ਬਟਾਲਾ/ਹਰਗੋਬਿੰਦਪੁਰ, 11 ਜਨਵਰੀ (ਮੁਨੀਰਾ ਸਲਾਮ ਤਾਰੀ) – ਸਾਹਿਲ-ਏ ਬਿਆਸ ਖੇਡ, ਸਭਿਆਚਾਰ ਅਤੇ ਭਲਾਈ ਸੁਸਾਇਟੀ (ਰਜ਼ਿ:) ਦੇ ਪ੍ਰਧਾਨ ਰਾਜਪ੍ਰੀਤ ਸਿੰਘ ਢਿਲੋਂ ਨੇ ਕਿਹਾ ਕਿ ਸਾਡੇ ਸੋਹਣੇ ਦੇਸ਼ ਪੰਜਾਬ ਵਿੱਚ ਖੇਡਾਂ, ਸੱਭਿਆਚਾਰਕ ਕਦਰਾਂ-ਕੀਮਤਾਂ, ਸਿੱਖਿਆ ਅਤੇ ਸਮਾਜ ਭਲਾਈ ਦੇ ਕਾਰਜਾਂ ਦਾ ਆਪਣਾ ਸਮਾਜਕ, ਧਾਰਮਿਕ ਅਤੇ ਇਤਿਹਾਸਿਕ ਮਹੱਤਵ ਹੈ, ਪਰ ਅਜੋਕੀ ਜ਼ਿੰਦਗੀ ਵਿੱਚ ਲੋਕ ਇਨ੍ਹਾਂ ਸਰੋਕਾਰਾਂ ਪ੍ਰਤੀ ਅਵੇਸਲੇ ਹੋ ਰਹੇ ਹਨ। ਇਨ੍ਹਾਂ ਸਰੋਕਾਰਾਂ ਪ੍ਰਤੀ, ਸੰਵੇਦਨਾ, ਖਿੱਚ ਅਤੇ ਸੱਚੀ-ਸੁੱਚੀ ਭਾਵਨਾ ਨੂੰ ਹੁਲਾਰਾ ਦੇਣ ਹਿੱਤ ਸਾਹਿਲ-ਏ-ਬਿਆਸ ਖੇਡ, ਸਭਿਆਚਾਰ ਅਤੇ ਭਲਾਈ ਸੁਸਾਇਟੀ (ਰਜਿ:) ਸ਼੍ਰੀ ਹਰਗੋਬਿੰਦਪੁਰ ਦਾ ਗਠਨ ਕੀਤਾ ਗਿਆ।

ਪ੍ਰਧਾਨ ਰਾਜਪ੍ਰੀਤ ਸਿੰਘ ਢਿਲੋਂ ਨੇ ਦੱਸਿਆ ਕਿ ਇਹ ਸੁਸਾਇਟੀ ਇਲਾਕੇ ਵਿੱਚ ਖੇਡਾਂ, ਸੱਭਿਆਚਾਰ, ਸਿੱਖਿਆ ਅਤੇ ਸਮਾਜ ਲਈ ਭਲਾਈ ਦੇ ਕੰਮਾਂ ਨੂੰ ਸਮਰਪਿਤ ਹੋਵੇਗੀ। ਉਨ੍ਹਾਂ ਕਿਹਾ ਕਿ ਨਗਰ ਸ੍ਰੀ ਹਰਗੋਬਿੰਦਪੁਰ ਦੀਆਂ ਇਤਿਹਾਸਿਕ ਧਰੋਹਰਾਂ, ਮਹਾਨ ਕਾਰਜਾਂ ਲਈ ਕੁੱਲ ਵਕਤੀ ਤੱਤਪਰ ਰਹੇਗੀ। ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ਲੋਕ ਲਹਿਰ ਪੈਦਾ ਕਰਕੇ ਸਮਾਜ ਦੇ ਹਰੇਕ ਵਰਗ ਨੂੰ ਇਨ੍ਹਾਂ ਨੇਕ ਕਾਰਜਾਂ ਨਾਲ ਜੋੜਿਆ ਜਾਵੇਗਾ।

ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਨੰਬਰਦਾਰ ਰੁਪਿੰਦਰ ਸਿੰਘ ਲਾਡੀ, ਜਨਰਲ ਸਕੱਤਰ ਸਰਪੰਚ ਮਨਦੀਪ ਸਿੰਘ ਟਣਾਨੀਵਾਲ, ਸਕੱਤਰ ਥਾਣੇਦਾਰ ਬਲਵਿੰਦਰ ਸਿੰਘ, ਕੈਸ਼ੀਅਰ ਬੀ.ਪੀ.ਈ.ੳ. ਪੋਹਲਾ ਸਿੰਘ, ਪ੍ਰੈਸ ਸਕੱਤਰ ਜੋਗਾ ਸਿੰਘ, ਕਾਨੂੰਨੀ ਸਲਾਹਕਾਰ ਅੇੈਡਵੋਕੇਟ ਸੁਖਬੀਰ ਸਿੰਘ ਪੰਨਵਾਂ ਹਜ਼ਾਰ ਸਨ।

Leave a Reply

Your email address will not be published.