ਗੁਰਦਾਸਪੁਰ, 29 ਨਵੰਬਰ (ਮੁਨੀਰਾ ਸਲਾਮ ਤਾਰੀ ) ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸਨਰ (ਜ) ਗੁਰਦਾਸਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ ਘਰ ਰੋਜਗਾਰ  ਯੋਜਨਾ ਤਹਿਤ ਜਿਥੇ ਨੌਜਵਾਨ ਪ੍ਰਾਰਥੀਆਂ ਨੂੰ ਰੋਜਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ , ਉਧਰ  ਦੂਜੇ ਪਾਸੇ ਜਿਹੜੇ ਪ੍ਰਾਰਥੀ ਸਵੈ-ਰੁਜਗਾਰ ਕਰਨ ਦੇ ਚਾਹਵਾਨ ਹਨ, ਉਂਨ੍ਹਾਂ ਨੂੰ ਸਵੈ-ਰੁਜਗਾਰ ਦੀਆਂ ਸਕੀਮਾਂ ਅਧੀਨ ਲੋਨ ਦਿੱਤੇ ਜਾ ਰਹੇ ਹਨ । ਉਂਨ੍ਹਾਂ ਅੱਗੇ ਦੱਸਿਆ ਕਿ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਕਮਰਾ ਨੰ: 217 ਬੀ – ਬਲਾਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 01 ਦਸੰਬਰ 2021  ਨੂੰ ਸਵੈ- ਰੁਜਗਾਰ ਦਾ ਕੈਪ ਲਗਾਇਆ ਜਾ ਰਿਹਾ ਹੈ । ਕੈਪ ਦੇ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਬੈਕਾਂ ਵੱਲੋ ਸਿਰਕਤ ਕੀਤੀ ਜਾਵੇਗੀ ਅਤੇ ਸਵੈ-ਰੁਜਗਾਰ ਦੇ ਨਾਲ ਸਬੰਧਤ ਵਿਭਾਗਾਂ ਦੇ ਨੁਮਾਇੰਦੇ ਸਾਮਲ ਹੋਣਗੇ 

ਉਂਨ੍ਹਾਂ ਅੱਗੇ ਦੱਸਿਆ ਕਿ ਇਹਨਾਂ ਸਵੈ –ਰੁਜਗਾਰ ਸਕੀਮਾਂ ਦੇ ਅਧੀਨ ਬੇਰੋਜਗਾਰ ਪ੍ਰਾਰਥੀਆਂ ਨੂੰ ਸਵੈ-ਰੁਜਗਾਰ ਕਰਨ ਦੇ ਲਈ ਲੋਨ ਫਾਰਮ ਭਰੇ ਜਾਣਗੇ । ਜਿਹੜੇ ਨੌਜਵਾਨ ਪ੍ਰਾਰਥੀ ਆਪਣਾ ਸਵੈ- ਰੁਜਗਾਰ ਦਾ ਕੰਮ ਸੁਰੂ ਕਰਨਾ ਚਾਹੁੰਦੇ ਹਨ , ਉਹ ਪ੍ਰਾਰਥੀ ਪ੍ਰਧਾਨ ਮੰਤਰੀ Mudra ਸਕੀਮ, ਰੋਜਗਾਰ ਜਨਰੇਸ਼ਨ ਪ੍ਰੋਗਰਾਮ ਅਤੇ ਸਟੈਡ ਅਪ ਇੰਡੀਆ , ਪਸੂ ਪਾਲਣ , ਮੱਛੀ ਪਾਲਣ ਅਤੇ ਪਿੰਡਾਂ ਦੇ ਵਿੱਚ ਸੈਲਫ ਹੈਲਪ ਗਰੁੱਪਾ ਦੇ ਤਹਿਤ ਆਪਣਾ ਸਵੈ –ਰੁਜਗਾਰ ਕਰਨ ਦੇ ਲਈ  ਲੋਨ ਫਾਰਮ ਭਰ ਸਕਦੇ ਹਨ । ਜਿਹੜੇ ਪ੍ਰਾਰਥੀ ਲੋਨ ਲੈ ਕੇ ਸਵੈ ਰੁਜਗਾਰ ਕਰਨ ਦੇ ਚਾਹਵਾਨ ਹਨ , ਉਹ ਸਾਰੇ ਪ੍ਰਾਰਥੀ ਜਿੰਨ੍ਹਾ ਦੀ ਉਮਰ 18 ਸਾਲ ਤੋ 65 ਸਾਲ ਤਕ ਹੈ ਸਵੈ- ਰੁਜਗਾਰ ਕੈਪ ਦੇ ਸਾਮਲ ਹੋ ਕੇ ਲਾਭ ਉਠਾ ਸਕਦੇ ਹਨ ਅਤੇ ਆਪਣਾ ਸਵੈ ਰੁਜਗਾਰ ਦਾ ਕੰਮ ਸੁਰੂ ਕਰ ਸਕਦੇ ਹਨ 

Leave a Reply

Your email address will not be published.