spot_img
Homeਮਾਝਾਗੁਰਦਾਸਪੁਰਮੋਤੀਆ ਮੁਕਤ ਪੰਜਾਬ ਅਭਿਆਨ’ ਦੀ ਸ਼ੁਰੂਆਤ-31 ਦਸੰਬਰ ਤਕ ਤਹਿਸੀਲ ਪੱਧਰ ’ਤੇ ਲੱਗਣਗੇ...

ਮੋਤੀਆ ਮੁਕਤ ਪੰਜਾਬ ਅਭਿਆਨ’ ਦੀ ਸ਼ੁਰੂਆਤ-31 ਦਸੰਬਰ ਤਕ ਤਹਿਸੀਲ ਪੱਧਰ ’ਤੇ ਲੱਗਣਗੇ ਵਿਸ਼ੇਸ ਮੁਫ਼ਤ ਕੈਂਪ

ਗੁਰਦਾਸਪੁਰ, 27 ਨਵੰਬਰ ( ਮੁਨੀਰਾ ਸਲਾਮ ਤਾਰੀ )  ਪੰਜਾਬ ਸਿਹਤ ਵਿਭਾਗ ਦੀਆਂ ਹਦਾਇਤਾਂ ਤਹਿਤ ਅਤੇ ਸਿਵਲ ਸਰਜਨ ਡਾ. ਹਰਭਜਨ ਦੀ ਅਗਵਾਈ ਹੇਠ ‘ਮੋਤੀਆ ਮੁਕਤ ਪੰਜਾਬ ਅਭਿਆਨ’ 26 ਨਵੰਬਰ ਤੋਂ ਲੈ ਕੇ 31 ਦਸੰਬਰ 2021 ਤਕ ਜ਼ਿਲੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿਚ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸਿਵਲ ਸਰਜਨ ਨੇ ਪੋਸਟਰ ਰਿਲੀਜ਼ ਕਰਕੇ ਅਭਿਆਨ ਦੀ ਸ਼ੁਰੂਆਤ ਕੀਤੀ

                  ਉਨਾਂ ਦੱਸਿਆ ਕਿ‘ ਮੋਤੀਆ ਮੁਕਤ ਪੰਜਾਬ ਅਭਿਆਨ’ ਤਹਿਤ ਹਰੇਕ ਤਹਿਸੀਲ ਵਿਚ ਕੈਂਪ ਲਗਾਏ ਜਾਣਗੇ। ਉਨਾਂ ਮੋਤੀਆਂ ਦੀ ਬਿਮਾਰੀ ਤੋਂ ਪੀੜਤ ਮਰੀਜਾਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨਾਂ ਦੱਸਿਆ ਕਿ ਕੈਂਪਾਂ ਵਿਚ ਮਾਹਿਰ ਡਾਕਟਰਾਂ ਵਲੋਂ ਅੱਖਾਂ ਦੇ ਮੁਫਤ ਆਪਰੇਸ਼ਨ ਕੀਤੇ ਜਾਣਗੇ। ਮੋਤੀਆਂ ਦਾ ਮੁਫਤ ਆਪਰੇਸ਼ਨ ਕਰਵਾਉਣ ਵਾਲੇ ਮਰੀਜਾਂ ਨੂੰ ਕੈਂਪ ਵਿਚ ਰਿਫਰੈਸ਼ਮੈਂਟ ਅਤੇ ਆਉਣ-ਜਾਣ ਦਾ ਪ੍ਰਬੰਧ ਕੀਤਾ ਜਾਵੇਗਾ

ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਭਾਰਣ ਭੂਸ਼ਣ, ਡਾ. ਪ੍ਰਭਜੋਤ ਕੋਰ, ਡਾ. ਲੋਕੇਸ਼, ਮਾਸ ਮੀਡੀਆ ਅਫਸਰ ਗੁਰਿੰਦਰ ਕੋਰ ਅਤੇ ਅਮਰਜੀਤ ਸਿੰਘ ਦਾਲਮ ਹਾਜਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments