spot_img
Homeਮਾਝਾਗੁਰਦਾਸਪੁਰਐਸ ਐਚ ਓ ਕਾਦੀਆ ਸਮੇਤ ਕਈ ਮੁਲਾਜ਼ਮ ਕਰੌਨਾ ਦੀ ਚਪੇਟ ਵਿਚ ਆਏ

ਐਸ ਐਚ ਓ ਕਾਦੀਆ ਸਮੇਤ ਕਈ ਮੁਲਾਜ਼ਮ ਕਰੌਨਾ ਦੀ ਚਪੇਟ ਵਿਚ ਆਏ

ਕਾਦੀਆ 12 ਜਨਵਰੀ (ਮੁਨੀਰਾ ਸਲਾਮ ਤਾਰੀ) ਪੰਜਾਬ ਵਿੱਚ ਵੱਧ ਰਹੇ ਕਰੌਨਾ ਦੇ ਕੇਸਾਂ ਨੂੰ ਲੈ ਕੇ ਸਰਕਾਰ ਵਲੌ ਰੋਜ ਨਵੀਆਂ ਹਿਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਪਰ ਕਰੌਨਾ ਦੇ ਕੇਸ ਰੁਕਦੇ ਨਜਰ ਨਹੀਂ ਆ ਰਹੇ! ਫਰੰਟ ਲਾਈਨ ਤੇ ਕੰਮ ਕਰ ਰਹੇ ਪੁਲਸ ਕਰਮਚਾਰੀ ਵੀ ਕਰੌਨਾ ਦੀ ਚਪੇਟ ਵਿਚ ਆ ਰਹੇ ਹਨ! ਥਾਣਾ ਕਾਦੀਆ ਦੇ ਮੁਖੀ ਰਛਪਾਲ ਸਿੰਘ ਜਿਨਾਂ ਦੀ ਰਿਪੋਰਟ ਕਰੌਨਾ ਪਾਜਿਟਿਵ ਆਈ ਹੈ ਉਹਨਾਂ ਕਿਹਾ ਕਿ ਕੁਝ ਦਿਨਾਂ ਤੋ ਉਹਨਾਂ ਨੂੰ ਬੁਖਾਰ ਦੀ ਸ਼ਿਕਾਇਤ ਸੀ ਜਿਸ ਕਰ ਕੇ ਉਹਨਾਂ ਆਪਣਾ ਟੈਸਟ ਕਰਵਾਇਆ ਜੋ ਕਿ ਪਾਜਿਟਿਵ ਆਇਆ ਹੈ ਉਹਨਾਂ ਕਿਹਾ ਕਿ ਥਾਣੇ ਦੇ ਅਡੀਸ਼ਨਲ ਮੁਨਸ਼ੀ ਲਵਪ੍ਰੀਤ ਸਿੰਘ ਵੀ ਪਾਜਿਟਿਵ ਆਏ ਹਨ! ਐਸ ਐਚ ਓ ਕਾਦੀਆ ਰਛਪਾਲ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਾਸਕ ਪਾ ਕੇ ਰੱਖਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments