ ਸਹਿਯੋਗ ਨਾਲ ਮਜ਼ਦੂਰ ਦਿਵਸ ਨੂੰ ਸਮਰਪਿਤ ਲੇਬਰ ਕਾਰਡ ਬਣਾਉਣ ਲਈ ਕੈਂਪ ਲਗਾਇਆ ਗਿਆ।

ਕਾਦੀਆਂ 16 ਮਈ  (ਸਲਾਮ ਤਾਰੀ): ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਵੱਲੋਂ ਮਜ਼ਦੂਰ ਦਿਵਸ ਨੂੰ ਸਮਰਪਿਤ ਪ੍ਰਧਾਨ   ਮੁਕੇਸ਼ ਵਰਮਾ ਦੀ ਅਗਵਾਈ ਹੇਠ ਜ਼ਿਲ੍ਹਾ ਲੇਬਰ ਇਨਫੋਰਸਮੈਂਟ ਅਫ਼ਸਰ ਨਵਦੀਪ

ਨੈਸ਼ਨਲ ਡੇਂਗੂ ਡੇਅ ਜ਼ਿਲ੍ਹਾ ਪੱਧਰ ਤੇ ਬਲਾਕ ਪੱਧਰ ਤੇ ਮਨਾਇਆ ਗਿਆ

ਗੁਰਦਾਸਪੁਰ, 16 ਮਈ :(ਸਲਾਮ ਤਾਰੀ)  ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ , ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 16 ਮਈ , 2022 ਨੂੰ ਨੈਸ਼ਨਲ ਡੇਂਗੂ ਡੇਅ ਮਨਾਉਣ ਸਬੰਧੀ ਜ਼ਿਲ੍ਹਾ ਗੁਰਦਾਸਪੁਰ ਵਿਖੇ ਜ਼ਿਲ੍ਹਾ

ਪਿੰਡ ਲੇਹਲ (ਧਾਰੀਵਾਲ) ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਅੱਜ ਸਵੇਰੇ 10 ਵਜੇ ਹੋਵੇਗਾ : ਐਡਵੋਕੇਟ ਜਗਰੂਪ ਸਿੰਘ ਸੇਖਵਾਂ

ਕਾਦੀਆਂ 16 ਮਈ (ਸਲਾਮ ਤਾਰੀ) :- ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ ਪਿੰਡ ਲੇਹਲ (ਧਾਰੀਵਾਲ)

‍ਨਸ਼ਾ ਵਿਰੋਧੀ ਟਾਸਕ ਫੋਰਸ ਵੱਲੋਂ ਹੈਲਥ ਅਤੇ ਵੈਲਨਸ ਸੈਂਟਰ ਔਲਖ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਕੈੰਪ ਲਗਾਇਆ

ਕਾਦੀਆ 16 ਮਈ , (ਸੁਰਿੰਦਰ ਕੌਰ ): ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਸਿਵਲ ਸਰਜਨ ਗੁਰਦਾਸਪੁਰ ਡਾ ਵਿਜੇ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਐੱਸ .ਐੱਮ .ਓ ਡਾਕਟਰ