spot_img
Homeਮਾਝਾਗੁਰਦਾਸਪੁਰਬਲਾਕ ਪੱਧਰੀ ਸਾਇੰਸ ਮੇਲੇ ਵਿੱਚ ਜੂਨੀਅਰ ਅਤੇ ਸੀਨੀਅਰ ਵਿੰਗ ਵਿੱਚ ਸਸਸਸ...

ਬਲਾਕ ਪੱਧਰੀ ਸਾਇੰਸ ਮੇਲੇ ਵਿੱਚ ਜੂਨੀਅਰ ਅਤੇ ਸੀਨੀਅਰ ਵਿੰਗ ਵਿੱਚ ਸਸਸਸ ਡੱਲਾ ਨੇ ਮਾਰੀਆਂ ਮੱਲਾਂ

ਕਾਦੀਆ 26ਨਵੰਬਰ,(ਮੁਨੀਰਾ ਸਲਾਮ ਤਾਰੀ) ਦਿਨ ਸ਼ੁੱਕਰਵਾਰ ਨੂੰ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖੁਜਾਲਾ ਵਿਖੇ ਮਾਤ ਭਾਸ਼ਾ ਨੂੰ ਸਮਰਪਿਤ ਬਲਾਕ ਪੱਧਰੀ ਵਿਦਿਆਰਥੀਆਂ ਦੇ ਭਾਸ਼ਣ ਅਤੇ ਅਧਿਆਪਕਾਂ ਦੇ ਸੁੰਦਰ ਲਿਖਾਈ ਮੁਕਾਬਲੇ ਬ ਲਾਕ ਨੋਡਲ ਅਫ਼ਸਰ ਸ਼੍ਰੀ ਵਿਜੈ ਕੁਮਾਰ ਦੀ ਅਗਵਾਈ ਹੇਠ ਪ੍ਰਿੰਸੀਪਲ ਸ਼੍ਰੀਮਤੀ ਸ਼ਸ਼ੀ ਅਤੇ ਬਲਾਕ ਮੈਂਟਰ ਸਤਿੰਦਰਪਾਲ ਸਿੰਘ ਦੀ ਦੇਖ ਰੇਖ ਹੇਠ ਕਰਵਾਏ ਗਏ।ਇਸ ਮੇਲੇ ਵਿੱਚ ਕਾਦੀਆਂ-1ਬਲਾਕ ਦੇ ਸਾਰੇ ਸਕੂਲਾਂ ਨੇ ਭਾਗ ਲਿਆ।ਇਸ ਮੌਕੇ ਤੇ ਪ੍ਰਿੰਸੀਪਲ ਸ਼੍ਰੀ ਮਤੀ ਸ਼ਸ਼ੀ ਵੱਲੋਂ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਸੁਆਗਤ ਬਹੁਤ ਹੀ ਨਿੱਘੇ ਢੰਗ ਨਾਲ ਕੀਤਾ ਗਿਆ।ਭਾਸ਼ਣ ਮੁਕਾਬਲੇ ਵਿੱਚ ਸ੍ਰੀਮਤੀ ਮਨਦੀਪ ਕੌਰ ਸ ਸ ਸ ਸ,ਭਰਥ,ਸ ਸਿਕੰਦਰ ਸਿੰਘ ਸ ਹ ਸ ਬਸਰਾਂਵਾਂ, ਅਤੇ ਲੈਕਚਰਾਰ ਪਰਮਜੀਤ ਕੌਰ ਸ ਸ ਸ ਸ,ਖੁਜਾਲਾ ਵੱਲੋਂ ਜੱਜਮੈਂਟ ਕੀਤੀ ਗਈ ਅਤੇ ਸੁੰਦਰ ਲਿਖਾਈ ਮੁਕਾਬਲੇ ਵਿੱਚ ਜੱਜਮੈਂਟ ਸ ਪਰਮਜੀਤ ਸਿੰਘ ਬੀ ਐਮ ਪੰਜਾਬੀ,ਸ੍ਰੀ ਰਾਕੇਸ਼ ਕੁਮਾਰ ਬੀ ਐਮ ਅੰਗਰੇਜ਼ੀ ਅਤੇ ਸ਼੍ਰੀਮਤੀ ਜਸਬੀਰ ਕੌਰ ਪੰਜਾਬੀ ਮਿਸਟ੍ਰੈੱਸ ਬੁੱਟਰਕਲਾਂ ਨੇ ਕੀਤੀ।ਇਸ ਮੌਕੇ ਮਿਡਲ ਪੱਧਰ ਦੇ ਭਾਸ਼ਣ ਮੁਕਾਬਲੇ ਵਿੱਚ ਸ ਸ ਸ ਸ,ਡੱਲਾ ਪਹਿਲੇ,ਸ ਸ ਸ ਸ ਭਰਥ ਦੂਸਰੇ ਅਤੇ ਸ ਹ ਸ ਬਸਰਾਂਵਾਂ ਤੀਸਰੇ ਸਥਾਨ ਰਿਹਾ।ਸੈਕੰਡਰੀ ਵਰਗ ਵਿੱਚ ਸ ਸ ਸ ਸ,ਡੱਲਾ ਪਹਿਲੇ ,ਸ ਸ ਸ ਸ, ਖੁਜਾਲਾ ਦੂਜੇ ਅਤੇ ਸ ਸ ਸ ਸ,ਭਰਥ ਅਤੇ ਸਹਸ ਬਸਰਾਵਾਂ ਤੀਜੇ ਸਥਾਨ ਤੇ ਰਿਹਾ।ਅਧਿਆਪਕ ਵਰਗ ਵਿਚੋਂ ਸ ਰਜਿੰਦਰ ਸਿੰਘ ਲੈਕ ਅੰਗਰੇਜ਼ੀ ,ਸ ਸ ਸ ਸ,ਮਸਾਣੀਆਂ ਪਹਿਲੇ,ਕਰਮਜੀਤ ਕੌਰ ਪੰਜਾਬੀ ਮਿਸਟ੍ਰੈੱਸ ਸ ਸ ਸ ਸ,ਡੱਲਾ ਦੂਜੇ ਅਤੇ ਕਾਂਤਾ ਦੇਵੀ ਸਾਇੰਸ ਮਿਸਟ੍ਰੈੱਸ ਸ ਸ ਸ ਸ,ਕਾਦੀਆਂ ਤੀਜੇ ਸਥਾਨ ਤੇ ਰਹੇ ।ਇਸ ਮੌਕੇ ਤੇ ਬੀ ਐਮ ਰਾਕੇਸ਼ ਕੁਮਾਰ,ਬੀ ਐਮ ਬਲਜੀਤ ਸਿੰਘ, ਬੀ ਐਮ ਮੁਕੇਸ਼ ਕੁਮਾਰ, ਬੀ ਐਮ ਪਰਮਜੀਤ ਸਿੰਘ, ਸਾਰੇ ਬਲਾਕ ਦੇ ਪੰਜਾਬੀ ਵਿਸ਼ੇ ਦੇ ਅਧਿਆਪਕ ਅਤੇ ਸ ਸ ਸ ਸ,ਖੁਜਾਲਾ ਦਾ ਸਾਰਾ ਸਟਾਫ ਵੀ ਹਾਜ਼ਰ ਸੀ।ਇਸ ਮੌਕੇ ਬਲਾਕ ਨੋਡਲ ਅਫ਼ਸਰ ਵੱਲੋਂ ਮਾਤ ਭਾਸ਼ਾ ਮੁਕਾਬਲਿਆਂ ਨੂੰ ਪ੍ਰਭਾਵੀ ਢੰਗ ਨਾਲ ਆਯੋਜਿਤ ਕਰਨ ਤੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਸ ਸ ਸ ਸ,ਖੁਜਾਲਾ ਨੂੰ ਸਨਮਾਨ ਚਿੰਨ੍ਹ ਦੇ ਕੇ ਧੰਨਵਾਦ ਕੀਤਾ ਗਿਆ।

ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਬਲਾਕ ਨੋਡਲ ਅਫ਼ਸਰ ਵਿਜੈ ਕੁਮਾਰ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments