ਗੁਰਦਾਸਪੁਰ , 11 ਜਨਵਰੀ ( ਮੁਨੀਰਾ ਸਲਾਮ ਤਾਰੀ)  ਸ੍ਰੀ ਮਤੀ  ਰਮੇਸ਼  ਕੁਮਾਰੀ  ਜਿਲਾ  ਅਤੇ ਸ਼ੈਸ਼ਨ ਜੱਜ ਕਮ – ਚੇਅਰਮੈਨ  ਜਿਲਾ ਕਾਨੂੰਨੀ  ਸੇਵਾਵਾਂ  ਅਥਾਰਟੀ  ਗੁਰਦਾਸਪੁਰ  ਅਤੇ  ਮੈਡਮ ਨਵਦੀਪ ਕੋਰ ਗਿੱਲ ਸਿਵਲ  ਜੱਜ ( ਸੀਨੀਅਰ  ਡਵੀਜ਼ਨ )  ਕਮ– ਸੀ ਜੀਐਮ – ਕਮ– ਸਕੱਤਰ  ਜਿਲਾ ਕਾਨੂੰਨੀ  ਸੇਵਾਵਾਂ  ਅਥਾਰਟੀ   ਗੁਰਦਾਸਪੁਰ  ਦੀਆਂ ਹਦਾਇਤਾਂ  ਅਨੁਸਾਰ ਜਿਲਾ  ਕਚਹਿਰੀਆਂ  ਗੁਰਦਾਸਪੁਰ  ਵਿਚ  ਲਾਇਨ  ਕੱਲਬ (  ਐਨਜੀ . )  ਗੁਰਦਾਸਪੁਰ  ਦੇ ਪ੍ਰਧਾਨ  ਸ੍ਰੀ  ਸੁਰੇਸ਼  ਸੈਣੀ , ਐਡਵੋਕੇਟ ਅਤੇ ਉਹਨਾ ਦੀ  ਟੀਮ ਦੇ   ਮੈਬਰ  ਸ੍ਰੀ ਮਨੋਜ ਲੂੰਬਾ ਅਤੇ  ਸ੍ਰੀ ਪੁਸ਼ਕਰ ਨੰਦਾ ਐਡਵੋਕੇਟ  ਦੀ ਸਹਾਇਤਾ  ਨਾਲ  ਜਿਲਾ ਕਚਹਿਰੀਆਂ  ਗੁਰਦਾਸਪੁਰ  ਵਿਚ  ਤਾਰੀਕ  ਭੁਗਤਣ ਆਏ ਪ੍ਰਾਰਥੀਆਂ  ਨੂੰ ਲੱਗਭੱਗ 1000 ਮਾਸਕ ਵੰਡੇ  ਗਏ   ਇਸ ਦੇ ਨਾਲ  ਸ੍ਰੀ ਮਤੀ  ਰਮੇਸ਼ ਕੁਮਾਰੀ ਜਿਲਾ ਅਤੇ ਸੈਸ਼ਨ ਜੱਜ  ਕਮ– ਚੇਅਰ ਪਰਸ਼ਨ  ਜਿਲਾ  ਕਾਨੂੰਨੀ ਸੇਵਾਵਾਂ  ਅਥਾਰਟੀ  ਗੁਰਦਾਸਪੁਰ  ਦੁਆਰਾ  ਅਦਾਲਤ  ਵਿਚ ਆਏ  ਲੋਕਾ ਨੂੰ  ਅਪੀਲ  ਕੀਤੀ  ਕਿ ਉਹ  ਬਿਨਾਂ ਮਾਸਕ ਤੋ ਕੋਰਟਾਂ  ਵਿਚ ਨਾ ਆਉਣ  ਆਪਣਾ ਟੀਕਾਕਰਨ  ਵੀ  ਕਰਵਾੳਣ   ਕੋਵਿਡ ਪ੍ਰੋਟੋਕੋਲ ਦੀਆਂ  ਹਦਾਇਤਾਂ  ਨੂੰ ਧਿਆਨ  ਵਿਚ ਰੱਖਣ  ਤਾਂ ਜੋ  ਇਸ ਮਹਾਮਾਰੀ  ਤੋ ਆਪਣਾ ਅਤੇ ਦੂਸਰਿਆਂ  ਦਾ ਵੀ  ਬਚਾਅ ਕੀਤਾ ਜਾ ਸਕੇ 

Leave a Reply

Your email address will not be published.