ਕਾਦੀਆ 28 ਨਵੰਬਰ (ਮੁਨੀਰਾ ਸਲਾਮ ਤਾਰੀ) ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵਲੋਂ 150 ਵਿਅਕਤੀਆਂ ਦਾ ਜੱਥਾ ਲੁਧਿਆਣਾ ਰਵਾਨਾ ਕੀਤਾ ਗਿਆ ਇਸ ਬਾਰੇ ਹੋਰ ਜਾਨਕਾਰੀ ਦਿੰਦਿਆਂ ਯੂਨਿਅਨ ਦੇ ਪਰਧਾਨ ਦਤਾਰ ਸਿੰਘ ਨੇ ਕਿਹਾ ਕਿ ਅਸੀਂ ਅੱਜ ਦੋ ਬਸਾਂ ਲੈ ਕੇ ਲੁਧਿਆਣਾ ਲਈ ਰਵਾਨਾ ਹੋ ਰਹੇ ਹਾਂ ਜਿੱਥੇ ਪੂਰੇ ਪੰਜਾਬ ਭਰ ਤੋਂ ਸਮੂਹ ਕਿਸਾਨ ਮਜ਼ਦੂਰ ਜਥੇਬੰਦੀਆਂ ਇਕੱਠਿਆਂ ਹੋ ਕੇ ਕੇਂਦਰ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕਰਨਗੀਆਂ ਇਸ ਮੌਕੇ ਬਲਦੇਵ ਸਿੰਘ ਨੇ ਕਿਹਾ ਕਿ ਮੋਦੀ ਐਮ ਐਸ ਪੀ ਨੂੰ ਵੀ ਰੱਦ ਕਰੇ ਅਤੇ ਜਿਨਾਂ ਕਿਸਾਨਾਂ ਨੇ ਸ਼ਹਾਦਤ ਦਿੱਤੀ ਹੈ ਉਹਨਾਂ ਦੀ ਯਾਦਗਾਰ ਲਈ ਸਰਕਾਰ ਜਗਾ ਦੇਵੇ ਅਤੇ ਪਰਿਵਾਰਾਂ ਨੂੰ ਮੁਆਵਜ਼ਾ ਦੇਵੇ

Leave a Reply

Your email address will not be published.