ਗੁਰਦਾਸਪੁਰ , 10 ਜਨਵਰੀ ( ਮੁਨੀਰਾ ਸਲਾਮ ਤਾਰੀ) ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਸਿਵਲ ਸਰਜਨ ਡਾ . ਵਿਜੈ ਕੁਮਾਰ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਭੋਲੇਕੇ, ਫਹਿਤਗੜ੍ਹ ਚੂੜੀਆ ਤਹਿ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਗੈਰ ਲਾਇਸੈਂਸੀ ਸ਼ੂਦ ਦਵਾਈਆਂ ਦੀ ਵਿਕਰੀ ਕਰਨ ਤਹਿਤ ਦਤਿੰਦਰ ਸਿੰਘ ਵਿਰੁੱਧ ਡਰੱਗ ਕੰਟਰੋਲ ਅਫ਼ਸਰ,  ਬਟਾਲਾ ਸ੍ਰੀ ਗੁਰਦੀਪ ਸਿੰਘ ਅਤੇ ਐਸ.ਐਚ.ਓ. ਸ੍ਰੀ ਹਰਪ੍ਰਕਾਸ ਸਿੰਘ  ਦੀ ਸ਼ਾਂਝੀ ਟੀਮ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਗਈ

ਮੌਕੇ ਦੌਰਾਨ 1700 ਤੋਂ ਵੱਧ ਗੋਲੀਆਂ ਜਿਨ੍ਹਾਂ ਦੀ ਕੀਮਤ 9200 ਰੁਪਏ ਹੈ, ਬਰਾਮਦ ਕੀਤੀਆਂ । ਡਰੱਗ ਅਤੇ ਕੌਸਮੈਟਿਕ ਐਕਟ 1940 ਦੀ ਉਲੰਘਣ ਕਾਰਨ, ਜਬਤ ਕੀਤੀਆਂ ਦਵਾਈਆਂ ਮਾਨਯੋਗ ਸੀ.ਜੀ.ਐਮ. ਅਦਾਲਤ ਵਿੱਚ ਪੇਸ਼ ਕੀਤੀਆਂ ਗਈਆਂ 

ਮੌਕੇ ਤੇ ਕੀਤੀ ਕਾਰਵਾਈ ਜੁਆਇੰਟ ਕਮਿਸ਼ਨਰ ਐਫ.ਡੀ.ਏ . ਖਰੜ ਨੂੰ ਯੋਗ ਕਾਰਵਾਈ ਹਿੱਤ ਭੇਜ ਦਿੱਤੀ ਗਈ ਹੈ 

Leave a Reply

Your email address will not be published.